ਡਰਮਟੌਲੋਜੀ ਖੋਜ ‘ਚ ਵਿਵਧਤਾ ਲਿਆਉਣ ਲਈ $3 ਮਿਲੀਅਨ ਦੀ ਸਹਾਇਤਾ
ਗਲੋਬਲ ਖੋਜ ਅਤੇ ਵਿਕਾਸ ਦੇ ਖੇਤਰ ਵਿਚ ਜਾਣੀ-ਪਛਾਣੀ ਬਾਇਓਫਰਮਾਸਿਊਟੀਕਲ ਕੰਪਨੀ ਐਬ-ਵੀ ਨੇ ਯੂਨੀਵਰਸਿਟੀ ਔਫ ਟੋਰਾਂਟੋ ਨੂੰ $3 ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਹੈ। ਇਹ ਰਾਸ਼ੀ ਯੂਨੀਵਰਸਿਟੀ ਦੀ ਟੈਮਰਟੀ ਫੈਕਲਟੀ ਔਫ ਮੈਡੀਸਨ ਵਿਚ ਐਥਨੋਡਰਮਟੌਲੋਜੀ ਵਿਚ ਐਬ-ਵੀ ਚੇਅਰ ਸਥਾਪਤ ਕਰਨ ਵਾਸਤੇ ਦਿੱਤੀ ਗਈ ਹੈ। ਦੁਨੀਆ ਵਿਚ ਇਹ ਇਸ ਤਰ੍ਹਾਂ ਦੀ ਇਕੋ ਇਕ ਪੁਜੀਸ਼ਨ ਹੋਵੇਗੀ। ਇਹ ਚੇਅਰ ਦਾ ਕੰਮ ਅਕਾਦਮਿਕ ਖੋਜ ਦੇ ਖੇਤਰ ਵਿਚ ਭਾਈਵਾਲੀ ਨਾਲ ਡਰਮਾਟੌਲੋਜੀ ਪ੍ਰੈਕਟੀਸ਼ਨਰਾਂ ਨੂੰ ਅਗਲੇ ਪੱਧਰ ਦੀ ਅਡਵਾਂਸ ਟਰੇਨਿੰਗ ਪ੍ਰਦਾਨ ਕਰਨਾ, ਅਤੇ ਕੈਨੇਡਾ ਅਤੇ ਦੁਨੀਆ ਵਿਚ ਡਰਮਾਟੌਲੋਜੀ ਕੇਅਰ ਦੇ ਖੇਤਰ ਵਿਚ ਵਿਵਧਤਾ ਲਿਆਉਣ ਲਈ ਆਊਟਰੀਚ ਪ੍ਰੋਗਰਾਮਾਂ ਦੀ ਅਗਵਾਈ ਕਰਨਾ ਹੋਵੇਗਾ। ਟਿਮਰਟੀ ਮੈਡੀਸਨ ਦੇ ਐਕਟਿੰਗ ਡੀਨ ਅਤੇ ਵਾਈਸ-ਡੀਨ, ਮੈਡੀਕਲ ਐਜੂਕੇਸ਼ਨ ਡਾ. ਪਟ੍ਰਿਸ਼ੀਆ ਹਿਊਸਟਨ ਨੇ ਕਿਹਾ, ”ਡਰਮਾਟੌਲੋਜੀ ਦੀ ਇਹ ਮੁਢਲੀ ਜ਼ਿੰਮੇਵਾਰੀ ਹੈ ਕਿ ਇਹ ਸਕਿੱਨ ਕੇਅਰ ਦੇ ਮਾਮਲੇ ਵਿਚ ਨਸਲੀ ਅਸਾਵੇਂਪਣ ਨੂੰ ਪਛਾਣੇ ਅਤੇ ਮੁਖਾਤਬ ਹੋਵੇ। ਸਾਨੂੰ ਇਸ ਗੱਲ ਦਾ ਹੁਣ ਪਤਾ ਹੈ ਕਿ ਅਲੱਗ ਅਲੱਗ ਤਰਾਂ ਦੀ ਸਕਿਨ ਦੇ ਇਲਾਜ ਲਈ ਜੋ ਅਸੀਂ ਜਾਣਦੇ ਹਾਂ ਅਤੇ ਜੋ ਪੜ੍ਹਾਉਂਦੇ ਹਾਂ, ਉਸ ਵਿਚ ਵੱਡੇ ਪਾੜੇ ਹਨ। ਐਥਨੋਡਰਮਟੌਲੋਜੀ ਵਿਚ ਐਬ-ਵੀ ਚੇਅਰ ਦੀ ਸਥਾਪਨਾ ਸਾਡੀ ਫੈਕਲਟੀ ਵਿਚ ਇਕ ਇਤਿਹਾਸਕ ਮਹੱਤਵ ਵਾਲਾ ਨਿਵੇਸ਼ ਹੈ, ਕਿਉਂਕਿ ਯੂਨੀਵਰਸਿਟੀ ਔਫ ਟੋਰਾਂਟੋ, ਐਬ-ਵੀ ਅਤੇ ਕੈਨੇਡਾ ਸਰਬਸਾਂਝੀ ਡਰਮਾਟੌਲੋਜੀ ਦੇ ਉਭਰ ਰਹੇ ਖੇਤਰ ਵਿਚ ਗਲੋਬਲ ਲੀਡਰ ਹਨ”।
ਖੋਜੀ, ਕਲਿਨਿਕ ਵਿਚ ਕੰਮ ਕਰਨ ਵਾਲੇ ਲੋਕ ਅਤੇ ਮਰੀਜ਼ਾਂ ਦੁਆਰਾ ਇਹ ਅਵਾਜ਼ ਉੱਠਦੀ ਰਹੀ ਹੈ ਕਿ ਡਰਮਾਟੌਲੋਜੀ ਖੋਜ, ਸਿਖਿਆ ਅਤੇ ਇਲਾਜ ਦੇ ਖੇਤਰ ਵਿਚ ਅਸਾਵਾਂਪਣ ਅਤੇ ਪਾੜੇ ਹਨ। ਖਾਸ ਕਰਕੇ ਇਸ ਗੱਲ ਨੂੰ ਹੁਣ ਪਛਾਣਿਆ ਜਾ ਰਿਹਾ ਹੈ ਕਿ ਨਸਲੀ ਲੋਕਾਂ ਵਿਚ ਸਕਿੱਨ ਦੀ ਹਾਲਤ ਦਾ ਵਿਲੱਖਣ ਅਸਰ ਹੈ, ਡਰਮਾਟੋਲੋਜੀਕਲ ਕੇਅਰ ਵਿਚ ਅਸਾਵੇਂਪਣ ਬਾਰੇ ਵੱਧ ਡੇਟਾ ਦੀ ਲੋੜ ਹੈ ਅਤੇ ਮੈਡੀਕਲ ਸਿਖਿਆ ਪ੍ਰੋਗਰਾਮਾਂ ਵਿਚ ਚਮੜੀ ਦੇ ਰੰਗ ਪ੍ਰਤੀ ਉਚਿਤ ਧਿਆਨ ਨਹੀਂ ਦਿੱਤਾ ਗਿਆ। ਡਾ. ਮਰੀਸਾ ਜੋਸੇਫ ਯੂਨੀਵਰਿਸਟੀ ਔਫ ਟੋਰਾਂਟੋ ਦੀ ਟਿਮਰਟੀ ਫੈਕਲਟੀ ਔਫ ਮੈਡੀਸਨ ਵਿਚ ਅਸਿਸਟੰਟ ਪ੍ਰਫੈਸਰ ਹਨ ਅਤੇ ਵਿਮਨਜ਼ ਕੌਲਜ ਹੌਸਪੀਟਲ ਵਿਚ ਆਰ ਕੇ ਐਸ ਡਰਮਾਟੌਲੋਜੀ ਸੈਂਟਰ ਦੇ ਮੈਡੀਕਲ ਡਾਇਰੈਕਟਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੱਖ-ਵੱਖ ਨਸਲੀ ਰੰਗਾਂ ਵਾਲੀ ਚਮੜੀ ਵਿਚ ਬਿਮਾਰੀ ਦੀ ਮੌਜੂਦਗੀ ਬਾਰੇ ਫਰਕਾਂ ਦਾ ਅਧਿਐਨ ਨਾ ਕਰਨ ਦੇ ਸਿੱਟੇ ਵਜੋਂ ਗਲਤ ਡਾਇਗਨੋਜ਼ ਹੋ ਸਕਦਾ ਹੈ, ਇਲਾਜ ਵਿਚ ਦੇਰੀ ਹੋ ਸਕਦੀ ਹੈ ਜਾਂ ਗਲਤ ਤਰੀਕੇ ਨਾਲ ਇਲਾਜ ਹੋ ਸਕਦਾ ਹੈ, ਜਿਸ ਦਾ ਮਰੀਜ਼ਾਂ ਦੇ ਬੜਾ ਬੁਰਾ ਅਸਰ ਪੈਂਦਾ ਹੈ।
ਕੈਨੇਡਾ ਦੇ ਮੌਜੂਦਾ ਦੌਰ ਵਿਚ ਐਬ-ਵੀ ਦਾ ਇਹ ਤੋਹਫਾ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਸਟੈਟਸਕੈਨ ਦੇ ਅੰਕੜਿਆਂ ਮੁਤਾਬਕ 2031 ਤੱਕ ਮੁਲਕ ਵਿਚ ਪ੍ਰਤੱਖ ਦਿਸਣ ਵਾਲੇ ਨਸਲੀ ਗਰੁੱਪਾਂ ਦੀ ਅਬਾਦੀ ਵਿਚ ਵੱਡਾ ਵਾਧਾ ਹੋਵੇਗਾ। ਟੋਰਾਂਟੋ ਵਿਚ ਇਹ ਅਬਾਦੀ ਦਾ 63 ਪ੍ਰਤੀਸ਼ਤਾ, ਵੈਨਕੂਵਰ ਵਿਚ 59 ਪ੍ਰਤੀਸ਼ਤ ਅਤੇ ਮਾਂਟਰੀਅਲ ਵਿਚ 31 ਪਰਸੈਂਟ ਹੋ ਜਾਣਗੇ।
ਮੁਢਲੇ ਚੇਅਰ ਦੀ ਐਜੂਕੇਸ਼ਨ ਅਤੇ ਖੋਜ ਦੇ ਖੇਤਰ ਵਿਚ ਵਿਸ਼ਾਲ ਜ਼ਿੰਮੇਵਾਰੀ ਹੋਵੇਗੀ। ਇਸ ਵਿਚ ਕਰੀਕੁਲਮ ਤਿਆਰ ਕਰਨਾ ਵੀ ਸ਼ਾਮਲ ਹੈ ਤਾਂ ਜੋ ਭਵਿੱਖ ਦੇ ਡਾਕਟਰਾਂ ਅਤੇ ਡਰਮਾਟੌਲੋਜਿਸਟਾਂ ਨੂੰ ਨਸਲੀ ਲੋਕਾਂ ਵਿਚ ਚਮੜੀ ਦੀ ਪਛਾਣ ਅਤੇ ਇਲਾਜ ਵਾਸਤੇ ਉਚਿਤ ਟਰੇਨਿੰਗ ਹੋਵੇ।
ਟਰੇਸੀ ਰਾਮਸੇ ਐਬ-ਵੀ ਕੈਨੇਡਾ ਦੇ ਵਾਇਸ ਪ੍ਰੈਜ਼ੀਡੈਂਟ ਅਤੇ ਜਨਰਲ ਮੈਨੇਜਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਹੱਤਵਪੂਰਨ ਗੱਲ ਹੈ ਕਿ ਸਾਰੇ ਕਨੇਡੀਅਨਾਂ ਨੂੰ ਬਰਾਬਰ ਅਤੇ ਬਿਨਾਂ ਫਰਕ ਦੇ ਚਮੜੀ ਦਾ ਇਲਾਜ ਮਿਲ ਸਕੇ। ਬਰਾਬਰੀ, ਵਿਵਧਤਾ ਅਤੇ ਸਾਂਝੀਵਾਲਤਾ ਸਾਡੀ ਕੰਪਨੀ ਦੇ ਮੁਢਲੇ ਅਸੂਲ ਹਨ ਅਤੇ ਐਬ-ਵੀ ਚੇਅਰ ਦੀ ਸਥਾਪਨਾ ਇਸੇ ਦਿਸ਼ਾ ਵਿਚ ਲਿਆ ਗਿਆ ਕਦਮ ਹੈ।
ਐਬ-ਵੀ ਕੈਨੇਡਾ ਦੇ ਕੰਟਰੀ ਮੈਡੀਕਲ ਡਾਇਰੈਕਟਰ ਡਾ. ਕ੍ਰਿਸਟੀਨਾ ਪੈਲੀਜ਼ਨ ਕਹਿੰਦੇ ਹਨ ਕਿ ਇਹ ਚੇਅਰ ਸਾਨੂੰ ਗੰਭੀਰ ਚਮੜੀ ਰੋਗਾਂ ਦਾ ਸ਼ਿਕਾਰ ਲੋਕਾਂ ਦੀ ਜ਼ਿੰਦਗੀ ਵਿਚ ਤਬਦੀਲੀ ਲਿਆਉਣ ਵਾਸਤੇ ਬਿਹਤਰ ਸਮਝ ਪ੍ਰਦਾਨ ਕਰੇਗੀ।
ਯੂਨੀਵਰਸਿਟੀ ਔਫ ਟੋਰਾਂਟੋ ਦੀ ਟਿਮਰਟੀ ਫੈਕਲਟੀ ਔਫ ਮੈਡੀਸਨ ਇਸ ਖੇਤਰ ਵਿਚ ਦੁਨੀਆ ਦੀਆਂ ਸਿਖਰਲੀਆਂ ਫੈਕਟਲੀਆਂ ਵਿਚੋਂ ਇਕ ਹੈ। ਕੈਨੇਡਾ ਵਿਚ ਜਿੰਨੇ ਵੀ ਡਾਕਟਰ ਤਿਆਰ ਹੁੰਦੇ ਹਨ, ਉਨ੍ਹਾਂ ਵਿਚੋਂ ਇਕ ਤਿਹਾਈ ਤੋਂ ਵੱਧ ਯੂਨੀਵਰਸਿਟੀ ਔਫ ਟੋਰਾਂਟੋ ਵਿਚੋਂ ਨਿਕਲਦੇ ਹਨ। ਇਸ ਬਾਰੇ ਵੱਧ ਜਾਣਕਾਰੀ ਇਸ ਵੈਬਸਾਈਟ ਤੇ ਲਈ ਜਾ ਸਕਦੀ ਹੈ: temertymedicine.utoronto.ca
ਦੂਜੇ ਪਾਸੇ ਐਬ-ਵੀ ਉਚ-ਪੱਧਰੀ ਮੈਡੀਕਲ ਖੋਜ ਵਾਲੀ ਬਾਇਓਫਰਮਾਸਿਊਟੀਕਲ ਕੰਪਨੀ ਹੈ, ਜਿਹੜੀ ਅਹਿਮ ਦਵਾਈਆਂ ਦੀ ਖੋਜ ਕਰਦੀ ਹੈ। ਸਕਿਨ ਕੇਅਰ ਵਿਚ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਦੌਰਾਨ ਇਸ ਨੇ ਅਹਿਮ ਖੋਜਾਂ ਕੀਤੀਆਂ ਹਨ।
Check Also
ਵਾਲਾਂ ਨੂੰ ਝੜਨ ਤੋਂ ਰੋਕਣ ਲਈ ਕੁੱਝ ਉਪਾਅ
ਵਾਲਾਂ ਦਾ ਝੜਨਾ, ਜਾਂ ਅਲੋਪੇਸ਼ੀਆ, ਇੱਕ ਆਮ ਸਥਿਤੀ ਹੈ ਜੋ ਹਰ ਉਮਰ ਅਤੇ ਲਿੰਗ ਦੇ …