Breaking News
Home / ਪੰਜਾਬ / ਬੈਂਸ ਭਰਾ ਸੰਸਦ ਘੇਰਨ ਲਈ ਮੋਟਰ ਸਾਈਕਲਾਂ ‘ਤੇ ਦਿੱਲੀ ਰਵਾਨਾ

ਬੈਂਸ ਭਰਾ ਸੰਸਦ ਘੇਰਨ ਲਈ ਮੋਟਰ ਸਾਈਕਲਾਂ ‘ਤੇ ਦਿੱਲੀ ਰਵਾਨਾ

ਖੇਤੀ ਬਿੱਲਾਂ ਖਿਲਾਫ ਵੱਡੀ ਗਿਣਤੀ ‘ਚ ਕਿਸਾਨ ਹੋਏ ਇਕੱਠੇ
ਫਤਿਹਗੜ੍ਹ ਸਾਹਿਬ/ਬਿਊਰੋ ਨਿਊਜ਼
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਵਿੱਚ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਮੋਟਰ ਸਾਈਕਲ ਯਾਤਰਾ ਦਿੱਲੀ ਵੱਲ ਨੂੰ ਰਵਾਨਾ ਹੋਈ। ਇਹ ਮੋਟਰਸਾਈਕਲ ਯਾਤਰਾ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਪਾਸ ਕੀਤੇ ਗਏ ਖੇਤੀ ਨਾਲ ਸਬੰਧਤ ਤਿੰਨ ਆਰਡੀਨੈਂਸਾਂ ਦੇ ਵਿਰੋਧ ਵਿੱਚ ਸ਼ੁਰੂ ਕੀਤੀ ਗਈ ਅਤੇ ਇਸ ਵਿਚ ਵੱਡੀ ਗਿਣਤੀ ‘ਚ ਲੋਕ ਸ਼ਾਮਲ ਹੋਏ। ਇਸ ਮੌਕੇ ਸਿਮਰਜੀਤ ਬੈਂਸ ਨੇ ਅਕਾਲੀ ਦਲ ‘ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਹਰਸਿਮਰਤ ਬਾਦਲ ਨੇ ਜੋ ਅਸਤੀਫਾ ਦਿੱਤਾ ਹੈ, ਉਹ ਇਕ ਮਹਿਜ ਡਰਾਮਾ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਬਾਦਲ ਕਿਸਾਨ ਦੀ ਬੇਟੀ ਨਹੀਂ ਹੈ ਕਿਉਂਕਿ ਉਸਨੇ ਖੇਤੀ ਆਰਡੀਨੈਂਸ ਨੂੰ ਲੈ ਅਸਤੀਫਾ ਲੇਟ ਦਿਤਾ ਹੈ। ਬੈਂਸ ਨੇ ਨਵਜੋਤ ਸਿੱਧੂ ਦੇ ਵੀ ਕਿਸਾਨੀ ਸੰਘਰਸ਼ ‘ਚ ਕੁੱਦਣ ਲਈ ਸ਼ਲਾਘਾ ਕੀਤੀ।

Check Also

ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਨੂੰ ਖਾਲੀ ਕਰਨਾ ਪਵੇਗਾ ਸਰਕਾਰੀ ਮਕਾਨ

ਪੰਜਾਬ ਵਿਧਾਨ ਸਭਾ ਨੇ ਜਾਰੀ ਕੀਤਾ ਹੁਕਮ, ਦੋਵੇਂ ਆਗੂ ਵਿਧਾਇਕੀ ਤੋਂ ਦੇ ਚੁੱਕੇ ਹਨ ਅਸਤੀਫ਼ਾ …