Breaking News
Home / ਕੈਨੇਡਾ / ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਰਾਮਗੜ੍ਹੀਆ ਭਵਨ ਵਿਖੇ ਮਨਾਇਆ ਗਿਆ

ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਰਾਮਗੜ੍ਹੀਆ ਭਵਨ ਵਿਖੇ ਮਨਾਇਆ ਗਿਆ

ਬਰੈਂਪਟਨ/ਜਰਨੈਲ ਸਿੰਘ ਮਠਾੜੂ : ਬੀਤੇ ਦਿਨੀ ਰਾਮਗੜ੍ਹੀਆ ਸਿੱਖ ਫਾਉਂਡੇਸ਼ਨ ਆਫ ਉਨਟਾਰੀਓ ਬਰੈਂਪਟਨ (ਕੈਨੇਡਾ) ਦੇ ਰਾਮਗੜ੍ਹੀਆ ਭਵਨ ਵਿਖੇ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ, ਪਰੇਮ ਅਤੇ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ ਭਾਈ ਲਾਲੋ ਜੀ ਵਿਖੇ ਮਨਾਇਆ ਗਿਆ। ਜਿਸ ਵਿੱਚ ਬਹੁਤ ਹੀ ਭਰਵੀਂ ਹਾਜਰੀ ਨਾਲ ਪਰਿਵਾਰਾਂ ਨੇ ਆਪਣੇ ਬੱਚਿਆਂ ਸਮੇਤ ਹਾਜ਼ਰੀਆਂ ਲਵਾਈਆਂ।
ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਸਾਹਿਬ ਸ੍ਰੀ ਗਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਗਏ। ਉਪਰੰਤ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਜਸਪਾਲ ਸਿੰਘ ਤੇ ਸਾਥੀਆਂ ਨੇ ਗੁਰਬਾਣੀ ਦਾ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ ਅਤੇ ਮਹਾਨ ਕਿਰਤੀ ਸਿੱਖ ਭਾਈ ਲਾਲੋ ਜੀ ਦੇ ਸਾਦੇ ਜੀਵਨ, ਰਹਿਣੀ ਸਹਿਣੀ, ਦਸਾਂ ਨਹੂੰਆਂ ਦੀ ਕਿਰਤ ਕਰਨੀ ਅਤੇ ਗੁਰੂ ਨਾਨਕ ਦੇਵ ਜੀ ਦਾ ਪਹਿਲੀ ਉਦਾਸੀ ਦੌਰਾਨ ਉਹਨਾਂ ਦੇ ਘਰ ਚਰਨ ਪਾਉਣੇ, ਬਾਰੇ ਵਿਸਥਾਰ ਸਹਿਤ ਵਰਨਣ ਕੀਤਾ। ਦਿੱਲੀ ਤੋਂ ਆਏ ਬੀਬੀ ਮਨਜੀਤ ਕੌਰ ਨੇ ਸ਼ਬਦ ਗਾਇਨ ਕਰਕੇ ਅਪਣੀ ਹਾਜ਼ਰੀ ਲਗਵਾਈ। ਨਾਮਵਰ ਮਿਊਜ਼ਿਕ ਕੰਪਨੀ ਦੇ ਭਾਈ ਰਨਜੀਤ ਸਿੰਘ ਲਾਲ ਨੇ ਵੀ ਭਾਈ ਲਾਲੋ ਜੀ ਦੇ ਜੀਵਨ ਵਾਰੇ ਗਾ ਕੇ ਹਾਜਰੀ ਲਗਵਾਈ ਗਈ। ਰਾਮਗੜ੍ਹੀਆ ਸਿੱਖ ਸੁਸਾਇਟੀ ਰਿਵਾਲਡਾ (ਟੋਰਾਂਟੋ) ਤੋਂ ਵੀ ਉਹਨਾਂ ਦੀ ਤਰਫੋਂ ਕੇਹਰ ਸਿੰਘ ਮਠਾੜੂ ਅਤੇ ਅਜੀਤ ਸਿੰਘ ਵਿਰਦੀ ਵੀ ਅਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਸੰਗਤ ਨੂੰ ਅਤੇ ਪ੍ਰਬੰਧਕਾਂ ਨੂੰ ਮਹਾਨ ਕਿਰਤੀ ਸਿੱਖ ਭਾਈ ਲਾਲੋ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ ਅਤੇ ਕੇਹਰ ਸਿੰਘ ਮਠਾੜੂ ਨੇ ਆਪਣੀ ਕਵਿਤਾ ਰਾਹੀਂ ਭਾਈ ਲਾਲੋ ਜੀ ਦੇ ਜਨਮ ਦਿਨ ਸਬੰਧੀ ਕਵਿਤਾ ਸੁਣਾਉਂਦੇ ਹੋਏ ਕਿਰਤ ਤੇ ਸਾਦਗੀ ਵਾਰੇ ਚਾਨਣਾ ਪਾਇਆ। ਕੁਲਵੰਤ ਕੌਰ ਗੈਦੂ ਨੇ ਵੀ ਭਾਈ ਲਾਲੋ ਜੀ ਦੇ ਜੀਵਨ ਬਾਰੇ ਅਪਣੀ ਕਵਿਤਾ ਸੁਣਾ ਕੇ ਹਾਜ਼ਰੀ ਲਗਵਾਈ।
ਇਸ ਉਪਰੰਤ ਭਾਰਤ ਤੋਂ ਵਿਸ਼ੇਸ ਤੌਰ ‘ਤੇ ਪਹੁੰਚੇ ਕੌਮ ਦੇ ਪਤਵੰਤੇ ਵਿਅਕਤੀਆਂ ਪਰਮਜੀਤ ਸਿੰਘ ਬਠਿੰਡਾ, ਬਲਜੀਤ ਸਿੰਘ ਨਾਮਧਾਰੀ, ਮਨਜੀਤ ਕੌਰ ਦਿੱਲੀ, ਜਸਵਿੰਦਰ ਸਿੰਘ ਭੱਚੂ, ਜਸਵੀਰ ਸਿੰਘ ਸੈਂਭੀ, ਜਰਨੈਲ ਸਿੰਘ ਮਠਾੜੂ, ਹਰਦਿਆਲ ਸਿੰਘ ਝੀਤਾ, ਸਤਨਾਮ ਸਿੰਘ ਗੈਦੂ, ਇੰਦਰਜੀਤ ਸਿੰਘ ਗੈਦੂ, ਭੁਪਿੰਦਰ ਸਿੰਘ ਸੀਰਾ, ਸੁਖਰਾਜ ਸਿੰਘ ਕਲਸੀ, ਜਸਪ੍ਰੀਤ ਸਿੰਘ ਕਲਸੀ, ਮਹਿੰਦਰ ਸਿੰਘ ਕੁੰਦੀ, ਹਰਮੰਦਰ ਸਿੰਘ ਗੈਦੂ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਬੰਮਰਾਹ, ਧੂਰੀ ਤੋਂ ਆਈ ਅੰਤਰ ਰਾਸ਼ਟਰੀ ਵਿਦਿਆਰਥਣ ਸਿਮਰਦੀਪ ਕੌਰ ਧੀਮਾਨ ਦਾ ਆਰ ਐਸ ਐਫ ਓ ਦੀ ਮੈਨੇਜਮੈਂਟ ਵੱਲੋਂ ਇਸ ਮੌਕੇ ਰਾਮਗੜ੍ਹੀਆ ਭਵਨ ਵਿੱਚ ਪਧਾਰਨ ‘ਤੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹੋਏ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਨਿਤ ਕੀਤਾ ਗਿਆ। ਅਖੀਰ ਵਿੱਚ ਫਾਉਂਡੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੱਚੂ ਨੇ ਵੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਪ੍ਰਬੰਧਕਾਂ ਤੇ ਵਲੰਟੀਅਰਾਂ ਨੂੰ ਵਧੀਆ ਪ੍ਰਬੰਧ ਕਰਨ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ।
ਰਾਮਗੜ੍ਹੀਆ ਪਿਕਨਿਕ ਵਿਚ ਹੋਈਆਂ ਖੇਡਾਂ ਵਿੱਚ ਪਹਿਲੇ, ਦੂਜੇ ਤੇ ਤੀਜੇ ਨੰਬਰ ‘ਤੇ ਆਉਣ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਕਾਰਵਾਈ ਜਨਰਲ ਸਕੱਤਰ ਹਰਦਿਆਲ ਸਿੰਘ ਝੀਤਾ ਵੱਲੋਂ ਬਾਖੂਬੀ ਨਿਭਾਈ ਗਈ। ਅੰਤ ਵਿੱਚ ਚੇਅਰਮੈਨ ਦਲਜੀਤ ਸਿੰਘ ਗੈਦੂ ਵੱਲੋਂ ਆਏ ਪਤਵੰਤੇ ਸੱਜਣਾਂ ਅਤੇ ਇਸ ਮੌਕੇ ਆਈ ਸੰਗਤ ਦਾ ਧੰਨਵਾਦ ਕਰਦੇ ਹੋਏ ਭਾਈ ਲਾਲੋ ਜੀ ਦੇ ਸਾਦੇ ਜੀਵਨ, ਸੱਚੀ ਸੁੱਚੀ ਕਿਰਤ ਕਮਾਈ ਬਾਰੇ ਵਿਸਥਾਰ ਨਾਲ ਵਰਨਣ ਕੀਤਾ ਅਤੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ।

 

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …