Breaking News
Home / ਦੁਨੀਆ / ਅਮਰੀਕਾ ਦੇ ਪ੍ਰਮੁੱਖ 10 ਰਾਸ਼ਟਰਪਤੀਆਂ ‘ਚ ਬਰਾਕ ਓਬਾਮਾ ਦਾ ਨਾਂ ਨਹੀਂ

ਅਮਰੀਕਾ ਦੇ ਪ੍ਰਮੁੱਖ 10 ਰਾਸ਼ਟਰਪਤੀਆਂ ‘ਚ ਬਰਾਕ ਓਬਾਮਾ ਦਾ ਨਾਂ ਨਹੀਂ

ਸਰਵੇਖਣ ਮੁਤਾਬਿਕ ਅਬਰਾਹਮ ਲਿੰਕਨ ਸਰਬੋਤਮ ਰਾਸ਼ਟਰਪਤੀ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀਆਂ ਦੀ ਰੈਂਕਿੰਗ ਨੂੰ ਲੈ ਕੇ ਸੀ-ਸਪੇਨ ਨੇ ਇਕ ਵਾਰੀ ਫਿਰ ਸਰਵੇਖਣ ਜਾਰੀ ਕੀਤਾ ਹੈ। ਸਰਵੇਖਣ ਮੁਤਾਬਿਕ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਮਰੀਕਾ ਦੇ ਸਰਬੋਤਮ ਰਾਸ਼ਟਰਪਤੀਆਂ ਵਿਚ 12ਵੇਂ ਸਥਾਨ ‘ਤੇ ਹਨ। ਸੂਚੀ ਵਿਚ ਅਬਰਾਹਮ ਲਿੰਕਨ ਨੂੰ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ। ਸੀ-ਸਪੇਨ ਨੇ 2000 ਅਤੇ 2009 ਵਿਚ ਵੀ ਇਸ ਤਰ੍ਹਾਂ ਦਾ ਸਰਵੇਖਣ ਕੀਤਾ ਸੀ। ਸੀ-ਸਪੇਨ ਅਮਰੀਕਾ ਦਾ ਮਿਆਰੀ ਕੇਬਲ ਅਤੇ ਸੈਟੇਲਾਈਟ ਟੀਵੀ ਨੈੱਟਵਰਕ ਹੈ। ਸਰਵੇਖਣ ਦੌਰਾਨ ਸਾਰੇ ਰਾਸ਼ਟਰਪਤੀਆਂ ਨੂੰ ਸੰਕਟ ਦੇ ਸਮੇਂ ਲੀਡਰਸ਼ਿਪ, ਨੈਤਿਕ ਪ੍ਰਸ਼ਾਸਨ, ਅੰਤਰਰਾਸ਼ਟਰੀ ਸਬੰਧ ਅਤੇ ਸਭ ਲਈ ਸਮਾਨ ਨਿਆਂ ਵਰਗੇ ਵੱਖ-ਵੱਖ ਸਟੈਂਡਰਡਾਂ ‘ਤੇ ਆਂਕਿਆ ਗਿਆ। ਓਬਾਮਾ ਸਭ ਦੇ ਲਈ ਸਮਾਨ ਨਿਆਂ ਮਾਮਲੇ ਵਿਚ ਸਰਬੋਤਮ ਤੀਜੇ ਸਥਾਨ ‘ਤੇ ਰਹੇ। ਇਸ ਮਾਮਲੇ ਵਿਚ ਅਬਰਾਹਮ ਲਿੰਕਨ ਅਤੇ ਲਿੰਡਨ ਜੌਨਸਨ ਉਨ੍ਹਾਂ ਤੋਂ ਅੱਗੇ ਰਹੇ। ਕਾਂਗਰਸ ਨਾਲ ਸਬੰਧ ਦੇ ਮਾਮਲੇ ਵਿਚ ਓਬਾਮਾ ਪੰਜਵੇਂ ਅਤੇ ਕੌਮਾਂਤਰੀ ਸਬੰਧਾਂ ਦੇ ਮਾਮਲੇ ‘ਚ 24ਵੇਂ ਸਥਾਨ ‘ਤੇ ਰਹੇ। ਅਮਰੀਕਾ ਦੀ ਰਾਈਸ ਯੂਨੀਵਰਸਿਟੀ ਦੇ ਇਤਿਹਾਸ ਮਾਹਿਰ ਡਗਲਸ ਬ੍ਰਿੰਕਲੇ ਨੇ ਕਿਹਾ ਕਿ ਸਮੇਂ ਦੇ ਨਾਲ ਓਬਾਮਾ ਹੋਰ ਵੀ ਬਿਹਤਰ ਸਥਿਤੀ ‘ਚ ਪਹੁੰਚਣਗੇ। ਉਨ੍ਹਾਂ ਕਿਹਾ ਕਿ ਕਿਸੇ ਰਾਸ਼ਟਰਪਤੀ ਨੂੰ ਲੋਕ ਉਸ ਤੋਂ ਪਹਿਲਾਂ ਜਾਂ ਉਸ ਦੇ ਬਾਅਦ ਦੇ ਰਾਸ਼ਟਰਪਤੀ ਦੇ ਆਧਾਰ ‘ਤੇ ਆਂਕਦੇ ਹਨ। ਜੇਕਰ ਟਰੰਪ ਦਾ ਕਾਰਜ ਕਾਲ ਚੰਗਾ ਨਹੀਂ ਰਿਹਾ ਤਾਂ ਲੋਕਾਂ ਨੂੰ ਓਬਾਮਾ ਦਾ ਕਾਰਜ ਕਾਲ ਹੋਰ ਬਿਹਤਰ ਲੱਗਣ ਲੱਗੇਗਾ। ਸਾਰੇ ਸਟੈਂਡਰਡਾਂ ‘ਤੇ ਸਾਂਝੇ ਤੌਰ ‘ਤੇ ਪ੍ਰਮੁੱਖ 10 ਨਾਵਾਂ ‘ਚ ਅਬਰਾਹਮ ਲਿੰਕਨ ਦੇ ਬਾਅਦ ਜਾਰਜ ਵਾਸ਼ਿੰਗਟਨ, ਫ੍ਰੈਂਕਲਿਨ ਡੀ ਰੂਜ਼ਵੈਲਟ, ਡਵਾਈਟ ਇਸ਼ੀਨਹੋਵਰ, ਹੈਰੀ ਟ੫ੂਮੈਨ, ਥਾਮਸ ਜੈਫਰਸਨ, ਜੌਨ ਐਫ ਕੈਨੇਡੀ, ਰੋਨਾਲਡ ਰੀਗਨ ਅਤੇ ਲਿੰਡਨ ਜੌਨਸਨ ਸ਼ਾਮਿਲ ਰਹੇ। ਓਬਾਮਾ ਨੂੰ 12ਵੇਂ ਸਥਾਨ ‘ਤੇ ਰੱਖਿਆ ਗਿਆ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …