ਫਰੀਮਾਂਟ : ਜਦੋਂ ਦੁਨੀਆਂ ਦੇ ਸਿੱਖ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਸਨ ਤਾਂ ਫਰੀਮਾਂਟ ਗੁਰਦੂਆਰਾ ਸਾਹਿਬ ਵਿੱਚ ਦਰਸ਼ਨ ਸੰਧੂ ਜੋ ਆਪਦੇ ਆਪ ਨੂੰ ਸਾਬਕਾ ਖਾੜਕੂ ਦੱਸਦਾ ਹੈ ਨੇ ਮਾਮੂਲੀ ਜਿਹੀ ਬਹਿਸ ਨੂੰ ਲੈਕੇ ਕਮੇਟੀ ਮੈਂਬਰ ਕੰਵਲਜੀਤ ਸਿੰਘ ਤੇ ਸਿਰੀ ਸਾਹਿਬ ਨਾਲ ਹਮਲਾ ਕਰ ਦਿੱਤਾ। ਇਹ ਸਾਰੀ ਘੱਟਨਾ ਦਾ ਅਸਲ ਸੂਤਰਧਾਰ ਹਰਜੀਤ ਸਿੰਘ ਸਾਬਕਾ ਕਮੇਟੀ ਮੈਂਬਰ ਦਸਿਆ ਜਾਂਦਾ ਹੈ।ઠ
ਝਗੜੇ ਦਾ ਕਾਰਣ ਪਾਲਕੀ ਸਾਹਿਬ ਦੇ ਹੋਏ ਰੰਗ ਨੂੰ ਲੈਕੇ ਹੋਇਆ ઠਦੱਸਿਆ ਜਾਂਦਾ ਹੈ. ਕਿਸੇ ਸਰਧਾਲੂ ਨੇ 15 ਹਜਾਰ ਡਾਲਰ ਲਾ ਕੇ ਕਮੇਟੀ ਦੀ ਮਨਜੂਰੀ ਨਾਲ ਰੰਗ ਕਰਵਾਇਆ ਤੇ ਉਨ੍ਹਾਂ ਨੇ ਪਾਲਕੀ ਤੇ ਅਸਮਾਨੀ ਰੰਗ ਕਰ ਦਿੱਤਾ। ਹਰਜੀਤ ਸਿੰਘ, ਦਰਸ਼ਨ ਸਿੰਘ ਕੁੱਝ ਬੱਚਿਆਂ ਨੂੰ ਲੈ ਕੇ ਕਮੇਟੀ ਕੋਲ ਆਏ ਅਤੇ ਕਹਿਣ ਲੱਗੇ ਕਿ ‘ਪਾਲਕੀ ਦਾ ਰੰਗ ਸਾਨੂੰ ਪਸੰਦ ਨਹੀਂ ਇਸ ਲਈ ਬਦਲਿਆ ਜਾਵੇ।’ ਰੰਗ ਦਾ ਮਸਲਾ ਸੰਗਤ ਤੱਕ ਵੀ ਪੰਹੁਚਿਆ ਅਤੇ ਸੰਗਤ ਵਿੱਚ ਦੋਨੋਂ ਤਰ੍ਹਾਂ ਦੇ ਵਿਚਾਰ ਆਉਣ ਲੱਗੇ। ਕਈ ਮੈਂਬਰਾਂ ਨੂੰ ਰੰਗ ਬਹੁਤ ਪਸੰਦ ਆਇਆ ਅਤੇ ਕਈਆਂ ਨੂੰ ਇਨ੍ਹਾਂ ਵਾਂਗ ਪਸੰਦ ਨਹੀਂ ਸੀ। ਕਮੇਟੀ ਨੇ ਜਿਸ ਸੇਵਾਦਾਰ ਪਰਿਵਾਰ ਨੇ ਰੰਗ ਕਰਾਇਆ ਸੀ ਉਸ ਨਾਲ ਗੱਲ ਕਰਕੇ ਇਹਦਾઠਹੱਲ ਕੱਢਣ ਦਾ ਭਰੋਸਾ ਦਿੱਤਾ ਪਰ ਹਰਜੀਤ ਸਿੰਘ ਤੇ ਦਰਸ਼ਨ ਸੰਧੂ ਨੇ ਜੁਆਬ ਦੀ ਉਡੀਕ ਕੀਤੇ ਬਿਨਾ ਹੀ ਸਕੂਲ ਦੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਆਪ ਹੀ ਰੰਗ ਬਦਲਣ ਲਈ ਕੰਮ ਸ਼ੁਰੂ ਕਰ ਦਿੱਤਾ।ઠ ਉਸ ਵੇਲੇ ਦੀਵਾਨ ਹਾਲ ਵਿੱਚ ਅਖੰਡ ਪਾਠ ਸਾਹਿਬ ਦਾ ਪਾਠ ਹੋ ਰਿਹਾ ਸੀ ਅਤੇ ਕੁੱਝ ਕਮੇਟੀ ਤੇ ਸੰਗਤ ਮੈਂਬਰਾਂ ਨੇ ਆ ਕੇ ਦਰਸ਼ਨ ਅਤੇ ਹਰਜੀਤ ਨੂੰ ਬਹੁਤ ਬੇਨਤੀਆਂ ਕੀਤੀਆਂ ਪਰ ਇਨ੍ਹਾਂ ਨੇ ਇੱਕ ਨਾ ਮੰਨੀ।
ਬਹਿਸ ਕਰਦੇ ਤਲਖੀ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਕਹਿ ਦਿੱਤਾ ਕਿ ‘ਆਉ ਕਿਹੜਾ ਭੈਣ ….. ਰੋਕ ਸਕਦਾ ਰੋਕ ਲਏ’ ਅਤੇ ਪਿੱਛੇ ਭੱਜ ਕੇ ਸਿਰੀ ਸਾਹਿਬ ਕੱਢ ਕੇ ਕੰਵਲਜੀਤ ਸਿੰਘ ਤੇ ਹਮਲਾ ਕਰ ਦਿੱਤਾ। ਕੰਵਲਜੀਤ ਸਿੰਘ ਨੂੰ ਫ਼ੌਰੀ ਹਸਪਤਾਲ ਪੰਹੁਚਾਇਆ ਗਿਆ ਅਤੇ ਜਿਸਦੇ ਸਿਰ ਵਿੱਚ ਟਾਂਕੇ ਲੱਗੇ।ઠ
ਹਰਜੀਤ ਸਿੰਘ ਚਾਰ ਸਾਲ ਕਮੇਟੀ ਵਿੱਚ ਰਹਿ ਚੁੱਕਾ ਅਤੇ ਸੰਗਤ ਵਿੱਚ ਇਹਦੀਆਂ ਆਪਹੁਦਰੀਆਂ ਦਾ ਸਭ ਨੂੰ ਪਤਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕੋਈ ਆਪਣੀ ਸਿਆਸਤ ਦੀ ਪੂਰਤੀ ਲਈ ਖਾਲਸਾ ਸਕੂਲ ਦੇ ਬੱਚਿਆਂ ਨੂੰ ਹੀ ਵਰਤ ਲਵੇ। ਕਿਹਾ ਜਾਂਦਾ ਹੈ ਕਿ ਦਰਸ਼ਨ ਦਿਨ ਵੇਲੇ ਗੁਰਦੂਆਰਾ ਸਾਹਿਬ ਚੈਲੰਜ ਕਰ ਰਿਹਾ ਸੀ ਕਿ ‘ਜੇ ਕੋਈ ਭੈਣ …ਰੋਕ ਸਕਦਾ ਰੋਕ ਲਵੇ ਸ਼ਾਮ ਨੂੰ ਰੰਗ ਕਰਾਂਗੇ’ઠਫਰੀਮਾਂਟ ਪੁਲਿਸ ਨੇ ਦਰਸ਼ਨ ਸੰਧੂ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਜਿਸ ਉੱਤੇ ਤੇਜ਼ ਹਥਿਆਰ ਨਾਲ ਹਮਲਾ ਕਰਨ ਦੇ ਦੇਸ਼ ਲੱਗੇ ਹਨ। ਦੋਸ਼ ਸਾਬਿਤ ਹੋਣ ਦੀ ਸੂਰਤ ਵਿੱਚ ਤਿੰਨ ਸਾਲ ਤੱਕ ਜੇਲ੍ਹ ਹੋ ਸਕਦੀ ਹੈ।
Check Also
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਛੇ ਮਹੀਨੇ ਕੈਦ ਦੀ ਸਜ਼ਾ
ਅਦਾਲਤ ਦੀ ਮਾਣਹਾਨੀ ਦੀ ਦੋਸ਼ੀ ਕਰਾਰ ਢਾਕਾ/ਬਿਊਰੋ ਨਿਊਜ਼ ਬੰਗਲਾਦੇਸ਼ ਦੀ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ …