16.7 C
Toronto
Sunday, October 19, 2025
spot_img
Homeਦੁਨੀਆਡੋਨਾਲਡ ਟਰੰਪ ਨੂੰ ਪਾਰਟੀ 'ਚੋਂ ਹੀ ਮਿਲਣ ਲੱਗੀ ਚੁਣੌਤੀ

ਡੋਨਾਲਡ ਟਰੰਪ ਨੂੰ ਪਾਰਟੀ ‘ਚੋਂ ਹੀ ਮਿਲਣ ਲੱਗੀ ਚੁਣੌਤੀ

ਪਾਰਟੀ ਅੰਦਰ ਵਿਰੋਧ ਨੂੰ ਰੋਕਣ ਲਈ ਟਰੰਪ ਹਮਾਇਤੀਆਂ ਨੇ ਆਰੰਭੀ ਮੁਹਿੰਮ
ਵਾਸ਼ਿੰਗਟਨ : ਰਿਪਬਲਿਕਨ ਪ੍ਰਾਇਮਰੀ ਚੁਣੌਤੀ ਤੋਂ ਘਬਰਾਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਚਾਰਕਾਂ ਨੇ ਸੂਬਿਆਂ ਵਿਚ ਮੁਹਿੰਮ ਆਰੰਭ ਕਰ ਦਿੱਤੀ ਹੈ ਤਾਂ ਜੋ ਪਾਰਟੀ ਅੰਦਰ ਪੈਦਾ ਹੋਏ ਵਿਰੋਧ ਨੂੰ ਠੱਲ੍ਹਿਆ ਜਾ ਸਕੇ। ਉਨ੍ਹਾਂ ਦਾ ਮੰਨਣਾ ਹੈ ਕਿ ਆਮ ਚੋਣਾਂ ਦੇ ਪ੍ਰਚਾਰ ਦੌਰਾਨ ਇਸ ਦਾ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ। ਪਿਛਲੇ ਕੁਝ ਹਫ਼ਤਿਆਂ ਵਿਚ ਵਿਸ਼ੇਸ਼ ਮੁਹਿੰਮ ਦੌਰਾਨ ਰਾਸ਼ਟਰਪਤੀ ਨੂੰ ਨਮੋਸ਼ੀ ਦੇਣ ਵਾਲੇ ਪਾਰਟੀ ਅੰਦਰਲੇ ਵਿਰੋਧੀਆਂ ‘ਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਇਸ ਤੋਂ ਸੰਕੇਤ ਗਿਆ ਹੈ ਕਿ 2016 ਵਿਚ ਟਰੰਪ ਨੇ ਰਿਪਬਲਿਕਨ ਪਾਰਟੀ ਨੂੰ ਹਾਈਜੈਕ ਕਰ ਲਿਆ ਸੀ ਪਰ ਅਜੇ ਵੀ ਉਸ ਦੀ ਪਾਰਟੀ ਅੰਦਰ ਪਕੜ ਮਜ਼ਬੂਤ ਨਹੀਂ ਬਣੀ ਹੈ। ਮੰਨਿਆ ਜਾ ਰਿਹਾ ਹੈ ਕਿ ਕੋਈ ਪ੍ਰਾਇਮਰੀ ਚੁਣੌਤੀ ਭਾਵੇਂ ਅਸਫ਼ਲ ਰਹੇਗੀ ਪਰ ਟਰੰਪ ਦੇ ਸਹਾਇਕ ਸਾਬਕਾ ਰਾਸ਼ਟਰਪਤੀਆਂ ਜੌਰਜ ਐਚ ਡਬਲਿਊ ਬੁਸ਼ ਅਤੇ ਜਿਮੀ ਕਾਰਟਰ ਸਮੇਂ ਹੋਈਆਂ ਗਲਤੀਆਂ ਨੂੰ ਦੁਹਰਾਉਣਾ ਨਹੀਂ ਚਾਹੁੰਦੇ। ਟਰੰਪ ਦੀ ਮੁਹਿੰਮ ਦੌਰਾਨ ਸਥਾਨਕ ਪੱਧਰ ‘ਤੇ ਪਾਰਟੀ ਦੇ ਕੰਮਕਾਰ ‘ਤੇ ਅਸਰ ਪਾਇਆ ਜਾ ਰਿਹਾ ਹੈ। ਇਸ ਲਈ ਇਸ਼ਤਿਹਾਰਾਂ, ਲਾਬੀ ਅਤੇ ਨਿਯਮਾਂ ਵਿਚ ਬਦਲਾਅ ਕੀਤਾ ਜਾ ਰਿਹਾ ਹੈ ਤਾਂ ਜੋ ਟਰੰਪ ਦੇ ਵਫ਼ਾਦਾਰ ਅਗਸਤ 2020 ਵਿਚ ਉਸ ਨੂੰ ਮੁੜ ਨਾਮਜ਼ਦ ਕਰਨ।
ਟਰੰਪ ਨੂੰ ਖ਼ੁਫ਼ੀਆ ਏਜੰਸੀਆਂ ‘ਤੇ ਨਹੀਂ ਯਕੀਨ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਜ਼ਰੂਰੀ ਨਹੀਂ ਕਿ ਉਹ ਖ਼ੁਫ਼ੀਆ ਏਜੰਸੀਆਂ ਦੀ ਰਾਏ ਨਾਲ ਇਤਫ਼ਾਕ ਰੱਖਣ। ਖ਼ੁਫ਼ੀਆਂ ਏਜੰਸੀਆਂ ਦੇ ਮੁਖੀਆਂ ਵੱਲੋਂ ਕਾਂਗਰਸ ਮੂਹਰੇ ਆਲਮੀ ਖ਼ਤਰਿਆਂ ਅਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਸਮਝੌਤੇ ਦਾ ਪਾਲਣ ਕਰਨ ਬਾਰੇ ਦਿੱਤੀਆਂ ਰਿਪੋਰਟਾਂ ਦੀ ਟਰੰਪ ਨੇ ਉਨ੍ਹਾਂ ਦੀ ਲਾਹ-ਪਾਹ ਕੀਤੀ ਹੈ। ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਨੇ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਨੂੰ ਜਾਰੀ ਰੱਖਿਆ ਹੋਇਆ ਹੈ।

RELATED ARTICLES
POPULAR POSTS