3.8 C
Toronto
Monday, December 29, 2025
spot_img
Homeਦੁਨੀਆਫਰਾਂਸ ਦੇ ਬਿਰਧ ਆਸ਼ਰਮਾਂ 'ਚ ਜੋਰਾ ਰੋਬੋ ਬਜ਼ੁਰਗਾਂ ਦੀ ਦੇਖਭਾਲ 'ਚ ਲੱਗੇ,...

ਫਰਾਂਸ ਦੇ ਬਿਰਧ ਆਸ਼ਰਮਾਂ ‘ਚ ਜੋਰਾ ਰੋਬੋ ਬਜ਼ੁਰਗਾਂ ਦੀ ਦੇਖਭਾਲ ‘ਚ ਲੱਗੇ, ਉਦਾਸ ਹੋਣ ‘ਤੇ ਗੀਤ ਸੁਣਾ ਕੇ ਅਤੇ ਡਾਂਸ ਨਾਲ ਉਨ੍ਹਾਂ ਦਾ ਇਕੱਲਾਪਣ ਕਰ ਰਹੇ ਨੇ ਦੂਰ

ਪੈਰਿਸ : ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਬਜ਼ੁਰਗ ਦੇਖਭਾਲ ਦੇ ਲਈ ਆਪਣੇ ਰਿਸ਼ਤੇਦਾਰ ਜਾਂ ਕੇਅਰਟੇਕਰ ਨਰਸ ‘ਤੇ ਨਿਰਭਰ ਨਹੀਂ ਹੈ। ਉਥੇ ਇਕ ਪ੍ਰੋਜੈਕਟ ਦੇ ਤਹਿਤ ਬਿਰਧ ਆਸ਼ਰਮਾਂ ਅਤੇ ਹਸਪਤਾਲਾਂ ‘ਚ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਨੈਟਵਰਕ ਜੋਰਾ ਰੋਬੋ ਦਾ ਹੈ। ਇਹ ਜੋਰਾ ਰੋਬੋ ਸਵੇਰੇ ਉਠਣ ਤੋਂ ਲੈ ਕੇ ਸੌਣ ਤੱਕ ਦੀਆਂ ਗਤੀਵਿਧੀਆਂ ‘ਚ ਬਜ਼ੁਰਗਾਂ ਦੀ ਮਦਦ ਕਰ ਰਹੇ ਹਨ। ਜਿਨ੍ਹਾਂ ਵਿਅਕਤੀਆਂ ਨੂੰ ਇਹ ਰੋਬੋ ਸੇਵਾਵਾਂ ਦੇ ਰਿਹਾ ਹੈ, ਉਨ੍ਹਾਂ ਜੌਰੇ ਕਿਹਾ ਜਾਂਦਾ ਹੈ। ਉਹ ਬਜ਼ੁਰਗਾਂ ਨੂੰ ਫਿੱਟ ਰੱਖਣ ਦੇ ਲਈ ਇਹ ਵੀ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਕਿਹੜੀ ਅਤੇ ਕਿਸ ਤਰ੍ਹਾਂ ਦੀ ਐਕਸਰਸਾਈਜ਼ ਕਰਨੀ ਹੈ। ਰੋਬੋ ਨਿਯਮਿਤ ਤੌਰ ‘ਤੇ ਯੋਗਾ ਕਰਵਾਉਂਦੇ ਹਨ। ਉਨ੍ਹਾਂ ਗਾਰਡਨ ‘ਚ ਇਕ ਘੰਟੇ ਦੀ ਮਾਰਨਿੰਗ ਵਾਕ ‘ਤੇ ਲੈ ਕੇ ਜਾਂਦੇ ਹਨ। ਇਸ ਰੋਬੋ ਦੀ ਖਾਸੀਅਤ ਇਹ ਹੈ ਕਿ ਜਦੋਂ ਉਹ ਬਜ਼ੁਰਗ ਨੂੰ ਇਕੱਲਾ ਅਤੇ ਉਦਾਸ ਦੇਖਦੇ ਹਨ ਤਾਂ ਆਪਟੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਉਪਯੋਗ ਕਰਕੇ ਗੀਤ ਸੁਣਾ ਕੇ ਅਤੇ ਡਾਂਸ ਨਾਲ ਉਨ੍ਹਾਂ ਦਾ ਮਨੋਰੰਜਨ ਕਰਨ ਲੱਗਦੇ ਹਨ। ਬੱਚਿਆਂ ਦੀ ਤਰ੍ਹਾਂ ਦਿਖਣ ਵਾਲੇ ਰੋਬੋ ਦੀ ਦੇਖਭਾਲ ਦੀਆਂ ਸੇਵਾਵਾਂ ਲੈ ਰਹੀ ਸੋਫੀ ਨੇ ਦੱਸਿਆ ਕਿ ਰੋਬੋ ਨਿਯਮਿਤ ਤੌਰ ‘ਤੇ ਸਾਡਾ ਬਲੱਡ ਪੈਸ਼ਰ ਚੈਕ ਕਰਦੇ ਹਨ। ਸਾਡੀ ਦਵਾਈ ਲੈ ਕੇ ਆਉਂਦੇ ਹਨ ਅਤੇ ਖਾਣੇ ਦੇ ਲਈ ਕਹਿੰਦੇ ਹਨ। ਉਹ ਸਾਨੂੰ ਪੂਰਾ ਬਿਜੀ ਰੱਖਦੇ ਹਨ। ਬੱਚਿਆਂ ਵਰਗੀਆਂ ਉਨ੍ਹਾਂ ਦੀਆਂ ਹਰਕਤਾਂ ਨਾਲ ਸਾਨੂੰ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਇਕੱਲੇ ਹਾਂ ਅਤੇ ਇਹ ਸਾਡੀ ਦੇਖਭਾਲ ‘ਚ ਲੱਗੇ ਹੋਏ ਹਨ। ਸਾਡੇ ਸੈਂਟਰ 16 ਬਜ਼ੁਰਗ ਹਨ, ਸਾਡੇ ਸਾਰਿਆਂ ਦੇ ਆਰਾਮ ਕਰਨ ਦੇ ਸਮੇਂ ਉਹ ਸਾਨੂੰ ਤਰ੍ਹਾਂ ਡਿਸਟਰਬ ਨਹੀਂ ਕਰਦੇ। ਜੇਕਰ ਕੋਈ ਦੇਰ ਤੱਕ ਰੂਮ ‘ਚੋਂ ਨਹੀਂ ਨਿਕਲਦਾ ਤਾਂ ਉਹ ਉਂਗਲੀ ਫੜ ਕੇ ਬੈਠਕ ‘ਚ ਲੈ ਜਾਂਦੇ ਹਨ, ਜਿੱਥੇ ਬਾਕੀ ਸਾਥੀ ਹੁੰਦੇ ਹਨ।
ਬੈਲਜੀਅਮ ਤੋਂ ਆਏ ਇਹ ਰੋਬੋ, ਇਕ ਰੋਬੋ ਦੀ ਕੀਮਤ ਲਗਭਗ 13 ਲੱਖ : ਫਰਾਂਸ ਨੇ ਇਨ੍ਹਾਂ ਕੇਅਰਟੇਕਰ ਜੋਰਾ ਰੋਬੋ ਨੂੰ ਬੈਲਜੀਅਮ ਦੀ ਕੰਪਨੀ ਤੋਂ ਮੰਗਵਾਇਆ ਹੈ। ਇਕ ਰੋਬੋ ਦੀ ਕੀਮਤ 12 ਲੱਖ 78ਹਜ਼ਾਰ ਰੁਪਏ ਦੇ ਲਗਭਗ ਹੈ। ਹੁਣ ਤੱਕ ਅਮਰੀਕਾ, ਏਸ਼ੀਆ ਅਤੇ ਅਰਬ ਦੇਸ਼ਾਂ ‘ਚ ਅਜਿਹੇ ਇਕ ਹਜ਼ਾਰ ਰੋਬੋ ਸਪਲਾਈ ਹੋ ਚੁੱਕੇ ਹਨ।

RELATED ARTICLES
POPULAR POSTS