Breaking News
Home / ਕੈਨੇਡਾ / Front / ਸੁਧਾਰਵਾਦੀ ਮਸੂਦ ਪੇਜ਼ੇਸ਼ਕਿਅਨ ਬਣੇ ਈਰਾਨ ਦੇ ਨਵੇਂ ਰਾਸ਼ਟਰਪਤੀ

ਸੁਧਾਰਵਾਦੀ ਮਸੂਦ ਪੇਜ਼ੇਸ਼ਕਿਅਨ ਬਣੇ ਈਰਾਨ ਦੇ ਨਵੇਂ ਰਾਸ਼ਟਰਪਤੀ


ਆਪਣੇ ਵਿਰੋਧੀ ਉਮੀਦਵਾਰ ਸਈਦ ਜਲੀਲੀ ਨੂੰ 30 ਲੱਖ ਵੋਟਾਂ ਨਾਲ ਹਰਾਇਆ
ਤਹਿਰਾਨ/ਬਿਊਰੋ ਨਿਊਜ਼ : ਈਰਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਪਈਆਂ ਵੋਟਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚ ਸੁਧਾਰਵਾਦੀ ਮਸੂਦ ਪੇਜ਼ੇਸ਼ਕਿਅਨ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਸਈਦ ਜਲੀਲੀ ਨੂੰ 30 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਮਸੂਦ ਪੇਸ਼ੇ ਵਜੋਂ ਦਿਲ ਦੇ ਡਾਕਟਰ ਹਨ ਅਤੇ ਉਹ ਇਰਾਨ ਦੀ ਤਬਰੀਜ ਮੈਡੀਕਲ ਯੂਨੀਵਰਸਿਟੀ ਦੇ ਮੁਖੀ ਵੀ ਰਹਿ ਚੁੱਕੇ ਹਨ। ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਹੁਤਮ ਹਾਸਲ ਕਰਨ ਦੇ ਨਾਲ ਹੀ ਉਹ ਦੇਸ਼ ਦੇ ਅਗਲੇ ਰਾਸ਼ਟਰਪਤੀ ਬਣ ਗਏ ਹਨ। ਇਰਾਨ ’ਚ 5 ਜੁਲਾਈ ਨੂੰ ਦੂਜੇ ਗੇੜ ਲਈ ਵੋਟਾਂ ਪਾਈਆਂ ਗਈਆਂ ਸਨ ਅਤੇ ਇਸ ’ਚ ਲਗਭਗ 3 ਲੋਕਾਂ ਨੇ ਵੋਟ ਪਾਈ ਸੀ। ਈਰਾਨੀ ਮੀਡੀਆ ਅਨੁਸਾਰ ਪੇਜ਼ੇਸ਼ਕਿਅਨ ਨੂੰ 1 ਕਰੋੜ 64 ਲੱਖ ਵੋਟ ਮਿਲੇ ਜਦਕਿ ਜਲੀਲ ਨੂੰ 1 ਕਰੋੜ 36 ਲੱਖ ਵੋਟ ਪ੍ਰਾਪਤ ਹੋਏ। ਇਸ ਤੋਂ ਪਹਿਲਾਂ ਮਈ ’ਚ ਪਹਿਲੇ ਗੇੜ ਲਈ ਵੋਟਿੰਗ ਹੋਈ ਸੀ ਪ੍ਰੰਤੂ ਇਸ ’ਚ ਕੋਈ ਵੀ ਉਮੀਦਵਾਰ 50 ਫੀਸਦੀ ਵੋਟ ਹਾਸਲ ਨਹੀਂ ਕਰਵਾਇਆ ਸੀ, ਜੋ ਕਿ ਚੋਣ ਜਿੱਤਣ ਲਈ ਜ਼ਰੂਰੀ ਹੁੰਦੀ ਹੈ। ਇਸ ਵੋਟਿੰਗ ਦੌਰਾਨ ਪੇਜ਼ੇਸ਼ਕਿਅਨ ਨੂੰ 42.5 ਫੀਸਦੀ ਦੇ ਨਾਲ ਪਹਿਲੇ ਅਤੇ ਜਲੀਲੀ 38. 8 ਵੋਟਾਂ ਨਾਲ ਦੂਜੇ ਨੰਬਰ ’ਤੇ ਰਹੇ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …