22.7 C
Toronto
Wednesday, July 29, 2026
spot_img
HomeਕੈਨੇਡਾFrontਭਾਰਤੀ ਰਿਜ਼ਰਵ ਬੈਂਕ ਨੇ ਵਿਆਜ਼ ਦਰਾਂ ਘਟਾਈਆਂ - ਕਰਜ਼ੇ ਹੋ ਜਾਣਗੇ ਸਸਤੇ

ਭਾਰਤੀ ਰਿਜ਼ਰਵ ਬੈਂਕ ਨੇ ਵਿਆਜ਼ ਦਰਾਂ ਘਟਾਈਆਂ – ਕਰਜ਼ੇ ਹੋ ਜਾਣਗੇ ਸਸਤੇ


ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਆਉਣ ਵਾਲੇ ਦਿਨਾਂ ਵਿਚ ਕਰਜ਼ੇ ਸਸਤੇ ਹੋ ਜਾਣਗੇ ਅਤੇ ਮੌਜੂਦਾ ਈ.ਐਮ.ਆਈ. ਵੀ ਘਟ ਜਾਵੇਗੀ। ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ ਨੂੰ 0.25 ਫੀਸਦੀ ਘਟਾ ਕੇ 5.25 ਫੀਸਦੀ ਕਰ ਦਿੱਤਾ ਹੈ। ਇਸ ਕਟੌਤੀ ਦਾ ਫੈਸਲਾ ਮਾਨੀਟਰੀ ਪਾਲਿਸੀ ਕਮੇਟੀ ਦੀ 3 ਤੋਂ 5 ਦਸੰਬਰ ਤੱਕ ਚੱਲੀ ਮੀਟਿੰਗ ਵਿਚ ਲਿਆ ਗਿਆ। ਆਰ.ਬੀ.ਆਈ. ਦੇ ਗਵਰਨਰ ਸੰਜੇ ਮਲਹੋਤਰਾ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਯਾਨੀ ਆਰ.ਬੀ.ਆਈ. ਜਿਸ ਰੇਟ ’ਤੇ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ, ਉਸ ਨੂੰ ਰੈਪੋ ਰੇਟ ਕਹਿੰਦੇ ਹਨ। ਜਦੋਂ ਆਰ.ਬੀ.ਆਈ. ਰੈਪੋ ਰੇਟ ਘਟਾਉਂਦਾ ਹੈ ਤਾਂ ਬੈਂਕਾਂ ਨੂੰ ਸਸਤਾ ਕਰਜ਼ਾ ਮਿਲਦਾ ਹੈ ਅਤੇ ਉਹ ਇਸਦਾ ਲਾਭ ਗ੍ਰਾਹਕਾਂ ਤੱਕ ਪਹੁੰਚਾਉਂਦੇ ਹਨ। ਇਸਦੇ ਚੱਲਦਿਆਂ ਆਉਣ ਵਾਲੇ ਦਿਨਾਂ ਵਿਚ ਘਰ ਅਤੇ ਆਟੋ ਲੈਣ ਵਾਲਿਆਂ ਲਈ ਕਰਜ਼ੇ 0.25 ਫੀਸਦੀ ਤੱਕ ਸਸਤੇ ਹੋ ਜਾਣਗੇ।

RELATED ARTICLES
POPULAR POSTS