ਪਾਕਿਸਤਾਨ ’ਚ ਆਮ ਚੋਣਾਂ 11 ਫਰਵਰੀ ਹੋਣਗੀਆਂ
ਪਾਕਿਸਤਾਨ ’ਚ ਆਮ ਚੋਣਾਂ 11 ਫਰਵਰੀ ਹੋਣਗੀਆਂ
ਪਾਕਿ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦਿੱਤੀ ਜਾਣਕਾਰੀ
ਇਸਲਾਮਾਬਾਦ/ਬਿਊਰੋ ਨਿਊਜ਼

ਪਾਕਿਸਤਾਨ ਵਿਚ ਆਮ ਚੋਣਾਂ 11 ਫਰਵਰੀ 2024 ਨੂੰ ਹੋਣਗੀਆਂ। ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਅੱਜ ਵੀਰਵਾਰ ਨੂੰ ਸੁਪਰੀਮ ਕੋਰਟ ਵਿਚ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਹ ਚੋਣਾਂ ਲੰਘੇ ਅਕਤੂਬਰ ਜਾਂ ਹੁਣ ਚੱਲ ਰਹੇ ਨਵੰਬਰ ਮਹੀਨੇ ਦੌਰਾਨ ਹੀ ਹੋਣੀਆਂ ਚਾਹੀਦੀਆਂ ਸਨ। ਪਾਕਿਸਤਾਨ ਦੇ ਇਲੈਕਸ਼ਨ ਕਮਿਸ਼ਨ ਨੇ ਚੋਣਾਂ ਟਾਲਣ ਦੀ ਕਾਰਨ ਪਰਮਿਸ਼ਨ ਨੂੰ ਦੱਸਿਆ ਹੈ। ਉਸਦੇ ਮੁਤਾਬਕ ਜਨਗਣਨਾ ਅਤੇ ਪਰਿਮਿਸ਼ਨ ਦੇ ਕਾਰਨ ਜਨਵਰੀ ਵਿਚ ਵੀ ਇਹ ਚੋਣਾਂ ਕਰਵਾਉਣਾ ਮੁਸ਼ਕਲ ਹੈ। ਇਸਦੇ ਚੱਲਦਿਆਂ ਇਹ ਚੋਣਾਂ ਫਰਵਰੀ ਦੇ ਦੂਜੇ ਹਫਤੇ ਵਿਚ 11 ਤਰੀਕ ਨੂੰ ਕਰਵਾਈਆਂ ਜਾਣਗੀਆਂ। ਇਸ ਸਬੰਧੀ ਸ਼ਡਿਊਲ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ।