Breaking News
Home / ਦੁਨੀਆ / ਹੈਦਰਾਬਾਦ ਦੀ ਧੀ ਅਮਰੀਕਾ ਦੀ ਸੜਕਾਂ ਤੇ ਘੁੰਮ ਰਹੀ ਹੈ ਭੁੱਖੀ ਪਿਆਸੀ : ਸਮਾਨ ਹੋਇਆ ਚੋਰੀ , ਆਈ ਡਿਪ੍ਰੈਸ਼ਨ ਵਿਚ

ਹੈਦਰਾਬਾਦ ਦੀ ਧੀ ਅਮਰੀਕਾ ਦੀ ਸੜਕਾਂ ਤੇ ਘੁੰਮ ਰਹੀ ਹੈ ਭੁੱਖੀ ਪਿਆਸੀ : ਸਮਾਨ ਹੋਇਆ ਚੋਰੀ , ਆਈ ਡਿਪ੍ਰੈਸ਼ਨ ਵਿਚ

ਹੈਦਰਾਬਾਦ ਦੀ ਧੀ ਅਮਰੀਕਾ ਦੀ ਸੜਕਾਂ ਤੇ ਘੁੰਮ ਰਹੀ ਹੈ ਭੁੱਖੀ ਪਿਆਸੀ : ਸਮਾਨ ਹੋਇਆ ਚੋਰੀ , ਆਈ ਡਿਪ੍ਰੈਸ਼ਨ ਵਿਚ

ਹੈਦਰਾਬਾਦ ਤੋਂ ਪੋਸਟ ਗ੍ਰੈਜੂਏਸ਼ਨ ਲਈ ਅਮਰੀਕਾ ਪਹੁੰਚੀ ਇਕ ਔਰਤ ਸ਼ਿਕਾਗੋ ਦੀਆਂ ਸੜਕਾਂ ‘ਤੇ ਭੁੱਖੀ-ਪਿਆਸੀ ਨਜ਼ਰ ਆ ਰਹੀ ਹੈ। ਔਰਤ ਦਾ ਨਾਂ ਸਈਦਾ ਲੂਲੂ ਮਿਨਹਾਜ ਜ਼ੈਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਔਰਤ ਦਾ ਸਮਾਨ ਚੋਰੀ ਹੋ ਗਿਆ, ਜਿਸ ਤੋਂ ਬਾਅਦ ਉਹ ਡਿਪ੍ਰੈਸ਼ਨ ‘ਚ ਚਲੀ ਗਈ। ਮਹਿਲਾ ਦੀ ਮਾਂ ਸਈਦਾ ਵਾਹਜ ਫਾਤਿਮਾ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਆਪਣੀ ਬੇਟੀ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।

ਮਹਿਲਾ ਦੀ ਮਾਂ ਦਾ ਇਹ ਪੱਤਰ ਉਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ ਜਦੋਂ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਨੇਤਾ ਖਲੀਕੁਰ ਰਹਿਮਾਨ ਨੇ ਇਸ ਨੂੰ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ। ਉਸ ਨੇ ਇਸ ਔਰਤ ਦਾ ਪਾਸਪੋਰਟ-ਵੀਜ਼ਾ ਵੇਰਵਾ ਸਾਂਝਾ ਕਰਕੇ ਮਦਦ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਰਹਿਮਾਨ ਨੇ ਔਰਤ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ‘ਚ ਵੀਡੀਓ ਬਣਾਉਣ ਵਾਲਾ ਵਿਅਕਤੀ ਉਸ ਨੂੰ ਖਾਣ-ਪੀਣ ਦੀਆਂ ਚੀਜ਼ਾਂ ਅਤੇ ਪਾਣੀ ਦਿੰਦਾ ਨਜ਼ਰ ਆ ਰਿਹਾ ਹੈ।

ਮਾਂ ਨੇ ਅਮਰੀਕੀ ਅੰਬੈਸੀ ਅਤੇ ਭਾਰਤੀ ਕੌਂਸਲੇਟ ਤੋਂ ਮਦਦ ਮੰਗੀ :
ਪੀੜਿਤ ਦੀ ਮਾਂ ਨੇ ਭਾਰਤ ਵਿਚ ਸਥਿਤ ਅਮਰੀਕੀ ਅੰਬੈਸੀ ਅਤੇ ਸ਼ਿਕਾਗੋ ਵਿੱਚ ਇੰਡੀਅਨ ਕੰਸਲਟੈਂਟ ਨੂੰ ਆਪਣੀ ਧੀ ਲੱਭਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ |

ਮਾਂ ਨੇ ਦੱਸਿਆ ਕੇ 2021 ਅਗਸਤ ਨੂੰ ਮੇਰੀ ਧੀ ਮਿਸ਼ੀਗਨ ਦੇ ਡੇਟਰਾਇਟ ਸ਼ਹਿਰ ਵਿੱਚ ਟ੍ਰਾਈਨ ਯੂਨੀਵਰਸਿਟੀ ਵਿੱਚ ਮਾਸਟਰਜ਼ ਦੀ ਪੜ੍ਹਾਈ ਲਈ ਗਿਆ ਸੀ ਮੇਰੀ ਅਕਸਰ ਓਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਲੇਕਿਨ ਪਿਛਲੇ ਦੋ ਮਹੀਨਿਆਂ ਤੋਂ ਮੇਰਾ ਉਸਦੇ ਨਾਲ ਕੋਈ ਸੰਪਰਕ ਨਹੀਂ ਹੋ ਪਾ ਰਿਹਾ |

ਮਾਂ ਨੇ ਅਪੀਲ ਕੀਤੀ ਹੈ ਕਿ ਮੇਰੀ ਧੀ ਕੋਲ ਖਾਣ ਪੀਣ ਲਈ ਕੁਛ ਵੀ ਨਹੀਂ ਹੈ ਉਹ ਬਹੁਤ ਪ੍ਰੇਸ਼ਾਨ ਹੈ ਕਿਰਪਾ ਕਰਕੇ ਉਸਨੂੰ ਲੱਭਿਆ ਜਾਵੇ ਅਤੇ ਛੇਤੀ ਤੋਂ ਛੇਤੀ ਭਾਰਤ ਵਾਪਸ ਲਿਆਂਦਾ ਜਾਵੇ |

Check Also

ਅਮਰੀਕਾ ’ਚ ਭਾਰਤੀ ਡਾਂਸਰ ਅਮਰਨਾਥ ਘੋਸ਼ ਦੀ ਗੋਲੀ ਮਾਰ ਕੇ ਹੱਤਿਆ

ਕੋਲਕਾਤਾ ਦਾ ਰਹਿਣਾ ਵਾਲਾ ਸੀ ਅਮਰਨਾਥ ਸ਼ਿਕਾਗੋ/ਬਿਊਰੋ ਨਿਊਜ਼ : ਅਮਰੀਕਾ ਸੇਂਟ ਲੂਈਸ ਵਿੱਚ ਕਥਿਤ ਤੌਰ …