250 ਸ਼ਹਿਰਾਂ ਵਿਚ ਕੱਢੀਆਂ ਗਈਆਂ ਰਾਸ਼ਟਰਪਤੀ ਦੇ ਵਿਰੋਧ ‘ਚ ਰੈਲੀਆਂ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਕਰੀਬ ਹਜ਼ਾਰਾਂ ਔਰਤਾਂ ਮਰਦ ਸਮਰਥਕਾਂ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਸੜਕਾਂ ‘ਤੇ ਉੱਤਰੀਆਂ। ਔਰਤਾਂ ਦਾ ਇਹ ਦੂਜਾ ਮਾਰਚ ਸੀ , ਜੋ ਕਿ ਟਰੰਪ ਦੀਆਂ ਨੀਤੀਆਂ ਵਿਰੁੱਧ ਇਕ ਰਾਸ਼ਟਰ ਵਿਆਪੀ ਲੜੀ ਸੀ। ਔਰਤਾਂ ਨੇ ਇਸ ਮਾਰਚ ਨੂੰ ਰਾਜਧਾਨੀ ਵਾਸ਼ਿੰਗਟਨ, ਨਿਊਯਾਰਕ, ਲਾਸ ਏਂਜਲਸ, ਸ਼ਿਕਾਗੋ ਅਤੇ ਲੱਗਭਗ 250 ਹੋਰ ਸ਼ਹਿਰਾਂ ਵਿਚ ਆਯੋਜਿਤ ਕੀਤਾ ਸੀ। ਔਰਤਾਂ ਦਾ ਇਹ ਮਾਰਚ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਵਿਰੁੱਧ ਸੀ। ਹਾਲੀਵੁੱਡ ਅਦਾਕਾਰਾ ਈਵਾ ਲੋਂਗੋਰਿਆ ਨੇ ਲਾਸ ਏਂਜਲਸ ਵਿਚ ਔਰਤਾਂ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ,”ਤੁਹਾਡਾ ਵੋਟ ਤੁਹਾਡੇ ਨਿੱਜੀ ਨਿਖਾਰ ਵਿਚ ਸਭ ਤੋਂ ਵੱਡਾ ਸ਼ਕਤੀਸ਼ਾਲੀ ਹਥਿਆਰ ਹੈ। ਹਰ ਵਿਅਕਤੀ ਨੂੰ ਵੋਟਿੰਗ ਲਈ ਖਾਸ ਅਧਿਕਾਰ ਪ੍ਰਾਪਤ ਹੋਣੇ ਚਾਹੀਦੇ ਹਨ।” ਇਸ ਦੌਰਾਨ ਡੋਨਾਲਡ ਟਰੰਪ ਨੇ ਟਵਿੱਟਰ ‘ਤੇ ਰੈਲੀ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਲ ਦੇ ਆਰਥਿਕ ਲਾਭ ਕਾਰਨ ਔਰਤਾਂ ਨੂੰ ਲਾਭ ਪਹੁੰਚਾਇਆ ਸੀ। ਟਰੰਪ ਨੇ ਲਿਖਿਆ,”ਸਾਡੇ ਮਹਾਨ ਦੇਸ਼ ਵਿਚ ਹਰ ਥਾਂ ਕਾਫੀ ਚੰਗਾ ਮੌਸਮ ਹੈ। ਔਰਤਾਂ ਲਈ ਮਾਰਚ ਇਕ ਆਦਰਸ਼ ਦਿਨ ਹੈ। ਲੰਘੇ 12 ਮਹੀਨਿਆਂ ਵਿਚ ਕਾਫੀ ਸੁਧਾਰ ਕੀਤੇ ਗਏ ਹਨ ਅਤੇ ਲੰਘੇ 18 ਸਾਲਾਂ ਵਿਚ ਔਰਤਾਂ ਦੀ ਬੇਰੋਜ਼ਗਾਰੀ ਵਿਚ ਕਾਫੀ ਕਮੀ ਆਈ ਹੈ।” ਕਿਰਤ ਮੰਤਰਾਲੇ ਮੁਤਾਬਕ ਦਸੰਬਰ ਵਿਚ 3.7 ਫੀਸਦੀ ਔਰਤਾਂ ਬੇਰੋਜ਼ਗਾਰ ਸਨ। ਟੇਨੇਸੀ ਦੀ ਇਕ 39 ਸਾਲਾ ਵਕੀਲ ਕੈਟੀ ਓ ਕੌਨਰ ਨੇ ਕਿਹਾ ਕਿ ਉਹ ਟਰੰਪ ਨੂੰ ਸੱਤਾ ਤੋਂ ਬਾਹਰ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ, ”ਮੈਨੂੰ ਯਕੀਨ ਨਹੀਂ ਹੈ ਕਿ ਇਹ ਪ੍ਰਸ਼ਾਸਨ ਔਰਤਾਂ ਲਈ ਕੁਝ ਚੰਗਾ ਕਰ ਰਿਹਾ ਹੈ।” ਇਸ ਤੋਂ ਪਹਿਲਾਂ ਪਿਛਲੇ ਸਾਲ ਹੋਈ ਔਰਤਾਂ ਦੀ ਰਾਸ਼ਟਰ ਵਿਆਪੀ ਰੈਲੀ ਵਿਚ ਕਰੀਬ 50 ਲੱਖ ਲੋਕਾਂ ਨੇ ਹਿੱਸਾ ਲਿਆ ਸੀ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …