Breaking News
Home / ਦੁਨੀਆ / ਪਾਕਿਸਤਾਨ ਨੇ ਭਾਰਤ ਨੂੰ ਸੈਲਾਨੀ ਵੀਜ਼ਾ ਸੂਚੀ ‘ਚੋਂ ਕੀਤਾ ਬਾਹਰઠ

ਪਾਕਿਸਤਾਨ ਨੇ ਭਾਰਤ ਨੂੰ ਸੈਲਾਨੀ ਵੀਜ਼ਾ ਸੂਚੀ ‘ਚੋਂ ਕੀਤਾ ਬਾਹਰઠ

24 ਦੇਸ਼ਾਂ ਨੂੰ ਕੀਤੀ ਸੈਲਾਨੀ ਵੀਜ਼ਾ ਦੇਣ ਦੀ ਪੇਸ਼ਕਸ਼
ਅੰਮ੍ਰਿਤਸਰ : 20 ਜਨਵਰੀ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਪਾਕਿ ਦੇ ਸਾਬਕਾ ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਖਾਂ ਦੇ ਫ਼ੈਸਲੇ ਦੇ ਉਲਟ ਸੰਯੁਕਤ ਰਾਜ ਅਮਰੀਕਾ ਅਤੇ ਯੂ. ਕੇ. ਸਮੇਤ 24 ਦੇਸ਼ਾਂ ਨੂੰ ਸੈਲਾਨੀ ਵੀਜ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਦੇਸ਼ਾਂ ਵਿਚ ਕੈਨੇਡਾ, ਚੀਨ, ਜਾਪਾਨ, ਫਰਾਂਸ, ਜਰਮਨੀ, ਇਟਲੀ, ਨੀਦਰਲੈਂਡ, ਸਪੇਨ, ਸਵੀਡਨ, ਨਾਰਵੇ, ਡੈਨਮਾਰਕ, ਗ੍ਰੀਸ, ਬੈਲਜੀਅਮ, ਆਸਟਰੀਆ, ਫ਼ਿਨਲੈਂਡ, ਆਈਸਲੈਂਡ, ਕੋਰੀਆ, ਪੁਰਤਗਾਲ, ਸਿੰਘਾਪੁਰ, ਥਾਈਲੈਂਡ ਅਤੇ ਲਕਸਮਬਰਗ ਨੂੰ ਸ਼ਾਮਿਲ ਕੀਤਾ ਗਿਆ ਹੈ, ਜਦੋਂ ਕਿ ਇਸ ਸੂਚੀ ਵਿਚੋਂ ਭਾਰਤ, ਈਰਾਨ, ਰੂਸ, ਅਰਬ ਅਤੇ ਅਫ਼ਰੀਕੀ ਦੇਸ਼ਾਂ ਨੂੰ ਬਾਹਰ ਰੱਖਿਆ ਗਿਆ ਹੈ। ਇਸਲਾਮਾਬਾਦ ਤੋਂ ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.)ਦੇ ਇਮੀਗ੍ਰੇਸ਼ਨ ਵਿੰਗ ਨੇ ਸੂਚੀ ਵਿਚ ਸ਼ਾਮਿਲ ਦੇਸ਼ਾਂ ਦੇ ਨਾਗਰਿਕਾਂ ਨੂੰ ਮਲਟੀਪਲ ਐਂਟਰੀ ਸੈਲਾਨੀ ਵੀਜ਼ਾ 30 ਦਿਨਾਂ ਲਈ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਹੁਕਮ ਅਨੁਸਾਰ ਐੱਫ. ਆਈ.ਏ. ਦੁਆਰਾ ਲਏ ਫ਼ੈਸਲੇ ਦੇ ਬਾਰੇ ਵਿਚ ਮੰਤਰੀ ਘੱਟ ਗਿਣਤੀ ਅਸਥਾਈ ਯੂਥ ਅਸੈਂਬਲੀ ਗੁਰਪਾਲ ਸਿੰਘ ਨੇ ਕਿਹਾ ਕਿ ਭਾਰਤ ਨਾਲ ਵਪਾਰਕ ਅਤੇ ਭਾਈਚਾਰਕ ਸਾਂਝ ਵਧਾਉਣ ਲਈ ਪਾਕਿਸਤਾਨ ਸਰਕਾਰ ਨੂੰ ਸੈਲਾਨੀ ਵੀਜ਼ਾ ਜਾਰੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਭਾਰਤ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਅਨੇਕਾਂ ਅਜਿਹੇ ਹਿੰਦੂ, ਸਿੱਖ ਤੇ ਮੁਸਲਿਮ ਭਾਈਚਾਰੇ ਦੇ ਲੋਕ ਹਨ ਜੋ ਦੇਸ਼ ਦੀ ਵੰਡ ਸਮੇਂ ਮੌਜੂਦਾ ਪਾਕਿਸਤਾਨ ਤੋਂ ਹਿਜਰਤ ਕਰ ਕੇ ਵੱਖ-ਵੱਖ ਭਾਰਤੀ ਸ਼ਹਿਰਾਂ ਵਿਚ ਆਬਾਦ ਹੋਏ ਹਨ ਅਤੇ ਪਾਕਿਸਤਾਨੀ ਪਿੰਡਾਂ-ਸ਼ਹਿਰਾਂ ਵਿਚ ਮੌਜੂਦ ਆਪਣੇ ਘਰਾਂ ਤੇ ਯਾਦਗਾਰਾਂ ਦੇ ਦੀਦਾਰ ਨੂੰ ਤਰਸ ਰਹੇ ਹਨ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …