9.8 C
Toronto
Wednesday, April 29, 2026
spot_img
Homeਪੰਜਾਬਅਟਾਰੀ ਦੇ ਬਹਾਦਰ ਵਿਦਿਆਰਥੀ ਕਰਨਬੀਰ ਸਿੰਘ ਦੇ ਘਰ ਪਹੁੰਚੇ ਸਿੱਧੂ

ਅਟਾਰੀ ਦੇ ਬਹਾਦਰ ਵਿਦਿਆਰਥੀ ਕਰਨਬੀਰ ਸਿੰਘ ਦੇ ਘਰ ਪਹੁੰਚੇ ਸਿੱਧੂ

ਆਪਣੀ ਜੇਬ੍ਹ ਵਿਚੋਂ ਦਿੱਤਾ ਇਕ ਲੱਖ ਰੁਪਏ ਦਾ ਇਨਾਮ
ਅੰਮ੍ਰਿਤਸਰ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਟਾਰੀ ਦੇ ਬਹਾਦਰ ਵਿਦਿਆਰਥੀ ਕਰਨਬੀਰ ਸਿੰਘ ਨੂੰ ਆਪਣੀ ਜੇਬ ਵਿੱਚੋਂ ਇੱਕ ਲੱਖ ਰੁਪਏ ਇਨਾਮ ਵਜੋਂ ਦਿੱਤੇ। ਕਰਨਬੀਰ ਨੇ 2016 ਵਿੱਚ ਅਟਾਰੀ ਦੇ ਸਰਹੱਦੀ ਪਿੰਡ ਮੁਹਾਵਾ ਵਿੱਚ ਡਿਫੈਂਸ ਡਰੇਨ ਵਿੱਚ ਡਿੱਗੀ ਸਕੂਲ ਬੱਸ ਵਿੱਚੋਂ 15 ਸਕੂਲੀ ਬੱਚਿਆਂ ਦੀ ਜਾਨ ਬਚਾਈ ਸੀ। ਸਿੱਧੂ ਅੱਜ ਕਰਨਬੀਰ ਦੇ ਘਰ ਗਏ ਤੇ ਮੌਕੇ ‘ਤੇ ਆਪਣੀ ਚੈੱਕਬੁੱਕ ਵਿੱਚੋਂ ਇੱਕ ਲੱਖ ਰੁਪਏ ਦਾ ਚੈੱਕ ਕੱਟ ਕੇ ਉਸ ਨੂੰ ਦਿੱਤਾ। ਸਿੱਧੂ ਨੇ ਕਿਹਾ ਕਿ ਬਹਾਦਰੀ ਨੂੰ ਸਲਾਮ ਕਰਦੇ ਹਨ ਤੇ ਅਜਿਹੇ ਬੱਚਿਆਂ ਨੂੰ ਸਨਮਾਨਤ ਕਰਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰਨਬੀਰ ਨੂੰ ਇਸ ਬਹਾਦਰੀ ਲਈ ਕੌਮੀ ਬਹਾਦਰੀ ਪੁਰਸਕਾਰ ਵੀ ਮਿਲਿਆ ਹੈ।

RELATED ARTICLES
POPULAR POSTS