Breaking News
Home / ਪੰਜਾਬ / ਗਾਇਕ ਸਿੱਧੂ ਮੂਸੇਵਾਲਾ ਦੀਆਂ ਵਧੀਆਂ ਮੁਸ਼ਕਲਾਂ

ਗਾਇਕ ਸਿੱਧੂ ਮੂਸੇਵਾਲਾ ਦੀਆਂ ਵਧੀਆਂ ਮੁਸ਼ਕਲਾਂ

ਕੈਨੇਡਾ ਅੰਬੈਸੀ ਕੋਲ ਵੀ ਪਹੁੰਚੀ ਮੂਸੇਵਾਲਾ ਖਿਲਾਫ਼ ਸ਼ਿਕਾਇਤ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਆਰਮਜ਼ ਐਕਟ ‘ਚ ਦਰਜ ਐਫਆਈਆਰ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋ ਸਕੀ। ਇਸ ਮਾਮਲੇ ਦੀ ਜਾਣਕਾਰੀ ਪੀ ਆਈ ਐਲ ਪਾਉਣ ਵਾਲੇ ਵਕੀਲ ਰਵੀ ਜੋਸ਼ੀ ਨੇ ਹੁਣ ਕੈਨੇਡਾ ਅੰਬੈਸੀ ਨੂੰ ਮੂਸੇਵਾਲਾ ਖਿਲਾਫ਼ ਸ਼ਿਕਾਇਤ ਭੇਜ ਦਿੱਤੀ ਹੈ। ਵਕੀਲ ਰਵੀ ਜੋਸ਼ੀ ਨੇ ਕੈਨੇਡੀਅਨ ਅੰਬੈਸੀ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ ਸਿੱਧੂ ਮੂਸੇਵਾਲਾ ਭਾਰਤ ਸਰਕਾਰ ਤੋਂ ਕਿਸੇ ਤਰ੍ਹਾਂ ਨਾਲ ਕਲੀਰੈਂਸ ਲੈ ਕਿ ਕੈਨੇਡਾ ਤਾਂ ਜਾ ਸਕਦਾ ਹੈ ਪਰ ਉਸ ਦੇ ਕੈਨੇਡਾ ਤੋਂ ਵਾਪਸ ਪਰਤਣ ਦੀ ਕੋਈ ਗਰੰਟੀ ਨਹੀਂ। ਉਧਰ, ਇਸ ਮਾਮਲੇ ‘ਚ ਪੰਜ ਹੋਰ ਮੁਲਜ਼ਮਾਂ ਨੂੰ ਕੱਲ੍ਹ ਸੰਗਰੂਰ ਦੀ ਲੋਕਲ ਅਦਾਲਤ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ।

Check Also

ਕਰਨਲ ਬਾਠ ਮਾਮਲੇ ’ਚ ਸਸਪੈਂਡ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ

ਕਰਨਲ ਬਾਠ ਦਾ ਪਰਿਵਾਰ ਸੁਰੱਖਿਆ ਨੂੰ ਲੈ ਕੇ ਚਿੰਤਤ ਪਟਿਆਲਾ/ਬਿਊਰੋ ਨਿਊਜ਼ ਕਰਨਲ ਪੁਸ਼ਪਿੰਦਰ ਸਿੰਘ ਬਾਠ …