0 C
Toronto
Tuesday, March 3, 2026
spot_img
Homeਪੰਜਾਬਵਿਜੈ ਸਾਂਪਲਾ ਨੇ ਫਗਵਾੜਾਤੋਂ ਨਾਮਜ਼ਦਗੀ ਭਰੀ

ਵਿਜੈ ਸਾਂਪਲਾ ਨੇ ਫਗਵਾੜਾਤੋਂ ਨਾਮਜ਼ਦਗੀ ਭਰੀ

ਫਗਵਾੜਾ : ਭਾਜਪਾ ਵੱਲੋਂ ਫਗਵਾੜਾ ਤੋਂ ਉਮੀਦਵਾਰ ਵਿਜੈ ਸਾਂਪਲਾ ਨੇ ਇੱਥੇ ਐੱਸਡੀਐੱਮ ਤੇ ਰਿਟਰਨਿੰਗ ਅਫਸਰ ਕੁਲਪ੍ਰੀਤ ਸਿੰਘ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ। ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੇ ਲੜਕੇ ਅਮਿਤ ਸਾਂਪਲਾ ਨੇ ਕਾਗਜ਼ ਭਰੇ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਭਾਜਪਾ ਦੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਗੌਤਮ ਤੇ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਰਾਜੇਸ਼ ਬੱਗਾ ਉਨ੍ਹਾਂ ਦੇ ਨਾਲ ਸਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਚੋਣ ਦਫ਼ਤਰ ਵਿੱਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੁਸ਼ਯੰਤ ਗੌਤਮ ਨੇ ਕਿਹਾ ਕਿ ਵਿਜੈ ਸਾਂਪਲਾ ਨੇ ਫਗਵਾੜਾ ਵਾਸੀਆਂ ਦੀ ਦਿਨ-ਰਾਤ ਸੇਵਾ ਕੀਤੀ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਫਗਵਾੜਾ ਦੇ ਲੋਕ ਉਨ੍ਹਾਂ ਨੂੰ ਮੁੜ ਸੇਵਾ ਦਾ ਮੌਕਾ ਦੇਣਗੇ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਜਿਸ ਤਰ੍ਹਾਂ ਫਗਵਾੜਾ ਵਾਸੀ ਸਾਂਪਲਾ ਨੂੰ ਪਿਆਰ ਦੇ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਉਹ ਭਾਰੀ ਵੋਟਾਂ ਤੋਂ ਜਿੱਤ ਹਾਸਲ ਕਰਨਗੇ।

 

RELATED ARTICLES
POPULAR POSTS