Breaking News
Home / ਪੰਜਾਬ / 86 ਵਿਧਾਇਕ ਪਹਿਲੀ ਵਾਰ ਚੜ੍ਹੇ ਵਿਧਾਨ ਸਭਾ ਦੀਆਂ ਪੌੜੀਆਂ

86 ਵਿਧਾਇਕ ਪਹਿਲੀ ਵਾਰ ਚੜ੍ਹੇ ਵਿਧਾਨ ਸਭਾ ਦੀਆਂ ਪੌੜੀਆਂ

ਕੁੱਲ 117 ਵਿੱਚੋਂ ‘ਆਪ’ ਦੇ 80, ਕਾਂਗਰਸ ਤੋਂ ਦੋ ਅਤੇ ਸ਼੍ਰੋਮਣੀ ਅਕਾਲੀ ਦਲ, ਬਸਪਾ, ਭਾਜਪਾ ਦੇ ਇੱਕ-ਇੱਕ ਵਿਧਾਇਕ ਪਹਿਲੀ ਵਾਰ ਜਿੱਤੇ
ਚੰਡੀਗੜ੍ਹ : 16ਵੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਿਆਸਤ ਵਿੱਚ ਇਤਿਹਾਸ ਸਿਰਜਿਆ ਹੈ। ਉਥੇ ਹੀ ਇਸ ਵਾਰ 86 ਵਿਧਾਇਕ (80 ਫੀਸਦ) ਪੰਜਾਬ ਵਿਧਾਨ ਸਭਾ ਵਿੱਚ ਪਹਿਲੀ ਵਾਰ ਪੁੱਜੇ ਹਨ। ਪੰਜਾਬ ਦੀ ਸਿਆਸਤ ਵਿੱਚ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦਾ ਕਬਜ਼ਾ ਰਿਹਾ ਹੈ ਪਰ ਇਸ ਵਾਰ ਪੰਜਾਬੀਆਂ ਨੇ ਰਵਾਇਤੀ ਪਾਰਟੀਆਂ ਨੂੰ ਨਕਾਰਦੇ ਹੋਏ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ। ਪੰਜਾਬ ਵਿਧਾਨ ਸਭਾ ਦੇ ਇਸ ਵਾਰ ਦੇ ਨਤੀਜੇ ਕਿਸੇ ਸੁਨਾਮੀ ਤੋਂ ਘੱਟ ਨਹੀਂ ਰਹੇ।
ਇਸ ਦੌਰਾਨ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ, ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਸਣੇ ਕਈ ਵੱਡੇ ਥੰਮ੍ਹ ਡਿੱਗੇ, ਜਿਨ੍ਹਾਂ ਨੂੰ ਸਾਧਾਰਨ ਘਰਾਂ ਦੇ ਆਗੂਆਂ ਨੇ ਚਿੱਤ ਕੀਤਾ ਹੈ। ਇਸ ਤਰ੍ਹਾਂ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਵਿੱਚੋਂ 80 ਤੋਂ ਵੱਧ ‘ਤੇ ‘ਆਪ’ ਦੇ ਅਤੇ ਸ਼੍ਰੋਮਣੀ ਅਕਾਲੀ ਦਲ, ਬਸਪਾ, ਕਾਂਗਰਸ ਤੇ ਭਾਜਪਾ ਦੇ ਇਕ-ਇਕ ਵਿਧਾਇਕ ਪਹਿਲੀ ਵਾਰ ਜਿੱਤੇ ਹਨ।
ਪੰਜਾਬ ਵਿਧਾਨ ਸਭਾ ਵਿੱਚ ਜਿੱਤ ਕੇ ਪਹਿਲੀ ਵਾਰ ਜਾਣ ਵਾਲਿਆਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਭਗਵੰਤ ਮਾਨ, ਕੁੰਵਰ ਵਿਜੈ ਪ੍ਰਤਾਪ, ਡਾ. ਅਜੈ ਗੁਪਤਾ, ਇੰਦਰਬੀਰ ਸਿੰਘ ਨਿੱਝਰ, ਹਰਭਜਨ ਸਿੰਘ, ਲਾਲ ਚੰਦ ਕਟਾਰੂਚੱਕ, ਸਰਵਨ ਸਿੰਘ ਧੁੰਨ, ਮਨਜਿੰਦਰ ਸਿੰਘ, ਅਮਨ ਸ਼ੇਰ ਸਿੰਘ ਸ਼ੈਰੀ, ਕੁਲਦੀਪ ਸਿੰਘ ਧਾਲੀਵਾਲ, ਦਲਬੀਰ ਸਿੰਘ ਟੌਂਗ, ਡਾ. ਜਸਬੀਰ ਸਿੰਘ ਸੰਧੂ, ਜੀਵਨਜੋਤ ਕੌਰ, ਜਸਵਿੰਦਰ ਸਿੰਘ, ਕਸ਼ਮੀਰ ਸਿੰਘ ਸੋਹਲ, ਲਾਲਜੀਤ ਸਿੰਘ ਭੁੱਲਰ, ਅਮਰਪਾਲ ਸਿੰਘ, ਬ੍ਰਹਮ ਸ਼ੰਕਰ ਜਿੰਪਾ, ਕਰਮਵੀਰ ਘੁੰਮਣ, ਡਾ. ਰਵਜੋਤ ਸਿੰਘ, ਰਮਨ ਅਰੋੜਾ, ਇੰਦਰਜੀਤ ਕੌਰ ਮਾਨ, ਬਲਕਾਰ ਸਿੰਘ, ਸੰਤੋਸ਼ ਕਟਾਰੀਆ, ਜਸਵੀਰ ਰਾਜਾ, ਸ਼ੀਤਲ ਅੰਗੁਰਾਲ, ਗੁਰਮੀਤ ਸਿੰਘ ਖੁੱਡੀਆਂ, ਐਡਵੋਕੇਟ ਵਰਿੰਦਰ ਗੋਇਲ, ਜਗਦੀਪ ਕੰਬੋਜ ਗੋਲਡੀ, ਗੁਰਪ੍ਰੀਤ ਸਿੰਘ ਗੋਗੀ, ਤਰੁਣਪ੍ਰੀਤ ਸਿੰਘ ਸੌਂਦ, ਹਾਕਮ ਸਿੰਘ ਠੇਕੇਦਾਰ, ਅਨਮੋਲ ਗਗਨ ਮਾਨ, ਦਿਨੇਸ਼ ਚੱਢਾ, ਰਜਨੀਸ਼ ਦਹੀਆ, ਅਮੋਲਕ ਸਿੰਘ, ਅਮਿਤ ਰਤਨ ਕਟਾਰੀਆ, ਗੁਰਪ੍ਰੀਤ ਸਿੰਘ, ਦਵਿੰਦਰਜੀਤ ਸਿੰਘ ਲਾਡੀ, ਅਮਨਦੀਪ ਸਿੰਘ, ਗੁਰਲਾਲ ਘਨੌਰ, ਚੇਤਨ ਸਿੰਘ ਜੌੜਾਮਾਜਰਾ, ਅਜੀਤ ਪਾਲ ਸਿੰਘ ਕੋਹਲੀ ਦੇ ਨਾਮ ਸ਼ਾਮਲ ਹਨ।
ਇਸ ਤੋਂ ਇਲਾਵਾ ਲਾਭ ਸਿੰਘ ਉਗੋਕੇ, ਡਾ.ਚਰਨਜੀਤ ਸਿੰਘ, ਨਰਿੰਦਰ ਕੌਰ ਭਰਾਜ, ਜਮੀਲ ਉਰ ਰਹਿਮਾਨ, ਅਸ਼ੋਕ ਪੱਪੀ, ਕੁਲਵੰਤ ਸਿੰਘ, ਫੌਜਾ ਸਿੰਘ, ਬਲਕਾਰ ਸਿੰਘ ਸਿੱਧੂ, ਹਰਮੀਤ ਸਿੰਘ ਪਠਾਣਮਾਜਰਾ, ਰੁਪਿੰਦਰ ਸਿੰਘ, ਪ੍ਰੋ. ਜਸਵੰਤ ਸਿੰਘ, ਦਲਜੀਤ ਸਿੰਘ ਗਰੇਵਾਲ, ਰਾਜਿੰਦਰ ਪਾਲ ਕੌਰ, ਜੀਵਨ ਸਿੰਘ ਸੰਘੋਵਾਲ, ਹਰਦੀਪ ਸਿੰਘ ਮੁੰਡੀਆਂ, ਕੁਲਜੀਤ ਸਿੰਘ ਰੰਧਾਵਾ, ਨਰੇਸ਼ ਕਟਾਰੀਆ, ਡਾ. ਅਮਨਦੀਪ ਕੌਰ, ਨਰਿੰਦਰ ਸਾਵਣਾ, ਗੁਰਦੇਵ ਸਿੰਘ ਮਾਨ, ਕੁਲਵੰਤ ਸਿੰਘ ਬਾਜ਼ੀਗਰ, ਗੁਰਿੰਦਰ ਸਿੰਘ ਗੈਰੀ ਵੜਿੰਗ, ਲਖਵੀਰ ਸਿੰਘ ਰਾਏ, ਡਾ. ਬਲਬੀਰ ਸਿੰਘ, ਨੀਨਾ ਮਿੱਤਲ, ਅੰਮ੍ਰਿਤਪਾਲ ਸੁਖਾਨੰਦ, ਜਗਰੂਪ ਸਿੰਘ ਗਿੱਲ, ਰਣਬੀਰ ਸਿੰਘ, ਹਰਜੋਤ ਬੈਂਸ, ਜਗਤਾਰ ਦਿਆਲਪੁਰੀਆ, ਮਦਨ ਲਾਲ ਬੱਗਾ, ਡਾ. ਬਲਜੀਤ ਕੌਰ ਤੇ ਜਗਦੀਪ ਸਿੰਘ ਬਰਾੜ ਪਹਿਲੀ ਵਾਰ ਵਿਧਾਨ ਸਭਾ ‘ਚ ਪੈਰ ਰੱਖਣਗੇ। ਕਾਂਗਰਸ ਤੋਂ ਸੁਖਵਿੰਦਰ ਸਿੰਘ ਕੋਟਲੀ, ਸੰਦੀਪ ਜਾਖੜ, ਬਸਪਾ ਤੋਂ ਨਛੱਤਰਪਾਲ, ਭਾਜਪਾ ਤੋਂ ਜੰਗੀ ਲਾਲ ਮਹਾਜਨ, ਸ਼੍ਰੋਮਣੀ ਅਕਾਲੀ ਦਲ ਤੋਂ ਗਨੀਵ ਕੌਰ ਅਤੇ ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਪਹਿਲੀ ਵਾਰ ਵਿਧਾਨ ਸਭਾ ਵਿੱਚ ਪਹੁੰਚੇ ਹਨ।

 

Check Also

ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਲਗਾਈ ਫਟਕਾਰ

ਹਾਈਕੋਰਟ ਦੇ ਹੁਕਮਾਂ ਮਗਰੋਂ ਵੀ ਪੰਜਾਬ ਸਰਕਾਰ ਨੇ ਉਮਰਾਨੰਗਲ ਨੂੰ ਨੌਕਰੀ ’ਤੇ ਨਹੀਂ ਕੀਤਾ ਬਹਾਲ …