13 C
Toronto
Tuesday, November 4, 2025
spot_img
Homeਜੀ.ਟੀ.ਏ. ਨਿਊਜ਼ਯੂਕਰੇਨੀ ਮੂਲ ਦਾ ਕੈਨੇਡੀਅਨ ਖਿਡਾਰੀ ਰੂਸ ਖਿਲਾਫ ਜੰਗ ਦੇ ਮੈਦਾਨ ਵਿੱਚ ਨਿੱਤਰਿਆ

ਯੂਕਰੇਨੀ ਮੂਲ ਦਾ ਕੈਨੇਡੀਅਨ ਖਿਡਾਰੀ ਰੂਸ ਖਿਲਾਫ ਜੰਗ ਦੇ ਮੈਦਾਨ ਵਿੱਚ ਨਿੱਤਰਿਆ

ਗੁਐਲਫ, ਓਨਟਾਰੀਓ ਦੇ ਯੂਕਰੇਨੀ ਮੂਲ ਦੇ ਸੌਕਰ ਖਿਡਾਰੀ ਨੇ ਆਪਣੇ ਖੇਡਾਂ ਵਾਲੇ ਬੂਟ ਉਤਾਰ ਕੇ ਜੰਗ ਵਿੱਚ ਨਿੱਤਰਣ ਦਾ ਫੈਸਲਾ ਕੀਤਾ ਹੈ। ਰੂਸ ਖਿਲਾਫ ਛਿੜੀ ਜੰਗ ਵਿੱਚ ਆਪਣੇ ਮੂਲ ਦੇਸ਼ ਯੂਕਰੇਨ ਦਾ ਸਾਥ ਦੇਣ ਲਈ ਇਸ ਖਿਡਾਰੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਸਵਾਇਤਿਕ ਆਰਟੇਮੈਂਕੋ ਪਹਿਲਾਂ ਗੁਐਲਫ ਯੂਨਾਈਟਿਡ ਵੱਲੋਂ ਖੇਡਦਾ ਸੀ ਤੇ ਪਿੱਛੇ ਜਿਹੇ ਹੀ ਉਸ ਨੇ ਵੈਸਟਰਨ ਯੂਕਰੇਨੀਅਨ ਸੌਕਰ ਕਲੱਬ ਨਾਲ ਸਮਝੌਤੇ ਉੱਤੇ ਸਾਈਨ ਕੀਤਾ ਹੈ। ਅਜੇ ਕੁੱਝ ਸਮੇਂ ਪਹਿਲਾਂ ਹੀ ਉਹ ਗੁਐਲਫ ਤੋਂ ਗਿਆ ਸੀ ਤੇ ਹੁਣ ਉਹ ਓਡੇਸਾ, ਯੂਕਰੇਨ ਵਿੱਚ ਟਰੇਨਿੰਗ ਲੈ ਰਿਹਾ ਹੈ ਤੇ ਰੂਸ ਖਿਲਾਫ ਮਰਚਾ ਸਾਂਭਣ ਦੀ ਤਿਆਰੀ ਕਰ ਰਿਹਾ ਹੈ। ਉਸ ਨੇ ਆਖਿਆ ਕਿ ਤੁਹਾਡੇ ਅੰਦਰ ਇਹ ਅਹਿਸਾਸ ਹੈ ਕਿ ਤੁਹਾਡੀ ਮੌਤ ਹੋ ਸਕਦੀ ਹੈ ਤੇ ਅਜਿਹਾ ਕਰਨਾ ਕੋਈ ਆਮ ਗੱਲ ਨਹੀਂ ਹੈ। ਪਰ ਤੁਹਾਨੂੰ ਸਮੇਂ ਤੇ ਹਾਲਾਤ ਦੇ ਹਿਸਾਬ ਨਾਲ ਫੈਸਲਾ ਕਰਨਾ ਹੁੰਦਾ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਡਰ ਨਾਲੋਂ ਆਪਣੇ ਦੇਸ਼ ਲਈ ਮਰਨਾ ਕਿਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਆਖਿਆ ਕਿ ਰੂਸ ਵੱਲੋਂ ਅਗਲਾ ਹਮਲਾ ਓਡੇਸਾ ਉੱਤੇ ਕੀਤੇ ਜਾਣ ਦੀ ਸੰਭਾਵਨਾ ਹੈ ਤੇ ਅਜਿਹਾ ਕੁੱਝ ਘੰਟਿਆਂ ਵਿੱਚ ਹੋ ਸਕਦਾ ਹੈ। ਪਰ ਅਸੀਂ ਇਸ ਸਮੇਂ ਹਾਈ ਐਲਰਟ ਉੱਤੇ ਹਾਂ।

RELATED ARTICLES
POPULAR POSTS