Breaking News
Home / ਜੀ.ਟੀ.ਏ. ਨਿਊਜ਼ / ਸਾਵਧਾਨ : ਟਰੈਫਿਕ ਲਾਈਟ ‘ਤੇ ਖੜ੍ਹ ਕੇ ਹੁਣ ਮੇਕਅਪ ਨਾ ਕਰ ਲੈਣਾ

ਸਾਵਧਾਨ : ਟਰੈਫਿਕ ਲਾਈਟ ‘ਤੇ ਖੜ੍ਹ ਕੇ ਹੁਣ ਮੇਕਅਪ ਨਾ ਕਰ ਲੈਣਾ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ‘ਚ ਡਰਾਈਵਿੰਗ ਨੂੰ ਲੈ ਕੇ ਵੱਖ-ਵੱਖ ਨਿਯਮ ਹਨ। ਭਾਰਤ ‘ਚੋਂ ਕਈ ਲੋਕ ਵਿਦੇਸ਼ਾਂ ‘ਚ ਜਾਂਦੇ ਹਨ ਅਤੇ ਉਥੇ ਜਾ ਕੇ ਡਰਾਈਵਿੰਗ ਨਿਯਮਾਂ ਨੂੰ ਸਮਝਣਾ ਪੈਂਦਾ ਹੈ। ਟੋਰਾਂਟੋ ਦੇ ਨਿਯਮ ਤਾਂ ਬਹੁਤ ਹੀ ਵੱਖਰੇ ਹੁੰਦੇ ਹਨ।ઠ ਕੈਨੇਡਾ ‘ਚ ਗੱਡੀ ਚਲਾਉਣ ਸਮੇਂ ਇਸ ਨੂੰ ਪਿੱਛੇ ਕਰਨਾ ਇਕ ਕਾਨੂੰਨੀ ਜ਼ੁਰਮ ਹੈ। ਮੋਟਰ ਵਾਹਨ ਐਕਟ ਮੁਤਾਬਕ ਕੋਈ ਵੀ ਡਰਾਈਵਰ ਤਦ ਤਕ ਵਾਹਨ ਨੂੰ ਪਿੱਛੇ ਵੱਲ ਨਹੀਂ ਮੋੜ ਸਕਦਾ ਭਾਵੇਂ ਉਹ ਕਿਸੇ ਚੌਰਾਹੇ ‘ਤੇ ਹੋਵੇ ਜਾਂ ਕਿਸੇ ਖਾਸ ਥਾਂ ‘ਤੇ। ਜਦ ਤਕ ਪੂਰੀ ਸੁਰੱਖਿਆ ‘ਚ ਅਜਿਹਾ ਨਾ ਕੀਤਾ ਜਾਵੇ ਤਦ ਤਕ ਗੱਡੀ ਨੂੰ ਪਿੱਛੇ ਕਰਨਾ ਕਾਨੂੰਨ ਦਾ ਉਲੰਘਣ ਮੰਨਿਆ ਜਾਂਦਾ ਹੈ। ਟਰੈਫਿਕ ਲਾਈਟ ਹੋਣ ‘ਤੇ ਖੜ੍ਹੇ ਵਾਹਨ ‘ਚ ਕੋਈ ਵੀ ਵਿਅਕਤੀ ਮੈਸਜ ਲਿਖਣ ਜਾਂ ਮੇਕਅੱਪ ਕਰਨ ਦੀ ਗਲਤੀ ਕਰਦਾ ਹੈ ਤਾਂ ਇਸ ਨੂੰ 1000 ਡਾਲਰ ਤਕ ਦਾ ਜ਼ੁਰਮਾਨਾ ਹੁੰਦਾ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …