Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਸਰਕਾਰ ਨੇ ਬਰੈਂਪਟਨ ਵਾਸੀਆਂ ਦੀ ਤੰਦਰੁਸਤੀ ਲਈ ਖਜ਼ਾਨੇ ਦਾ ਖੋਲ੍ਹਿਆ ਮੂੰਹ

ਓਨਟਾਰੀਓ ਸਰਕਾਰ ਨੇ ਬਰੈਂਪਟਨ ਵਾਸੀਆਂ ਦੀ ਤੰਦਰੁਸਤੀ ਲਈ ਖਜ਼ਾਨੇ ਦਾ ਖੋਲ੍ਹਿਆ ਮੂੰਹ

ਫੈਡਰਲ ਸਰਕਾਰ ਨੇ 17 ਲੱਖ 46 ਹਜ਼ਾਰ ਤੋਂ ਵੱਧ ਡਾਲਰ ਦਾ ਯੋਗਦਾਨ ਪਾਉਂਦਿਆਂ 50 ਫੀਸਦੀ ਕੀਤੀ ਫੰਡਿੰਗ
ਬਰੈਂਪਟਨ/ ਬਿਊਰੋ ਨਿਊਜ਼
ਕੈਨੇਡਾ ਅਤੇ ਓਨਟਾਰੀਓ ਸਰਕਾਰ ਲਗਾਤਾਰ ਕੈਨੇਡੀਅਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਧੁਨਿਕ, ਭਰੋਸੇਮੰਦ ਪਾਣੀ ਅਤੇ ਵੇਸਟ ਵਾਟਰ ਸਰਵਿਸਜ਼ ਦਿੰਦਿਆਂ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਇਨ੍ਹਾਂ ਸੇਵਾਵਾਂ ‘ਚ ਲਗਾਤਾਰ ਨਿਵੇਸ਼ ਵੀ ਕੀਤਾ ਜਾ ਰਿਹਾ ਹੈ। ਆਮ ਲੋਕਾਂ ਦੀ ਸਿਹਤ ਦੀ ਸੁਰੱਖਿਆ ਅਤੇ ਪਾਣੀ ਦੇ ਸਰੋਤਾਂ ਨੂੰ ਸੁਰੱਖਿਅਤ ਰੱਖਣ ਅਤੇ ਲੋਕਲ ਇਕੋਸਿਸਟਮ ਨੂੰ ਬਣਾਈ ਰੱਖਣ ਦੇ ਨਾਲ ਹੀ ਨਵੇਂ ਆਰਥਿਕ ਮੌਕੇ ਵੀ ਪ੍ਰਦਾਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਤੋਂ ਪੂਰੇ ਸੂਬੇ ਵਿਚ ਮੱਧ ਵਰਗ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।ઠ
ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਫੈਡਰਲ ਇੰਫ੍ਰਾਸਟਰੱਕਚਰ ਐਂਡ ਕਮਿਊਨਿਟੀ ਮੰਤਰੀ ਅਮਰਜੀਤ ਸੋਹੀ ਵਲੋਂ ਬਰੈਂਪਟਨ ‘ਚ ਦੋ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਨੂੰ ਗਵਰਨਮੈਂਟ ਆਫ ਕੈਨੇਡਾ ਕਲੀਨ ਵਾਟਰ ਅਤੇ ਵੇਸਟ ਵਾਟਰ ਫੰਡ ਤਹਿਤ ਮਨਜ਼ੂਰ ਕੀਤਾ ਗਿਆ ਹੈ। ਫੈਡਰਲ ਸਰਕਾਰ ਇਨ੍ਹਾਂ ਲਈ 17 ਲੱਖ 46 ਹਜ਼ਾਰ 192 ਡਾਲਰ ਦੇ ਤੌਰ ‘ਤੇ 50 ਫੀਸਦੀ ਫੰਡਿੰਗ ਕਰ ਰਹੀ ਹੈ। ਸਹੋਤਾ ਨੇ ਕਿਹਾ ਕਿ ਇਸ ਨਿਵੇਸ਼ ਨਾਲ ਬਰੈਂਪਟਨ ਵਾਸੀਆਂ ਨੂੰ ਵਿਆਪਕ ਲਾਭ ਮਿਲੇਗਾ ਅਤੇ ਲੋਫਰਸ ਲੈ ਕੇ ਸਟੋਰਮਵਾਟਰ ਪੌਂਡ ਨਾਲ ਪਾਣੀ ਦਾ ਪ੍ਰਬੰਧ ਬਿਹਤਰ ਹੋਵੇਗਾ। ਇਹ ਪ੍ਰੋਜੈਕਟ ਸਾਡੇ ਭਾਈਚਾਰੇ ਨੂੰ ਸਿਹਤਮੰਦ ਅਤੇ ਸਾਡੇ ਵਾਟਰਵੇਜ਼ ਨੂੰ ਬਿਹਤਰ ਬਣਾਈ ਰੱਖਣ ‘ਚ ਮਦਦ ਕਰਨਗੇ। ਇਹ ਨਿਵੇਸ਼ ਕੈਨੇਡਾ ਅਤੇ ਓਨਟਾਰੀਓ ਦੇ ਵਿਚਾਲੇ ਹੋਏ ਸਮਝੌਤੇ ਦਾ ਹਿੱਸਾ ਹੈ, ਜਿਸ ਨੂੰ ਕਲੀਨ ਵਾਟਰ ਅਤੇ ਵੇਸਟ ਵਾਟਰ ਫੰਡ ਨਾਲ ਫੰਡਿੰਗ ਕੀਤੀ ਜਾ ਰਹੀ ਹੈ। ਸਹੋਤਾ ਨੇ ਕਿਹਾ ਕਿ ਲੋਕਾਂ ਨੂੰ ਪੀਣ ਦਾ ਸਾਫ਼ ਪਾਣੀ ਮੁਹੱਈਆ ਕਰਨਾ ਸਾਡਾ ਫਰਜ਼ ਹੈ ਅਤੇ ਅਸੀਂ ਇਸ ਨੂੰ ਪੂਰਾ ਕਰ ਰਹੇ ਹਾਂ। ਕੈਨੇਡਾ ਸਰਕਾਰ ਲਗਾਤਾਰ ਰਾਜਾਂ, ਖੇਤਰਾਂ ਅਤੇ ਸਿਟੀ ਕੌਂਸਲਾਂ ਦੇ ਨਾਲ ਕੰਮ ਕਰਦਿਆਂ ਬਰੈਂਪਟਨ ਅਤੇ ਹੋਰ ਖੇਤਰਾਂ ‘ਚ ਅਜਿਹੇ ਪ੍ਰੋਜੈਕਟਾਂ ਨੂੰ ਫੰਡਿੰਗ ਦੇ ਰਹੀ ਝਭ

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …