13.1 C
Toronto
Wednesday, October 15, 2025
spot_img
Homeਜੀ.ਟੀ.ਏ. ਨਿਊਜ਼ਨਵੇਂ ਮੌਕਿਆਂ ਤੋਂ ਲਾਭ ਲੈਣ ਦੀ ਮੁਹਾਰਤ ਸਿੱਖਣੀ ਹੋਵੇਗੀ ਕੈਨੇਡੀਅਨਾਂ ਨੂੰ :...

ਨਵੇਂ ਮੌਕਿਆਂ ਤੋਂ ਲਾਭ ਲੈਣ ਦੀ ਮੁਹਾਰਤ ਸਿੱਖਣੀ ਹੋਵੇਗੀ ਕੈਨੇਡੀਅਨਾਂ ਨੂੰ : ਬੈਂਸ


ਟੋਰਾਂਟੋ/ਬਿਊਰੋ ਨਿਊਜ਼
ਫੈਡਰਲ ਸਰਕਾਰ ‘ਚ ਮੰਤਰੀ ਨਵਦੀਪ ਬੈਂਸ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਕਾਰਪੋਰੇਸ਼ਨਾਂ ਅਤੇ ਬਿਜਨਸਾਂ ਵਿੱਚ ਵਧੇਰੇ ਵਿਭਿੰਨਤਾ ਪੈਦਾ ਕਰਨ ਦੀ ਲੋੜ ਹੈ। ਟੋਰਾਂਟੋ ਵਿਖੇ ਟੈਡ ਰੋਜ਼ਰਜ਼ ਸਕੂਲ ਆਫ ਮੈਨੇਜਮੈਂਟ ਦੀ ਰਾਇਰਸਨ ਯੂਨੀਵਰਸਿਟੀ ਵਿਖੇ ਡਾਇਵਰਸਿਟੀ ਇਨਸਟੀਚਿਊਟ ਵਿਖੇ ਬੋਲਦੇ ਹੋਏ ਨਵਦੀਪ ਬੈਂਸ ਨੇ ਕਿਹਾ ਕਿ ਆਧੁਨਿਕ ਵਿਸ਼ਵ ਵਿੱਚ ਪੈਦਾ ਹੋ ਰਹੇ ਮੌਕਿਆਂ ਤੋਂ ਸਹੀ ਲਾਭ ਲੈਣ ਵਾਸਤੇ ਲਾਜ਼ਮੀ ਹੈ ਕਿ ਕੈਨੇਡਾ ਵਿੱਚ ਅਜਿਹੀ ਵਰਕਫੋਰਸ ਹੋਵੇ ਜੋ ਵਧੇਰੇ ਵਿਭਿੰਨ ਹੋਵੇ।
ਮੰਤਰੀ ਬੈਂਸ ਨੇ ਕੁੱਝ ਉਹ ਨੁਕਤੇ ਵੀ ਵਿਚਾਰੇ ਜਿਹਨਾਂ ਨੂੰ ਅਮਲ ਵਿੱਚ ਲਿਆ ਕੇ ਕੈਨੇਡਾ ਨਵੀਂ ਪੀੜੀ ਦੇ ਅਜਿਹੇ ਆਗੂ ਪੈਦਾ ਕਰ ਸਕਦਾ ਹੈ ਜਿਸ ਬਦੌਲਤ ਪੈਦਾ ਹੋਏ ਮੌਕਿਆਂ ਤੋਂ ਸਮੂਹ ਕੈਨੇਡੀਅਨ ਲਾਭ ਹਾਸਲ ਕਰਨਗੇ। ਨਵਦੀਪ ਬੈਂਸ ਨੇ ਪ੍ਰਸਤਾਵਿਤ ਬਿੱਲ ਸੀ 25 ਦਾ ਵੀ ਜ਼ਿਕਰ ਕੀਤਾ ਜਿਸਦੇ ਪਾਸ ਹੋਣ ਤੋਂ ਬਾਅਦ ਕੈਨੇਡਾ ਬਿਜਨਸ ਕਾਰਪੋਰੇਸ਼ਨ ਐਕਟ, ਕੈਨੇਡਾ ਕੋਆਪਰੇਟਵਿ ਐਕਟ ਅਤੇ ਕੈਨੇਡਾ ਨੌਨ ਪ੍ਰਾਫਿਟ ਕਾਰਪੋਰੇਸ਼ਨ ਐਕਟ ਵਿੱਚ ਤਬਦੀਲੀਆਂ ਹੋਣਗੀਆਂ। ਇਹਨਾਂ ਤਬਦੀਲੀਆਂ ਦਾ ਮਕਸਦ ਵੱਡੀਆਂ ਕਾਰਪੋਰੇਸ਼ਨਾਂ ਦੇ ਬੋਰਡ ਉੱਤੇ ਔਰਤਾਂ ਅਤੇ ਘੱਟ ਗਿਣਤੀ ਫਿਰਕੇ ਨਾਲ ਸਬੰਧਿਤ ਲੋਕਾਂ ਨੂੰ ਬੋਰਡ ਆਫ ਡਾਇਰੈਕਟਰ ਵਜੋਂ ਨਿਯੁਕਤ ਕਰਨ ਨੂੰ ਉਤਸ਼ਾਹਿਤ ਕਰਨਾ ਹੈ। ਖੋਜ ਤੋਂ ਸਾਹਮਣੇ ਆਇਆ ਹੈ ਕਿ ਉਹ ਕਾਰਪੋਰੇਸ਼ਨਾਂ ਵਧੇਰੇ ਚੰਗਾ ਬਿਜਨਸ ਕਰਦੀਆਂ ਹਨ ਜਿਹਨਾਂ ਦੇ ਬੋਰਡ ਵਿਭਿੰਨਤਾ ਭਰੇ ਹੁੰਦੇ ਹਨ।

RELATED ARTICLES
POPULAR POSTS