ਅਜਿਹੀ ਲਾਪਰਵਾਹੀ ਸਵੀਕਾਰ ਨਹੀਂ ਕੀਤੀ ਜਾਵੇਗੀ : ਗੁਡੇਲ
ਓਟਵਾ/ਬਿਊਰੋ ਨਿਊਜ਼ : ਦੇਸ਼ ਦੀ ਸਕਿਊਰਿਟੀ ਨੂੰ ਖਤਰਾ ਦੱਸੇ ਜਾਣ ਵਾਲੇ ਵਿਅਕਤੀ ਨੂੰ ਗਲਤੀ ਨਾਲ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਦਿੱਤੇ ਜਾਣ ਦੀ ਨਿਖੇਧੀ ਕਰਦਿਆਂ ਫੈਡਰਲ ਪਬਲਿਕ ਸੇਫਟੀ ਮੰਤਰੀ ਨੇ ਆਖਿਆ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਸਵੀਕਾਰ ਨਹੀਂ ਕੀਤੀ ਜਾਵੇਗੀ।ઠ
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਪ੍ਰੈਜ਼ੀਡੈਂਟ ਜੌਹਨ ਓਸੋਵਸਕੀ ਵੱਲੋਂ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੂੰ ਭੇਜੀ ਗਈ ਬ੍ਰੀਫਿੰਗ ਨੋਟ ਦੀ ਕਾਪੀ ਅਨੁਸਾਰ ਇਹ ਅਸਫਲਤਾਵਾਂ ਦੀ ਲੜੀ ਦਾ ਹੀ ਨਤੀਜਾ ਹੈ ਕਿ ਦੇਸ਼ ਦੀ ਸਕਿਊਰਿਟੀ ਨੂੰ ਖਤਰਾ ਮੰਨੇ ਜਾਣ ਵਾਲੇ ਵਿਅਕਤੀ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਦਿੱਤੀ ਜਾ ਰਹੀ ਹੈ। ਪਰਮਾਨੈਂਟ ਰੈਜ਼ੀਡੈਂਸੀ ਦਿੱਤੇ ਜਾਣ ਤੋਂ ਭਾਵ ਹੈ ਕਿ ਕਿਸੇ ਹੋਰ ਦੇਸ਼ ਦੇ ਨਾਗਰਿਕ, ਪਰ ਉਹ ਕੈਨੇਡੀਅਨ ਨਾਗਰਿਕ ਨਹੀਂ ਹੁੰਦਾ, ਨੂੰ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਪਰਮਾਨੈਂਟ ਰੈਜ਼ੀਡੈਂਟਸ ਟੈਕਸ ਅਦਾ ਕਰਦੇ ਹਨ, ਸੋਸ਼ਲ ਬੈਨੇਫਿਟ ਜਿਵੇਂ ਕਿ ਹੈਲਥ ਕਵਰੇਜ ਲੈਂਦੇ ਹਨ, ਇੱਥੇ ਕੰਮ ਕਰ ਸਕਦੇ ਹਨ ਤੇ ਕੈਨੇਡਾ ਵਿੱਚ ਕਿਤੇ ਵੀ ਪੜ੍ਹ ਸਕਦੇ ਹਨ। ਇਸ ਦੇ ਨਾਲ ਹੀ ਉਹ ਕੈਨੇਡੀਅਨ ਸਿਟੀਜ਼ਨਸ਼ਿਪ ਲਈ ਅਪਲਾਈ ਵੀ ਕਰ ਸਕਦੇ ਹਨ।ઠਅਜਿਹੇ ਲੋਕਾਂ ਨੂੰ ਹਰ ਪੰਜਾਂ ਸਾਲਾਂ ਬਾਅਦ ਆਪਣੇ ਸਥਾਈ ਰੈਜ਼ੀਡੈਂਟ ਕਾਰਡ ਨੂੰ ਨਵਿਆਉਣ ਲਈ ਅਪਲਾਈ ਕਰਨਾ ਪੈਂਦਾ ਹੈ। ਸਕਿਊਰਿਟੀ ਦੇ ਆਧਾਰ ਉੱਤੇ ਜਾਂ ਖੁਦ ਨੂੰ ਗਲਤ ਢੰਗ ਨਾਲ ਪੇਸ਼ ਕੀਤੇ ਜਾਣ ਉੱਤੇ ਉਨ੍ਹਾਂ ਦਾ ਇਹ ਦਰਜਾ ਰੱਦ ਵੀ ਕੀਤਾ ਜਾ ਸਕਦਾ ਹੈ। ਇਸ ਮੁੱਦੇ ਉੱਤੇ ਫੈਡਰਲ ਕੰਸਰਵੇਟਿਵਜ਼ ਵੱਲੋਂ ਦੇਸ਼ ਵਿੱਚ ਦਾਖਲ ਹੋਣ ਵਾਲੇ ਵਿਦੇਸ਼ੀ ਲੋਕਾਂ ਲਈ ਕੈਨੇਡਾ ਦੀ ਸਕਿਊਰਿਟੀ ਸਕਰੀਨਿੰਗ ਪ੍ਰਕਿਰਿਆ ਦਾ ਮੁਲਾਂਕਣ ਕਰਨ ਦੀ ਮੰਗ ਕੀਤੀ ਗਈ ਹੈ।
Home / ਜੀ.ਟੀ.ਏ. ਨਿਊਜ਼ / ਦੇਸ਼ ਦੀ ਸਕਿਊਰਿਟੀ ਨੂੰ ਖਤਰਾ ਦੱਸੇ ਜਾਣ ਵਾਲੇ ਵਿਅਕਤੀ ਨੂੰ ਦਿੱਤੀ ਗਈ ਪਰਮਾਨੈਂਟ ਰੈਜ਼ੀਡੈਂਸੀ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …