9.3 C
Toronto
Thursday, October 16, 2025
spot_img
Homeਜੀ.ਟੀ.ਏ. ਨਿਊਜ਼ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਹਮਸ਼ਕਲ ਮੀਡੀਆ ਅਤੇ ਸ਼ੋਸ਼ਲ ਮੀਡੀਆ 'ਚ ਛਾਇਆ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਹਮਸ਼ਕਲ ਮੀਡੀਆ ਅਤੇ ਸ਼ੋਸ਼ਲ ਮੀਡੀਆ ‘ਚ ਛਾਇਆ

‘ਅਫਗਾਨਿਸਤਾਨ ‘ਚੋਂ ਲੱਭਿਆ ਕੁੰਭ ਦੇ ਮੇਲੇ ਵਿਚ ਗੁਆਚਾ ਟਰੂਡੋ ਦਾ ਜੁੜਵਾਂ ਭਰਾ’
ਕਾਬੁਲ : ਭਾਰਤ ਦਾ ਮਿੱਤਰ ਦੇਸ਼ ਅਫਗਾਨਿਸਤਾਨ ਬਹੁਤ ਅਨੋਖੇ ਮਾਮਲੇ ਦੀ ਵਜ੍ਹਾ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਕਸਰ ਅੱਤਵਾਦੀ ਹਮਲਿਆਂ ਅਤੇ ਮੌਤਾਂ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਬਣੇ ਰਹਿਣ ਵਾਲੇ ਇਸ ਦੇਸ਼ ਵਿੱਚ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਦਾ ਇੱਕ ਹਮਸ਼ਕਲ ਸਾਹਮਣੇ ਆਇਆ ਹੈ।
ਇੱਕ ਟੈਲੇਂਟ ਸ਼ੋਅ ਦੇ ਇਸ ਕੰਟੈਸਟੈਂਟ ਨੂੰ ਲੈ ਕੇ ਸੋਸ਼ਲ ਮੀਡੀਆ ਤੋਂ ਲੈ ਕੇ ਦੁਨੀਆ ਭਰ ਦੀ ਮੀਡੀਆ ਦਾ ਵੀ ਇਹੀ ਮੰਨਣਾ ਹੈ ਕਿ ਇਸ ਦੀ ਸ਼ਕਲ ਟਰੂਡੋ ਨਾਲ ਕਾਫ਼ੀ ਮਿਲਦੀ ਹੈ। ਇਸ ਦੀ ਵਜ੍ਹਾ ਨਾਲ ਇਹ ਵਿਅਕਤੀ ਰਾਤੋਂ ਰਾਤ ਫੇਮਸ ਹੋ ਗਿਆ ਲੋਕ ਹੁਣ ਇਸ ਵਿਅਕਤੀ ਨੂੰ ਟਰੂਡੋ ਦਾ ਵਿੱਛੜਿਆ ਭਰਾ ਤੱਕ ਬੁਲਾ ਰਹੇ ਹਨ। ਦਰਅਸਲ, ਅਬਦੁਲ ਦਾ ਪੇਸ਼ਾ ਵਿਆਹਾਂ ਸ਼ਾਦੀਆਂ ਵਿੱਚ ਗੀਤ ਗਾਉਣਾ ਹੈ ਤੇ ਅੱਜ-ਕੱਲ੍ਹ ਉਹ ਅਫ਼ਗਾਨਿਸਤਾਨ ਦੇ ਸਿੰਗਿੰਗ ਟੈਲੀਵਿਜ਼ਨ ਸ਼ੋਅ ਅਫ਼ਗਾਨ ਸਟਾਰ ਵਿੱਚ ਆਪਣੀ ਕਿਸਮਤ ਅਜ਼ਮਾ ਰਿਹਾ ਹੈ।
ਸ਼ੋਅ ਦੇ ਜੱਜ ਨੇ ਅਬਦੁਲ ਦੀ ਸ਼ਕਲ ਦੇਖ ਕੇ ਉਸ ਦੀ ਤਸਵੀਰ ਤੇ ਜਾਣਕਾਰੀ ਸਾਂਝੀ ਕੀਤੀ, ਜਿਸ ਮਗਰੋਂ ਉਹ ਰਾਤੋਂ-ਰਾਤ ਦੁਨੀਆ ਵਿੱਚ ਪ੍ਰਸਿੱਧ ਹੋ ਗਿਆ। ਟਰੂਡੋ ਕਾਰਨ ਅਬਦੁਲ ਨੂੰ ਕਾਫੀ ਮਸ਼ਹੂਰੀ ਮਿਲੀ, ਜਿਸ ਕਾਰਨ ਉਸ ਦੇ ਸ਼ੋਅ ਜਿੱਤਣ ਦੀਆਂ ਆਸਾਂ ਵੀ ਕਾਫੀ ਵਧ ਗਈਆਂ ਹਨ। 29 ਸਾਲਾ ਅਬਦੁਲ ਨੇ ਕਿਹਾ ਕਿ ਮੈਂ ਅੱਜ ਤਕ ਟਰੂਡੋ ਬਾਰੇ ਕੁਝ ਨਹੀਂ ਸੀ ਜਾਣਦਾ। ਹਮਸ਼ਕਲ ਹੋਣ ਕਾਰਨ ਲੋਕ ਵੀ ਉਸ ਨੂੰ ਉਸ ਦੇ ਨਾਂ ਨਾਲ ਨਹੀਂ ਬਲਕਿ ਜਸਟਿਨ ਟਰੂਡੋ ਕਹਿ ਕੇ ਬੁਲਾਉਂਦੇ ਹਨ।

RELATED ARTICLES
POPULAR POSTS