14.3 C
Toronto
Wednesday, October 15, 2025
spot_img
Homeਜੀ.ਟੀ.ਏ. ਨਿਊਜ਼ਨਸ਼ੇ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਨਸ਼ੇ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

32 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ
21 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ
ਓਨਟਾਰੀਓ : ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਤੇ ਲੰਡਨ ਪੁਲਿਸ ਸਰਵਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵੱਡੀ ਪੱਧਰ ਉੱਤੇ ਨਸ਼ਿਆਂ ਦੀ ਸਮਗਲਿੰਗ ਕਰਨ ਵਾਲੀ ਆਰਗੇਨਾਈਜ਼ੇਸ਼ਨ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਆਰਗੇਨਾਈਜ਼ੇਸ਼ਨ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਮੈਰੀਜੁਆਨਾ ਨਾਲ ਸਬੰਧਤ ਗੈਰਕਾਨੂੰਨੀ ਪਦਾਰਥ ਵੇਚ ਰਹੀ ਸੀ।
16 ਮਹੀਨੇ ਤੱਕ ਚੱਲੀ ਸਾਂਝੀ ਜਾਂਚ ਤੋਂ ਬਾਅਦ ਲੰਡਨ, ਓਨਟਾਰੀਓ ਵਿੱਚ ਮੈਰੀਜੁਆਨਾ ਦੀ ਗੈਰਕਾਨੂੰਨੀ ਸਮਗਲਿੰਗ ਤਹਿਤ 32 ਮਿਲੀਅਨ ਡਾਲਰ ਦੇ ਗੈਰਕਾਨੂੰਨੀ ਪਦਾਰਥ ਫੜ੍ਹੇ ਗਏ। 118 ਮਾਮਲਿਆਂ ਵਿੱਚ 21 ਵਿਅਕਤੀ ਨੂੰ ਚਾਰਜ ਕੀਤਾ ਗਿਆ। ਇਨ੍ਹਾਂ ਚਾਰਜਿਜ਼ ਵਿੱਚ ਕੈਨਾਬਿਸ ਐਕਟ ਐਂਡ ਦ ਕੰਟਰੋਲਡ ਡਰੱਗਜ਼ ਐਂਡ ਸਬਸਟਾਂਸਿਜ਼ ਐਕਟ ਤਹਿਤ ਸੰਗਠਿਤ ਕ੍ਰਾਈਮ ਤੇ ਅਫੈਂਸ ਨਾਲ ਸਬੰਧਤ ਚਾਰਜਿਜ਼ ਸ਼ਾਮਲ ਹਨ।
ਓਪੀਪੀ ਤੇ ਲੰਡਨ ਪੁਲਿਸ ਨੇ ਜੂਨ 2020 ਵਿੱਚ ਪ੍ਰੋਜੈਕਟ ਗੇਨਜ਼ਬਰੋ ਉਸ ਸਮੇਂ ਪਰਦਾਫਾਸ਼ ਹੋਇਆ ਜਿਹੜੀ ਲੰਡਨ, ਕਿਚਨਰ, ਹੈਮਿਲਟਨ ਤੇ ਟੋਰਾਂਟੋ ਵਿੱਚ ਗੈਰਕਾਨੂੰਨੀ ਮੈਰੀਜੁਆਨਾ ਵੈੱਬਸਾਈਟ ਚਲਾ ਰਹੀ ਸੀ ਤੇ ਡਲਿਵਰੀਜ਼ ਕਰ ਰਹੀ ਸੀ।
3 ਨਵੰਬਰ ਨੂੰ ਪੁਲਿਸ ਨੇ ਲੰਡਨ ਵਿੱਚ 8 ਸਰਚ ਵਾਰੰਟ ਤੇ 7 ਹੋਰ ਸਰਚ ਵਾਰੰਟ ਹੈਮਿਲਟਨ, ਟੋਰਾਂਟੋ, ਸੇਂਟ ਥਾਮਸ, ਮਿਡਲਸੈਕਸ ਕਾਊਂਟੀ ਤੇ ਨੌਰਫੋਕ ਕਾਊਂਟੀ ਲਈ ਕੱਢੇ। ਇਨ੍ਹਾਂ ਵਾਰੰਟਸ ਉੱਤੇ 200 ਤੋਂ ਵੱਧ ਅਧਿਕਾਰੀਆਂ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਸ ਦੌਰਾਨ ਪੁਲਿਸ ਨੂੰ 495 ਕਿੱਲੋ ਗੈਰਕਾਨੂੰਨੀ ਮੈਰੀਜੁਆਨਾ ਤੇਲ, 7166 ਕਿੱਲੋ ਗੈਰਕਾਨੂੰਨੀ ਮੈਰੀਜੁਆਨਾ ਬੱਡਜ਼, 10,000 ਪੈਕੇਟ ਗੈਰਕਾਨੂੰਨੀ ਮੈਰੀਜੁਆਨਾ ਐਡੀਬਲਜ਼, 2773 ਕਿੱਲੋਗੈਰਕਾਨੂੰਨੀ ਮੈਰੀਜੁਆਨਾ ਸ਼ੇਕ, 185 ਕਿੱਲੋ ਗੈਰਕਾਨੂੰਨੀ ਮੈਰੀਜੁਆਨਾ ਸੈਟਰ, 15343 ਗੈਰਕਾਨੂੰਨੀ ਮੈਰੀਜੁਆਨਾ ਪਲਾਂਟਸ, 65 ਕਿੱਲੋ ਸਿਲੋਸੀਬਿਨ, 124 ਗ੍ਰਾਮ ਕੋਕੀਨ, 28 ਆਕਸੀਕੋਡਨ ਪਿੱਲਜ਼, 50 ਹਾਈਡ੍ਰੋਮੌਰਫੋਨ ਪਿੱਲਜ਼, 653,000 ਤੋਂ ਵੱਧ ਕੀਮਤ ਦੇ ਮੈਰੀਯੂਆਨਾ ਉਗਾਉਣ ਲਈ ਵਰਤਿਆ ਜਾਣ ਵਾਲਾ ਸਾਜ਼ੋ ਸਮਾਨ, ਚਾਰ ਹੈਂਡਗੰਨਜ਼, 22 ਕੈਲੀਬਰ ਦੀ ਰਾਈਫਲ, 12 ਸ਼ੌਟਗੰਨ ਸਮੇਤ ਛੇ ਹਥਿਆਰ ਤੇ ਹੋਰ ਗੋਲੀ ਸਿੱਕਾ, 53000 ਕੈਨੇਡੀਅਨ ਡਾਲਰ, ਛੇ ਗੱਡੀਆਂ-ਜਿਨ੍ਹਾਂ ਦੀ ਸਾਂਝੀ ਕੀਮਤ 163,000 ਡਾਲਰ ਹੈ, ਬਰਾਮਦ ਹੋਇਆ ਹੈ।
ਪੁਲਿਸ ਨੇ ਆਖਿਆ ਕਿ ਇਹ ਆਰਗੇਨਾਈਜ਼ੇਸ਼ਨ ਕੈਨੇਡਾ ਦੇ ਹੋਰਨਾਂ ਹਿੱਸਿਆਂ ਤੇ ਦੁਨੀਆ ਭਰ ਵਿੱਚ ਗੈਰਕਾਨੂੰਨੀ ਤੌਰ ਉੱਤੇ ਮੈਰੀਜੁਆਨਾ ਸਬੰਧੀ ਉਤਪਾਦ ਡਲਿਵਰ ਕਰ ਰਹੀ ਸੀ।

 

RELATED ARTICLES
POPULAR POSTS