ਟੋਰਾਂਟੋ/ਬਿਊਰੋ ਨਿਊਜ਼ : ਕੰਸਰਵੇਟਿਵ ਆਗੂ ਪਇਏਰ ਪੌਲੀਏਵਰ ਦਾ ਕਹਿਣਾ ਹੈ ਕਿ ਜੇ ਉਹ ਪ੍ਰਧਾਨ ਮੰਤਰੀ ਚੁਣੇ ਜਾਂਦੇ ਹਨ ਤਾਂ ਉਹ ਫਾਰਮਾਸਿਊਟੀਕਲ ਕੰਪਨੀਆਂ ਖਿਲਾਫ 44 ਬਿਲੀਅਨ ਡਾਲਰ ਦਾ ਕੇਸ ਕਰਨਗੇ। ਉਨ੍ਹਾਂ ਆਖਿਆ ਕਿ ਅਜਿਹਾ ਨਸ਼ਿਆਂ (ਮੌਰਫੀਨ ਵਰਗਾ ਪ੍ਰਭਾਵ ਦੇਣ ਵਾਲੇ ਪਦਾਰਥ) ਦੀ ਮਹਾਂਮਾਰੀ ਵਿੱਚ ਨਿਭਾਈ ਗਈ ਭੂਮਿਕਾ ਲਈ ਇਨ੍ਹਾਂ ਕੰਪਨੀਆਂ ਦੀ ਜਵਾਬਦੇਹੀ ਤੈਅ ਕਰਨ ਲਈ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਪਹਿਲਾਂ ਹੀ ਲਾਂਚ ਕੀਤੇ ਜਾ ਚੁੱਕੇ ਕਲਾਸ ਐਕਸਨ ਮੁਕੱਦਮੇ ਵਿੱਚ ਉਹ ਵੀ ਸ਼ਿਕਾਇਤਕਰਤਾ ਵਜੋਂ ਹਿੱਸਾ ਲੈ ਕੇ ਫੈਡਰਲ ਹੈਲਥ ਕੇਅਰ ਸਿਸਟਮ ਨੂੰ ਪਹੁੰਚੇ ਨੁਕਸਾਨ ਲਈ ਵਾਧੂ 4 ਬਿਲੀਅਨ ਡਾਲਰ ਦੀ ਮੰਗ ਕਰਦੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵੱਖਰੇ ਤੌਰ ਉੱਤੇ ਫੈਡਰਲ ਪੱਧਰ ਉੱਤੇ ਇੱਕ ਹੋਰ ਮੁਕੱਦਮਾ ਲਾਂਚ ਕੀਤਾ ਜਾਂਦਾ ਤੇ ਬਾਰਡਰ ਸਕਿਊਰਿਟੀ, ਪ੍ਰਿਜਨਜ, ਇੰਡੀਜੀਨਸ ਪ੍ਰੋਗਰਾਮਿੰਗ ਆਦਿ ਵਰਗੀਆਂ ਗੈਰ ਹੈਲਥ ਲਾਗਤ ਵਸੂਲਣ ਲਈ ਦਾਅਵਾ ਕੀਤਾ ਜਾਂਦਾ।
ਪੌਲੀਏਵਰ ਨੇ ਆਖਿਆ ਕਿ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਫੈਡਰਲ ਟੈਕਸਦਾਤਾਵਾਂ ਲਈ 44-45 ਬਿਲੀਅਨ ਡਾਲਰ ਦੀਆਂ ਦੇਣਦਾਰ ਹਨ ਤੇ ਅਸੀਂ ਇਹ ਪੈਸਾ ਰਿਕਵਰੀ ਦੇ ਨਾਲ ਨਾਲ ਇਲਾਜ ਉੱਤੇ ਵੀ ਖਰਚ ਕਰਾਂਗੇ। ਪ੍ਰੋਵਿੰਸ ਅਨੁਸਾਰ ਬੀਸੀ ਵੱਲੋਂ 2018 ਵਿੱਚ ਇੱਕ ਕਲਾਸ ਐਕਸ਼ਨ ਮੁਕੱਦਮਾ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਖਿਲਾਫ ਫੈਡਰਲ, ਪ੍ਰੋਵਿੰਸੀਅਲ ਤੇ ਟੈਰੇਟੋਰੀਅਲ ਸਰਕਾਰਾਂ ਦੇ ਪੱਖ ਉੱਤੇ ਕੀਤਾ ਗਿਆ ਸੀ ਜਿਸ ਤਹਿਤ ਨਸਿਆਂ ਦਾ ਨਿਰਮਾਣ ਕਰਨ, ਉਨ੍ਹਾਂ ਨੂੰ ਵੰਡਣ ਤੇ ਉਨ੍ਹਾਂ ਦੀਆਂ ਸਲਾਹਕਾਰ ਕੰਪਨੀਆਂ ਤੋਂ ਵਸੂਲਣ ਲਈ ਦਾਅਵਾ ਠੋਕਿਆ ਗਿਆ ਸੀ। ਇਸ ਵੱਲੋਂ ਪਰਡਿਊ ਕੈਨੇਡਾ, ਜੋ ਕਿ ਅਮੈਰੀਕਨ ਫਾਰਮਾਸਿਊਟੀਕਲ ਕੰਪਨੀ ਪਰਡਿਊ ਫਾਰਮਾ ਦਾ ਹਿੱਸਾ ਹੈ, ਖਿਲਾਫ ਇਹ ਕੇਸ ਕੀਤਾ ਗਿਆ ਸੀ ਤੇ ਇਹ ਕੰਪਨੀ ਆਕਸੀਕੌਂਟਿਨ ਡਰੱਗ ਬਣਾਉਣ ਲਈ ਜਾਣੀ ਜਾਂਦੀ ਹੈ। ਬੀਸੀ ਸਰਕਾਰ ਨੇ ਇਸ ਦੇ 40 ਉਤਪਾਦਕਾਂ ਤੇ ਵਿਕਰੇਤਾਵਾਂ ਨੂੰ ਵੀ ਆਪਣੇ ਕਲਾਸ ਐਕਸ਼ਨ ਮੁਕੱਦਮੇ ਵਿੱਚ ਧਿਰ ਬਣਾਇਆ ਸੀ ਤੇ ਉਨ੍ਹਾਂ ਖਿਲਾਫ ਵੀ ਕੇਸ ਠੋਕਿਆ ਸੀ। ਜੂਨ 2022 ਵਿੱਚ ਬੀਸੀ ਨੇ ਪਰਡਿਊ ਕੈਨੇਡਾ ਨਾਲ 150 ਮਿਲੀਅਨ ਡਾਲਰ ਵਿੱਚ ਸੈਟਲਮੈਂਟ ਕਰ ਲਈ ਸੀ। ਪਰ ਪ੍ਰੋਵਿੰਸ਼ੀਅਲ ਸਰਕਾਰ ਬਾਕੀ ਧਿਰਾਂ ਨੂੰ ਵੀ ਜਵਾਬਦੇਹ ਠਹਿਰਾਉਣਾ ਚਾਹੁੰਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …