Breaking News
Home / ਜੀ.ਟੀ.ਏ. ਨਿਊਜ਼ / ਓਲੀਵੀਆ ਚਾਓ ਚੁਣੀ ਗਈ ਟੋਰਾਂਟੋ ਦੀ ਨਵੀਂ ਮੇਅਰ

ਓਲੀਵੀਆ ਚਾਓ ਚੁਣੀ ਗਈ ਟੋਰਾਂਟੋ ਦੀ ਨਵੀਂ ਮੇਅਰ

ਟੋਰਾਂਟੋ/ਬਿਊਰੋ ਨਿਊਜ਼ : ਸਾਬਕਾ ਸਿਟੀ ਕਾਊਂਸਲਰ ਤੇ ਐਮਪੀ ਓਲੀਵੀਆ ਚਾਓ ਟੋਰਾਂਟੋ ਦੀ ਅਗਲੀ ਮੇਅਰ ਚੁਣ ਲਈ ਗਈ ਹੈ। ਚਾਓ ਨੂੰ 37 ਫੀਸਦੀ ਵੋਟਾਂ ਹਾਸਲ ਹੋਈਆਂ। ਇਸ ਨਾਲ ਟੋਰਾਂਟੋ ਸਿਟੀ ਹਾਲ ਵਿੱਚ 13 ਸਾਲਾਂ ਤੋਂ ਚੱਲਿਆ ਆ ਰਿਹਾ ਸੱਜੇ ਪੱਖੀ ਸ਼ਾਸਨ ਖ਼ਤਮ ਹੋ ਜਾਵੇਗਾ। ਸਿਟੀ ਦੀ ਅਗਵਾਈ ਕਰਨ ਵਾਲੀ ਉਹ ਪਹਿਲੀ ਘੱਟ ਗਿਣਤੀ ਮਹਿਲਾ ਹੋਵੇਗੀ। ਚੋਣਾਂ ਤੋਂ ਪਹਿਆਂ ਕਰਵਾਏ ਗਏ ਸਰਵੇਖਣਾਂ ਤੋਂ ਹੀ ਇਹ ਸਿੱਧ ਹੋ ਗਿਆ ਸੀ ਕਿ ਹਵਾ ਦਾ ਰੁਖ ਚਾਓ ਵੱਲ ਹੈ। 66 ਸਾਲਾ ਚਾਓ ਨੇ ਜਿਵੇਂ ਹੀ ਚੋਣ ਪਿੜ ਵਿੱਚ ਪੈਰ ਧਰਿਆ ਉਹ ਲੋਕਾਂ ਦੀ ਚਹੇਤੀ ਆਗੂ ਬਣ ਗਈ। ਹਾਲਾਂਕਿ ਆਖਰੀ ਹਫਤੇ ਆ ਕੇ ਐਨਾ ਬਾਇਲਾਓ ਤੇ ਚਾਓ ਦਰਮਿਆਨ ਫਰਕ ਕੁੱਝ ਘੱਟ ਗਿਆ ਪਰ ਚਾਓ ਦੀ ਚੜ੍ਹਤ ਨੂੰ ਬਹੁਤਾ ਫਰਕ ਨਹੀਂ ਪਿਆ।
2014 ਵਿੱਚ ਵੀ ਚਾਓ ਨੇ ਮੇਅਰ ਦੇ ਅਹੁਦੇ ਲਈ ਹੋਈਆਂ ਚੋਣਾਂ ਵਿੱਚ ਹਿੱਸਾ ਲਿਆ ਸੀ ਪਰ ਉਸ ਸਮੇਂ ਉਹ ਸਾਬਕਾ ਮੇਅਰ ਜੌਹਨ ਟੋਰੀ ਤੇ ਡੱਗ ਫੋਰਡ ਤੋਂ ਬਾਅਦ ਤੀਜੇ ਸਥਾਨ ਉੱਤੇ ਆਈ ਸੀ। ਸ਼ੁਰੂਆਤੀ ਨਤੀਜਿਆਂ ਵਿੱਚ ਡਿਪਟੀ ਮੇਅਰ ਐਨਾ ਬਾਇਲਾਓ ਅੱਗੇ ਚੱਲ ਰਹੀ ਸੀ ਪਰ ਫਿਰ ਹੌਲੀ ਹੌਲੀ ਵੋਟਾਂ ਦੀ ਗਿਣਤੀ ਚਾਓ ਦੇ ਹੱਕ ਵਿੱਚ ਵੱਧਦੀ ਗਈ ਤੇ ਉਨ੍ਹਾਂ ਨੂੰ 37 ਫੀ ਸਦੀ ਵੋਟਾਂ ਹਾਸਲ ਹੋਈਆਂ। ਟਵਿੱਟਰ ਉੱਤੇ ਬਾਇਲਾਓ ਨੇ ਚਾਓ ਨੂੰ ਵਧਾਈ ਦਿੱਤੀ। ਅੱਠ ਫੀ ਸਦੀ ਵੋਟਾਂ ਨਾਲ ਸਾਬਕਾ ਪੁਲਿਸ ਚੀਫ ਮਾਰਕ ਸਾਂਡਰਸ ਤੀਜੇ ਸਥਾਨ ਉੱਤੇ ਰਹੇ। ਐਂਥਨੀ ਫੁਰੇ ਤੇ ਜੋਸ਼ ਮੈਟਲੋ ਪਹਿਲੇ ਪੰਜਾਂ ਵਿੱਚ ਰਹੇ। ਇਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਨੇ ਟਵੀਟ ਕਰਕੇ ਚਾਓ ਨੂੰ ਵਧਾਈ ਦਿੰਦਿਆਂ ਆਖਿਆ ਕਿ ਭਾਵੇਂ ਅਸੀਂ ਹਰ ਗੱਲ ਉੱਤੇ ਸਹਿਮਤ ਨਹੀਂ ਹੋਵਾਂਗੇ ਪਰ ਟੋਰਾਂਟੋ ਨੂੰ ਬਿਹਤਰ ਥਾਂ ਬਣਾਉਣ ਲਈ ਅਸੀਂ ਸਾਂਝੇ ਤੌਰ ਉੱਤੇ ਕੋਸ਼ਿਸ਼ ਕਰਾਂਗੇ। ਅਜਿਹਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਕਾਰੋਬਾਰ, ਪਰਿਵਾਰ ਤੇ ਵਰਕਰਜ਼ ਵਧ ਫੁੱਲ ਸਕਣ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …