Breaking News
Home / ਜੀ.ਟੀ.ਏ. ਨਿਊਜ਼ / ਲਿਬਰਲਾਂ ਦੇ ਜੀਐਸਟੀ ਛੋਟ ਪਲੈਨ ਦਾ ਸਮਰਥਨ ਕਰੇਗਾ ਕੰਸਰਵੇਟਿਵ ਕਾਕਸ : ਸ਼ੀਅਰ

ਲਿਬਰਲਾਂ ਦੇ ਜੀਐਸਟੀ ਛੋਟ ਪਲੈਨ ਦਾ ਸਮਰਥਨ ਕਰੇਗਾ ਕੰਸਰਵੇਟਿਵ ਕਾਕਸ : ਸ਼ੀਅਰ

ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਹਾਊਸ ਲੀਡਰ ਐਂਡਰਿਊ ਸ਼ੀਅਰ ਨੇ ਆਖਿਆ ਕਿ ਪਿਏਰ ਪੌਲੀਏਵਰ ਦੇ ਕਾਕਸ ਵੱਲੋਂ ਲਿਬਰਲ ਸਰਕਾਰ ਦੇ ਜੀਐਸਟੀ ਕ੍ਰੈਡਿਟ ਨੂੰ ਆਰਜ਼ੀ ਤੌਰ ਉੱਤੇ ਦੁੱਗਣਾ ਕਰਨ ਸਬੰਧੀ ਲਿਆਂਦੇ ਬਿੱਲ ਦਾ ਸਮਰਥਨ ਕੀਤਾ ਜਾਵੇਗਾ।
ਇੱਕ ਇੰਟਰਵਿਊ ਵਿੱਚ ਸੀਅਰ ਨੇ ਆਖਿਆ ਕਿ ਟੈਕਸ ਡਾਲਰਾਂ ਨੂੰ ਮੁੜ ਕੈਨੇਡੀਅਨਜ਼ ਦੀ ਜੇਬ੍ਹ ਵਿੱਚ ਪਾਉਣ ਦਾ ਮਾਮਲਾ ਅਜਿਹਾ ਹੈ ਜਿਸ ਦਾ ਸਮਰਥਨ ਕੰਸਰਵੇਟਿਵ ਹਮੇਸ਼ਾਂ ਕਰਦੇ ਆਏ ਹਨ। ਜਿਕਰਯੋਗ ਹੈ ਕਿ ਬਿੱਲ ਸੀ-30, ਦ ਕੌਸਟ ਆਫ ਲਿਵਿੰਗ ਰਲੀਫ ਐਕਟ, ਨੰ-1, ਉਨ੍ਹਾਂ ਦੋ ਬਿੱਲਾਂ ਵਿੱਚੋਂ ਇੱਕ ਹੈ ਜਿਹੜੇ ਲਿਬਰਲਾਂ ਵੱਲੋਂ ਪਿਛਲੇ ਹਫਤੇ ਪੇਸ਼ ਕੀਤੇ ਗਏ ਸਨ। ਲਿਬਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਸਮੇਂ ਮਹਿੰਗਾਈ ਦੀ ਮਾਰ ਸਹਿ ਰਹੇ ਘੱਟ ਤੋਂ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਦੀ ਮਦਦ ਲਈ ਇਹ ਬਿੱਲ ਲਿਆਂਦਾ ਗਿਆ ਹੈ।
ਇਸ ਬਿੱਲ ਰਾਹੀਂ ਇਨਕਮ ਟੈਕਸ ਐਕਟ ਵਿੱਚ ਸੋਧ ਕਰਕੇ ਆਉਣ ਵਾਲੇ ਛੇ ਮਹੀਨਿਆਂ ਲਈ ਜੀਐਸਟੀ ਕ੍ਰੈਡਿਟ ਨੂੰ ਦੁੱਗਣਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਜੇ ਇਹ ਬਿੱਲ ਸਮਾਂ ਰਹਿੰਦਿਆਂ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਅੰਦਾਜਨ 11 ਮਿਲੀਅਨ ਲੋਕਾਂ ਤੇ ਪਰਿਵਾਰਾਂ ਨੂੰ ਮਦਦ ਮਿਲੇਗੀ।
ਨਿੱਕੀ ਕੌਰ ਨੇ ਬਰੈਂਪਟਨ ਦੇ ਮੇਅਰ ਦੇ ਅਹੁਦੇ ਲਈ ਲਾਂਚ ਕੀਤੀ ਕੈਂਪੇਨ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿੱਚ ਨਿੱਕੀ ਕੌਰ ਵੱਲੋਂ ਰਸਮੀ ਤੌਰ ਉੱਤੇ ਮੇਅਰ ਦੀ ਕੈਂਪੇਨ ਲਾਂਚ ਕੀਤੀ ਗਈ। ਕੌਰ ਕੈਂਪੇਨ ਹੈੱਡਕੁਆਰਟਰ ਤੋਂ ਉਨ੍ਹਾਂ ਵੱਲੋਂ ਇਹ ਕੈਂਪੇਨ ਲਾਂਚ ਕੀਤੀ ਗਈ।
ਇਸ ਮੌਕੇ ਸਿਟੀ ਹਾਲ ਵਿੱਚ ਬ੍ਰਾਊਨ ਪ੍ਰਸਾਸ਼ਨ ਨੂੰ ਬਾਹਰ ਦਾ ਰਸਤਾ ਵਿਖਾਉਣ ਲਈ ਨਿੱਕੀ ਕੌਰ ਦੀ ਇਸ ਮੁਹਿੰਮ ਦਾ ਸਮਰਥਨ ਬਰੈਂਪਟਨ ਦੀ ਸਾਬਕਾ ਮੇਅਰ ਲਿੰਡਾ ਜੈਫਰੀ ਵੱਲੋਂ ਕੀਤਾ ਗਿਆ। ਬ੍ਰੈਮਲੀ ਸਿਟੀ ਸੈਂਟਰ ਦੇ ਨੇੜੇ ਹੀ ਬਰੈਂਪਟਨ ਵਿੱਚ ਕੌਰ ਹੈੱਡਕੁਆਰਟਰ ਵਿੱਚ ਇਸ ਮੌਕੇ 600 ਤੋਂ ਵੱਧ ਸਮਰਥਕਾਂ ਦੀ ਹਾਜ਼ਰੀ ਵਿੱਚ ਨਿੱਕੀ ਕੌਰ ਨੇ ਆਪਣੀ ਕੈਂਪੇਨ ਦਾ ਆਗਾਜ਼ ਕੀਤਾ।
ਆਪਣੇ ਸਮਰਥਨ ਵਿੱਚ ਇੱਕਠੇ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ ਨਿੱਕੀ ਕੌਰ ਨੇ ਆਖਿਆ ਕਿ ਉਨ੍ਹਾਂ ਦੀ ਇਸ ਕੈਂਪੇਨ ਦੀ ਸ਼ੁਰੂਆਤ ਨਾਲ ਚਾਰ ਸਾਲਾਂ ਤੋਂ ਚੱਲੇ ਆ ਰਹੇ ਘਪਲਿਆਂ, ਕੁਪ੍ਰਬੰਧਾਂ ਤੇ ਫੇਲ੍ਹ ਲੀਡਰਸ਼ਿਪ ਦਾ ਅੰਤ ਹੋਣ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ 28 ਦਿਨਾਂ ਦੇ ਇਸ ਅਰਸੇ ਵਿੱਚ ਬਰੈਂਪਟਨ ਦੇ ਮਿਹਨਤਕਸ਼ ਲੋਕ ਪੈਟ੍ਰਿਕ ਬ੍ਰਾਊਨ ਨੂੰ ਚੱਲਦਾ ਕਰ ਦੇਣਗੇ।
ਇਸ ਮੌਕੇ ਸਾਬਕਾ ਮੇਅਰ ਲਿੰਡਾ ਜੈਫਰੀ ਨੇ ਵੀਆਈਪੀ ਗੈਸਟ ਵਜੋਂ ਐਂਟਰੀ ਮਾਰ ਕੇ ਮਾਹੌਲ ਹੋਰ ਜੋਸ ਨਾਲ ਭਰ ਦਿੱਤਾ। ਉਨ੍ਹਾਂ ਆਖਿਆ ਕਿ ਨਿੱਕੀ ਦੇ ਵ੍ਹਿਸਲਬਲੋਅਰ ਹੋਣ ਬਾਰੇ ਉਨ੍ਹਾਂ ਪੜ੍ਹਿਆ ਸੀ। ਉਸ ਨੇ ਸੱਤਾ ਖਿਲਾਫ ਲੜਨ ਤੇ ਸੱਚ ਦੱਸਣ ਦਾ ਹੌਸਲਾ ਕੀਤਾ। ਉਹ ਕਿਸੇ ਵੀ ਲਾਲਚ ਤੇ ਧੱਕੇਸ਼ਾਹੀ ਅੱਗੇ ਨਹੀਂ ਝੁਕੀ ਤੇ ਉਸ ਦਾ ਕੋਈ ਗੁਪਤ ਏਜੰਡਾ ਨਹੀਂ ਹੈ।
ਇਸ ਮਗਰੋਂ ਨਿੱਕੀ ਨੇ ਆਖਿਆ ਕਿ ਉਹ ਬਰੈਂਪਟਨ ਦੀ ਧੀ ਹੈ ਤੇ ਜਦੋਂ ਉਹ ਸੱਤ ਸਾਲ ਦੀ ਸੀ ਉਦੋਂ ਤੋਂ ਉਨ੍ਹਾਂ ਦਾ ਪਰਿਵਾਰ ਇੱਥੇ ਸੈਟਲਡ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਚੈਰੀ ਟਰੀ ਰਹਿੰਦਿਆਂ ਚੈਰੀ ਟਰੀ ਪਬਲਿਕ ਸਕੂਲ ਤੇ ਬਰੈਂਪਟਨ ਸੈਂਟੇਨੀਅਲ ਹਾਈ ਤੋਂ ਪੜ੍ਹਾਈ ਕੀਤੀ। ਉਨ੍ਹਾਂ ਆਖਿਆ ਕਿ ਗੰਨ ਕ੍ਰਾਈਮ ਵਧਣ ਕਾਰਨ ਬਰੈਂਪਟਨ ਵੀ ਸੇਫ ਨਹੀਂ ਰਹਿ ਗਿਆ ਹੈ। ਦਿਨ ਦਿਹਾੜੇ ਕਾਰਜੈਕਿੰਗਜ ਹੋ ਰਹੀਆਂ ਹਨ। ਇਸ ਤਰ੍ਹਾਂ ਦੇ ਨਾਜੁਕ ਦੌਰ ਵਿੱਚ ਪੈਟ੍ਰਿਕ ਬ੍ਰਾਊਨ ਨੇ ਬਰੈਂਪਟਨ ਵਾਸੀਆਂ ਨੂੰ ਆਪਣੇ ਹਾਲ ਉੱਤੇ ਛੱਡ ਦਿੱਤਾ ਹੈ। ਇਸ ਮੌਕੇ ਨਿੱਕੀ ਕੌਰ ਨੇ ਤਹੱਈਆ ਪ੍ਰਗਟਾਇਆ ਕਿ ਮੇਅਰ ਵਜੋਂ ਉਹ ਬੱਚਿਆਂ, ਪਰਿਵਾਰਾਂ, ਸੀਨੀਅਰਜ਼ ਤੇ ਨਿੱਕੇ ਕਾਰੋਬਾਰਾਂ ਲਈ ਬਰੈਂਪਟਨ ਨੂੰ ਸੇਫ ਕਮਿਊਨਿਟੀ ਬਣਾਵੇਗੀ।

 

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …