Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੀ ਹਵਾਈ ਸੈਨਾ ਤੇ ਪੁਲਿਸ ਨੇ ਜਾਰੀ ਕੀਤੇ ਸਿੱਕੇ

ਕੈਨੇਡਾ ਦੀ ਹਵਾਈ ਸੈਨਾ ਤੇ ਪੁਲਿਸ ਨੇ ਜਾਰੀ ਕੀਤੇ ਸਿੱਕੇ

ਐਬਟਸਫੋਰਡ : ਕੈਨੇਡਾ ਦੀ ਹਵਾਈ ਸੈਨਾ ਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਸੋਨੇ ਤੇ ਚਾਂਦੀ ਦਾ ਸਿੱਕਾ ਜਾਰੀ ਕੀਤਾ ਹੈ। ਕੈਨੇਡੀਅਨ ਹਵਾਈ ਸੈਨਾ ਵਲੋਂ ਦੂਸਰੇ ਵਿਸ਼ਵ ਯੁੱਧ ਦੀ ਜਿੱਤ ਦੀ 75ਵੀਂ ਵਰ੍ਹੇਗੰਢ ਮੌਕੇ 24 ਕੈਰੇਟ ਸੋਨੇ ਦਾ ਸਿੱਕਾ ਜਾਰੀ ਕੀਤਾ ਗਿਆ। ਜਿਸ ਉੱਪਰ ਹਵਾਈ ਸੈਨਾ ਦੇ ਜਵਾਨ ਤੇ ਜਹਾਜ਼ ਦੀ ਤਸਵੀਰ ਛਾਪੀ ਗਈ ਹੈ। ਜਦਕਿ ਕੈਨੇਡਾ ਦੀ ਸਭ ਤੋਂ ਵੱਡੀ ਪੁਲਿਸ ਫੋਰਸ ਰਾਇਲ ਕੈਨੇਡੀਅਨ ਮਾਊਂਟਿਡ ਵਲੋਂ ਇਸ ਵਰ੍ਹੇ ਆਪਣੀ 100ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਈ ਜਾ ਰਹੀ ਹੈ, ਜਿਹੜੀ ਪਹਿਲੀ ਫਰਵਰੀ 1920 ਨੂੰ ਹੋਂਦ ਵਿਚ ਆਈ ਸੀ, ਜਿਸ ਵਲੋਂ 100ਵੀਂ ਵਰ੍ਹੇਗੰਢ ਨੂੰ ਸਮਰਪਿਤ 5 ਡਾਲਰ ਦਾ ਚਾਂਦੀ ਦਾ ਸਿੱਕਾ ਜਾਰੀ ਕੀਤਾ ਗਿਆ ਹੈ। ਜਿਸ ਉੱਪਰ ਘੋੜ ਸਵਾਰ ਪੁਲਿਸ ਅਫਸਰ ਦੀ ਤਸਵੀਰ ਬਣਾਈ ਗਈ ਹੈ। ਵਰਨਣਯੋਗ ਹੈ ਕਿ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ 30 ਹਜ਼ਾਰ ਅਧਿਕਾਰੀ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਡਿਊਟੀ ਕਰਦੇ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਪੁਲਿਸ ਅਧਿਕਾਰੀ ਵੀ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …