ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ 8 ਫੀ ਸਦੀ ਤੋਂ ਵੀ ਜ਼ਿਆਦਾ ਘਰਾਂ ਸਿਰ 2015 ਦੇ ਆਖਰੀ ਬਿਜਲੀ ਦੇ ਬਿਲਾਂ ਦਾ ਬਕਾਇਆ ਖੜ੍ਹਾ ਹੈ ਜੋ ਕਿ 172.5 ਮਿਲੀਅਨ ਡਾਲਰ ਤੋਂ ਵੱਧ ਹੈ।ਓਨਟਾਰੀਓ ਐਨਰਜੀ ਬੋਰਡ ਦਾ ਕਹਿਣਾ ਹੈ ਕਿ ਪਿਛਲੇ ਸਾਲ 566,902 ਘਰਾਂ ਸਿਰ ਬਕਾਇਆ ਰਹਿ ਗਿਆ ਸੀ, ਇਹ 2014 ਦੇ ਅੰਤ ਵਿੱਚ ਬਿਜਲੀ ਬਿਲਾਂ ਦੀ ਪੂਰੀ ਅਦਾਇਗੀ ਨਾ ਕਰ ਸਕਣ ਵਾਲੇ ਗਾਹਕਾਂ ਤੋਂ 263 ਘੱਟ ਸਨ। ਬੋਰਡ ਨੇ ਆਖਿਆ ਕਿ ਜਿਸ ਖਾਤੇ ਵਿੱਚ 30 ਜਾਂ 16 ਦਿਨ ਘੱਟ ਤੋਂ ਘੱਟ ਅਦਾਇਗੀ ਦੇ ਟੱਪ ਜਾਣ ਤਾਂ ਉਸ ਨੂੰ ਏਰੀਅਰ ਹੀ ਮੰਨਿਆ ਜਾਂਦਾ ਹੈ। ਹਾਈਡਰੋ ਵੰਨ ਨੈੱਟਵਰਕਜ਼ ਦਾ 105,583,215 ਡਾਲਰ ਬਕਾਇਆ 225,952 ਗਾਹਕਾਂ ਵੱਲੋਂ ਦੇਣਾ ਅਜੇ ਖੜ੍ਹਾ ਹੈ, ਜੋ ਕਿ 2014 ਤੋਂ 1750 ਘਰ ਜਿਆਦਾ ਹੈ। ਊਰਜਾ ਮੰਤਰਾਲੇ ਦਾ ਕਹਿਣਾ ਹੈ ਕਿ ਓਨਟਾਰੀਓ ਵਿੱਚ 4.6 ਮਿਲੀਅਨ ਰਿਹਾਇਸ਼ੀ ਇਲੈਕਟ੍ਰਿਸਿਟੀ ਗਾਹਕ ਜਾਂ ਘਰ ਹਨ।
Home / ਜੀ.ਟੀ.ਏ. ਨਿਊਜ਼ / ਓਨਟਾਰੀਓ ‘ਚ ਕੁਝ ਲੋਕਾਂ ਨੇ ਨਹੀਂ ਚੁਕਾਇਆ ਅਜੇ ਬਿਜਲੀ ਬਿਲ, ਖੜ੍ਹਾ ਹੈ ਮਿਲੀਅਨਾਂ ‘ਚ ਬਕਾਇਆ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …