-0.5 C
Toronto
Wednesday, November 19, 2025
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ 'ਚ ਮਨਾਇਆ ਭਾਰਤ ਦਾ ਆਜ਼ਾਦੀ ਦਿਹਾੜਾ

ਟੋਰਾਂਟੋ ‘ਚ ਮਨਾਇਆ ਭਾਰਤ ਦਾ ਆਜ਼ਾਦੀ ਦਿਹਾੜਾ

GTA Front pic Independence Day copy copyਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਨੇ ਤਿਰੰਗਾ ਲਹਿਰਾ ਦਿੱਤੀਆਂ ਮੁਬਾਰਕਾਂ
ਆਜ਼ਾਦੀ ਦਿਵਸ ਮੌਕੇ ਟੋਰਾਂਟੇ ਦੇ ਭਾਰਤੀ ਦੂਤਾਵਾਸ ‘ਚ ਹੋਇਆ ਰਿਕਾਰਡ ਤੋੜ ਇਕੱਠ
ਟੋਰਾਂਟੋ/ਬਿਊਰੋ ਨਿਊਜ਼
15 ਅਗਸਤ 2016 ਨੂੰ ਭਾਰਤ ਦਾ ਆਜ਼ਾਦੀ ਦਿਵਸ ਟੋਰਾਂਟੋ ਦੇ ਦੂਤਾਵਾਸ ਦਫਤਰ ਵਿਚ ਮਨਾਇਆ ਗਿਆ। ਵਰਕਿੰਗ ਡੇਅ ਹੋਣ ਕਾਰਣ ਦਫਤਰ ਵਾਲਿਆ ਨੇ 350 ਲੋਕਾਂ ਲਈ ਪ੍ਰਬੰਧ ਕੀਤਾ ਸੀ। ਪਰ ਕੌਂਸਲੇਟ ਜਨਰਲ ਸ੍ਰੀ ਦਿਨੇਸ਼ ਭਾਟੀਆ ਜੀ ਦੇ ਨਿਘੇ ਅਤੇ ਮਿਲਵਰਤਣ ਭਰਪੂਰ ਵਤੀਰੇ ਸਦਕਾ ਇਸ ਵਾਰ ਇਸ ਸਮਾਗਮ ਉਪਰ 600 ਦੇ ਆਸ ਪਾਸ ਲੋਕ ਪਹੁੰਚੇ। ਭੀੜ ਐਨੀ ਹੋ ਗਈ ਕਿ ਹਾਲ ਵਿਚ ਦਮ ਘੁਟਦਾ ਸੀ। ਹਾਲਾਤ ਵੇਖਦਿਆ ਪਰੋਗਰਾਮ ਜਲਦੀ ਮੁਕਾਇਆ ਗਿਆ। ਭਾਟੀਆ ਜੀ ਨੇ ਲੋਕਾਂ ਦਾ ਹੁਲਾਸ ਵੇਖ ਕਿਹਾ ਕਿ ਅਗੋਂ ਤੋਂ ਅਜਿਹੇ ਪ੍ਰੋਗਰਾਮ ਵਡੇ ਹਾਲ ਵਿਚ ਕੀਤੇ ਜਾਇਆ ਕਰਨਗੇ। ਐਡੀ ਸ਼ਿਦਤ ਨਾਲ ਪਹੁੰਚਣ ਲਈ ਉਨ੍ਹਾਂ ਸਭ ਦਾ ਧੰਨਵਾਦ ਕੀਤਾ। ਦਫਤਰ ਦੇ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਊਸ਼ਾ ਜੀ ਨੇ ਪਰਵਾਸੀ ਰੀਪੋਰਟਰ ਨੂੰ ਦਸਿਆ ਕਿ ਪਿਛਲੇ ਸਾਲਾਂ ਦੀ ਟਰਨ ਓਵਰ ਵੇਖਦਿਆ ਅਸੀਂ ਐਡੀ ਤਾਦਾਦ ਵਿਚ ਲੋਕਾਂ ਦਾ ਸ਼ਾਮਲ ਹੋਣਾ ਸੋਚਿਆ ਨਹੀਂ ਸੀ। ਆਏ ਮਹਿਮਾਨਾ ਨੂੰ ਸਨੈਕ ਬਾਕਸ ਦਿਤੇ ਗਏ ਅਤੇ ਵਧੀਆ ਆਓ ਭਗਤ ਕੀਤੀ ਗਈ।
ਸਾਨੂੰ ਇਹ ਦੱਸਦਿਆਂ ਫਖਰ ਮਹਿਸੂਸ ਹੁੰਦਾ ਹੈ ਕਿ ਇਸ ਪ੍ਰੋਗਰਾਮ ਵਿਚ ਵੀ ਸ੍ਰੀ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਦਾ ਯੋਗਦਾਨ ਉਹੋ ਜਿਹਾ ਹੀ ਸੀ ਜਿਹੋ ਜਿਹਾ ਉਨ੍ਹਾਂ ਬਰੈਪਟਨ ਸੌਕਰ ਸੈਂਟਰ ਵਿਚ 25 ਜੂਨ ਨੂੰ ਮਨਾਏ ਮਲਟੀਕਲਚਰ ਡੇਅ ਉਪਰ ‘ਸੇਵਾਦਲ ਗਰੁਪ’ ਨੂੰ ਦਿਤਾ ਸੀ। ਸਕੂਲ ਦੇ ਬਚਿਆ ਨੇ ਸ਼ਬਦ ਗਾਇਨ ਕੀਤਾ ਅਤੇ ਪ੍ਰਿੰਸੀਪਲ ਧਵਨ ਨੂੰ ਸਟੇਜ ਉਪਰ ਬੁਲਾਕੇ ਆਨਰ ਕੀਤਾ ਗਿਆ। ਇਕ ਬੱਸ ਭਰਕੇ ਸਕੂਲ ਵਲੋਂ ਪਹੁੰਚੀ ਅਤੇ ਇਕ ਬੱਸ ਸੀਨੀਅਰ ਸੋਸ਼ਿਲ ਸਰਵਿਸਜ਼ ਗਰੁਪ (ਸੇਵਾ ਦਲ) ਵਾਲਿਆ ਨੇ ਆਪਣੇ ਦੇਸ਼ ਭਗਤ ਲੋਕਾਂ ਨੂੰ ਮੁਫਤ ਰਾਈਡ ਦੇਣ ਖਾਤਰ ਬੁਕ ਕੀਤੀ। ਦੇਸ਼ ਪਿਆਰ ਵਾਲਾ ਹਿਰਦਾ ਰੱਖਣ ਵਾਲੇ ਸਿਆਣੇ ਮਹਿਮਾਨਾ ਨੇ ਮੁਫਤ ਰਾਈਡ ਨਹੀਂ ਲਈ ਸਗੋਂ ਪੰਜ ਪੰਜ ਡਾਲਰ ਦੇਕੇ ਆਪਣਾ ਬਣਦਾ ਯੋਗਦਾਨ ਪਾਇਆ। ਇਸ ਚੰਗੇ ਉਪਰਾਲੇ ਲਈ ਸਰਦਾਰ ਪ੍ਰੀਤਮ ਸਿੰਘ ਢਿੱਲੋਂ ਅਤੇ ਅੰਕਲ ਦੁਗਲ ਨੇ ਵਿਸ਼ੇਸ਼ ਹਿਸਾ ਲਿਆ।
ਬਰੈਂਪਟਨ ਦੀਆਂ ਅਨੇਕਾ ਸੀਨੀਅਰ ਕਲੱਬਾ ਦੇ ਸਿਆਣੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਕ ਗਰੁਪ ਕੰਨੂ ਜੀ ਦੇ ਗੁਜਰਾਤੀ ਬਜ਼ੁਰਗਾ ਦਾ ਵੀ ਸ਼ਾਮਲ ਹੋਇਆ। ਬ੍ਰਗੇਡੀਅਰ ਨਵਾਬ ਸਿੰਘ ਹੀਰ ਦੀ ਅਗੁਵਾਈ ਵਿਚ ਇੰਡੀਅਨ ਐਕਸ ਸਰਵਿਸਮੈਨ ਐਸੋਸੀਏਸ਼ਨ ਵਲੋਂ ਵੀ 10, 12 ਆਫੀਸਰ ਪਹੁੰਚੇ, ਜਿਨ੍ਹਾ ਨੇ ਆਪਣੇ ਤਗਮੇ ਛਾਤੀਆਂ ਉਪਰ ਸਜਾਏ ਹੋਏ ਸਨ। ਇਸ ਸਾਰੇ ਜਲੌਅ ਨੂੰ ਵੇਖਦਿਆਂ ਇਕ ਗਲ ਸਾਬਤ ਹੋ ਰਹੀ ਸੀ ਕਿ ਟਰਾਂਟੋ ਵਿਚ ਵਖਵਾਦੀ ਗਰੁਪਾ ਦਾ ਦਬਦਬਾ ਘਟ ਰਿਹਾ ਹੈ ਅਤੇ ਸੁਘੜ ਸਿਆਣੇ ਲੋਕ ਅਗੇ ਆ ਰਹੇ ਹਨ। ਭਾਈਚਾਰੇ ਲਈ ਇਹ ਸੋਚਣਾ ਬਣਦਾ ਹੈ ਕਿ ਕੰਨਸੂਲੇਟ ਦਫਤਰ ਦੇ ਅਮਲੇ ਦੇ 18 ਕਰਮਚਾਰੀ ਸਾਡੇ ਲੋਕਾਂ ਦੀ ਸੇਵਾ ਵਾਸਤੇ ਭਾਰਤ ਸਰਕਾਰ ਨੇ ਭੇਜੇ ਹੋਏ ਹਨ। ਉਹ ਲੋਕ ਸਾਡੇ ਘਰਾਂ ਵਿਚ ਪਹੁੰਚ ਕੇ ਲਾਈਫ ਸਰਟੀਫਿਕੇਟ ਦੇਣ ਵਰਗੀਆਂ ਸੇਵਾਵਾਂ ਦੇਂਦੇ ਹਨ ਅਤੇ ਛੁੱਟੀ ਵਾਲੇ ਦਿਨ ਵੀ ਦਫਤਰ ਖੋਲਦੇ ਹਨ। ਉਨ੍ਹਾ ਦੀ ਕਦਰ ਕਰਨਾ ਸਾਡਾ ਇਕ ਇਨਸਾਨੀ ਫਰਜ ਹੈ। ਪਰ ਖਬੇ ਪੱਖੀ ਬੰਦਿਆਂ ਨੇ ਇਸ ਜਜ਼ਬੇ ਨੂੰ ਕਮਯੋਰ ਕਰ ਰੱਖਿਆ ਹੈ।
ਆਜ਼ਾਦੀ ਦਿਹਾੜੇ ‘ਤੇ ਪ੍ਰਧਾਨ ਮੰਤਰੀ ਟਰੂਡੋ ਨੇ ਦਿੱਤੀਆਂ ਸ਼ੁੱਭ ਕਾਮਨਾਵਾਂ
ਭਾਰਤ ਨੂੰ ਉਸ ਦੇ 70ਵੇਂ ਆਜ਼ਾਦੀ ਦਿਹਾੜੇ ‘ਤੇ ਸ਼ੁੱਭ ਕਾਮਨਾਵਾਂ ਦਿੰਦਿਆਂ ਕੈਨੇਡਾ ਨੇ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਲਈ ਕੌਮਾਂਤਰੀ ਮੁੱਦਿਆਂ ‘ਤੇ ਦੋ-ਪੱਖੀ ਆਰਥਿਕ ਸਬੰਧਾਂ ਅਤੇ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੇ ਆਪਣੇ ਸੰਕਲਪ ਨੂੰ ਮੁੜ ਦੁਹਰਾਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਾ ਖੁਸ਼ੀ ਦੀ ਗੱਲ ਰਹੀ ਹੈ ਅਤੇ ਮੈਂ ਸਾਡੇ ਦੋਵਾਂ ਦੇਸ਼ਾਂ ਦੇ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸ਼ਾਂਤੀ ਤੇ ਸੁਰੱਖਿਆ, ਜਲਵਾਯੂ ਤਬਦੀਲੀ ਅਤੇ ਲਿੰਗ ਸਮਾਨਤਾ ਸਮੇਤ ਕੌਮਾਂਤਰੀ ਮਾਮਲਿਆਂ ‘ਤੇ ਸਹਿਯੋਗ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੁੰਦਾ ਹਾਂ।

RELATED ARTICLES
POPULAR POSTS