ਐਡਮਿੰਟਨ : ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਰੜ ਨਾਲ ਸਬੰਧਤ ਉੱਭਰਦੇ ਪੰਜਾਬੀ ਗੀਤਕਾਰ ਗੁਰਿੰਦਰ ਸਰਾਂ (30) ਦੀ ਐਡਮਿੰਟਨ ਵਿਚ ਮੌਤ ਹੋ ਗਈ ਹੈ। ਗੁਰਿੰਦਰ ਸਰਾਂ ਵੱਲੋਂ ਲਿਖੇ ਗੀਤ ‘ਗੁੱਤ ਨਾਰ ਦੀ’ ਕੁਲਵਿੰਦਰ ਬਿੱਲਾ, ‘ਰੈੱਡ ਲੀਫ਼’ ਅਤੇ ‘ਸਰਦਾਰ’ ਜਿਹੇ ਗੀਤ ਸਿੱਪੀ ਗਿੱਲ ਵੱਲੋਂ ਗਾਏ ਗਏ, ਜੋ ਕਾਫ਼ੀ ਮਕਬੂਲ ਹੋਏ ਹਨ। ਉਸ ਨੇ ਥੋੜ੍ਹੇ ਸਮੇਂ ਵਿੱਚ ਹੀ ਪ੍ਰਸਿੱਧੀ ਹਾਸਲ ਕਰ ਲਈ ਸੀ। ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਸਰਾਂ ਪੁੱਤਰ ਬਲਵੀਰ ਸਿੰਘ ਵਾਸੀ ਕੁਰੜ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਡੇਢ ਪਹਿਲਾਂ ਆਪਣੀ ਪਤਨੀ ਕਿਰਨਪਾਲ ਕੌਰ ਕੋਲ ਐਡਮਿੰਟਨ ਪਹੁੰਚਿਆ ਸੀ। ਕੁਝ ਦਿਨ ਪਹਿਲਾਂ ਗੁਰਿੰਦਰ ਨੂੰ ਅਚਾਨਕ ਦੌਰਾ ਪਿਆ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਐਡਮਿੰਟਨ ‘ਚ ਗੀਤਕਾਰ ਗੁਰਿੰਦਰ ਸਰਾਂ ਦੀ ਮੌਤ
RELATED ARTICLES

