-0.5 C
Toronto
Wednesday, November 19, 2025
spot_img
Homeਜੀ.ਟੀ.ਏ. ਨਿਊਜ਼ਗੌਲਫ 'ਚ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਮਾਰੀ ਬਾਜ਼ੀ

ਗੌਲਫ ‘ਚ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਮਾਰੀ ਬਾਜ਼ੀ

ਟੋਰਾਂਟੋ/ਹਰਜੀਤ ਸਿੰਘ ਬਾਜਵਾ
ਗੋਰਿਆਂ ਦੀ ਹਰਮਨ ਪਿਆਰੀ ਖੇਡ ਗੌਲਫ਼ ਜਿਸ ਵਿਚ ਹੁਣ ਪੰਜਾਬੀਆਂ ਨੇ ਵੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸ ਖੇਡ ਵਿਚ ਪੰਜਾਬੀ ਭਾਈਚਾਰੇ ਦੀ ਪ੍ਰਸਿੱਧ ਸ਼ਖ਼ਸੀਅਤ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਇਕ ਮਾਣਮੱਤੀ ਪ੍ਰਾਪਤੀ ਕੀਤੀ ਹੈ। ਸਤਿੰਦਰਪਾਲ ਸਿੰਘ ਸਿੱਧਵਾਂ ਜੋ ਕਿ ਆਪਣੀ ਟੀਮ ਨਾਲ ਮੇਅਫੀਲਡ ਗੌਲਫ਼ ਕੋਰਸ ਕੈਲੇਡਨ (ਟੋਰਾਂਟੋ) ਵਿਖੇ ਵਾਈਟ ਕੋਰਸ ਹੋਲ ਨੰਬਰ 7 ਪਾਰ 3 ਤੇ ਤਕਰੀਬਨ 185 ਗਜ਼ ਦੇ ਕਰੀਬ ਹੋਲ ਇੰਨ ਵੰਨ ਸ਼ਾਟ ਲਾ ਕੇ ਅਜਿਹੀ ਪ੍ਰਾਪਤੀ ਕੀਤੀ ਕਿ ਉੱਥੇ ਖੇਡ ਰਹੀਆਂ ਗੋਰਿਆਂ ਦੀਆਂ ਟੀਮਾਂ ਵੀ ਹੱਕੀਆਂ-ਬੱਕੀਆਂ ਰਹਿ ਗਈਆਂ। ਗੌਲਫ਼ ਕੋਰਸ ਦੇ ਅੰਕੜਿਆਂ ਮੁਤਾਬਿਕ ਹਰ 12500 ਖਿਡਾਰੀਆਂ ਪਿੱਛੋਂ ਕੋਈ ਇਕ ਜਣਾ ਹੀ ਇਸ ਮੁਕਾਮ ‘ਤੇ ਪਹੁੰਚਦਾ ਹੈ। ਇਸ ਮਹਿੰਗੀ ਤੇ ਦਿਲਚਸਪ ਖੇਡ ਵਿਚ ਕੈਨੇਡਾ ਦੇ ਅੱਠ ਫ਼ੀਸਦੀ ਲੋਕ ਹੀ ਜੁੜੇ ਹੋਏ ਹਨ।
ਇਸ ਮੌਕੇ ਸਤਿੰਦਰਪਾਲ ਸਿੰਘ ਸਿੱਧਵਾਂ ਦੀ ਟੀਮ ਦੇ ਗੌਲਫ਼ ਗੁਰੂ ਕਰਨਲ ਚਾਹਲ, ਅਵਤਾਰ ਸਿੰਘ ਬਰਾੜ, ਬਲਜਿੰਦਰ ਲੇਲ੍ਹਣਾ ਆਦਿ ਵੀ ਉੱਥੇ ਮੌਜੂਦ ਸਨ।

RELATED ARTICLES
POPULAR POSTS