13.8 C
Toronto
Wednesday, September 30, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ 'ਚ ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਇਕੱਤਰਤਾ

ਕੈਨੇਡਾ ‘ਚ ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਇਕੱਤਰਤਾ

ਕੈਨੇਡਾ ‘ਚ ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਇਕੱਤਰਤਾਜੈਸ਼ੰਕਰ ਵਲੋਂ ਕੈਨੇਡੀਅਨ ਹਮਰੁਤਬਾ ਅਨੀਤਾ ਆਨੰਦ ਨਾਲ ਮੁਲਾਕਾਤ
ਟੋਰਾਂਟੋ/ਸਤਪਾਲ ਸਿੰਘ ਜੌਹਲ : ਆਰਥਿਕ ਅਤੇ ਉਦਯੋਗਿਕ ਪੱਖੋਂ ਦੁਨੀਆ ਦੇ ਮੋਹਰੀ ਸਮਝੇ ਜਾਂਦੇ ਦੇਸ਼ਾਂ ਦੇ ਗਰੁੱਪ ਜੀ-7 ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੈਨੇਡਾ ‘ਚ ਨਿਆਗਰਾ ਫਾਲਜ਼ ਵਿਖੇ ਹੋਈ ਹੈ।
ਮੀਟਿੰਗ ਵਿਚ ਅੰਤਰਰਾਸ਼ਟਰੀ ਮੁੱਦਿਆਂ ਦੀ ਚਰਚਾ ਪ੍ਰਮੁੱਖਤਾ ਨਾਲ ਹੋਈ ਹੈ, ਜਿਸ ਵਿਚ ਵਪਾਰ, ਆਰਥਿਕਤਾ, ਊਰਜਾ, ਰੂਸ-ਯੂਕਰੇਨ ਜੰਗ, ਮੱਧ ਪੂਰਬ ਤੇ ਇਜ਼ਰਾਈਲ ਦੀ ਸਥਿਤੀ ਆਦਿ ਮੁੱਦੇ ਸ਼ਾਮਲ ਹਨ। ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਵਲੋਂ ਇਸ ਮੌਕੇ ਕੈਨੇਡੀਅਨ ਹਮਰੁਤਬਾ ਅਨੀਤਾ ਆਨੰਦ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਸਦਭਾਵਨਾ ਨਾਲ ਹੋਈ ਮੁਲਾਕਾਤ ਵਿਚ ਭਾਰਤ ਤੇ ਕੈਨੇਡਾ ਦੀ ਨੇੜਤਾ ਵਧਾਉਣ ਅਤੇ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਹੋਈ। ਦੋਵਾਂ ਦੇਸ਼ਾਂ ਵਿਚਕਾਰ ਊਰਜਾ, ਵਪਾਰ ਅਤੇ ਲੋਕਾਂ ਤੋਂ ਲੋਕਾਂ ਤੱਕ ਰਿਸ਼ਤੇ ਗੂੜ੍ਹੇ ਕਰਨ ਦੀਆਂ ਪ੍ਰਮੁੱਖਤਾਵਾਂ ‘ਤੇ ਕੰਮ ਕੀਤਾ ਜਾ ਰਿਹਾ ਹੈ।

RELATED ARTICLES
POPULAR POSTS