Breaking News
Home / ਹਫ਼ਤਾਵਾਰੀ ਫੇਰੀ / 2022 ਦੀ ਤਿਆਰੀ ੲ ਅਮਰਿੰਦਰ ਨੇ ਵਿਰੋਧੀਆਂ ਅਤੇ ਆਪਣਿਆਂ ਨੂੰ ਵੀ ਕੀਤਾ ਹੈਰਾਨ

2022 ਦੀ ਤਿਆਰੀ ੲ ਅਮਰਿੰਦਰ ਨੇ ਵਿਰੋਧੀਆਂ ਅਤੇ ਆਪਣਿਆਂ ਨੂੰ ਵੀ ਕੀਤਾ ਹੈਰਾਨ

ਕੈਪਟਨ ਨੇ ਫਿਰ ਕੁਰਸੀ ਲਈ ਪ੍ਰਸ਼ਾਂਤ ਦਾ ਲਿਆ ਸਹਾਰਾ
ਪ੍ਰਸ਼ਾਂਤ ਕਿਸ਼ੋਰ ਮੁੱਖ ਮੰਤਰੀ ਦੇ ਪ੍ਰਧਾਨ ਸਲਾਹਕਾਰ ਨਿਯੁਕਤ
ਚੰਡੀਗੜ੍ਹ : ਪੰਜਾਬ ਵਿਚ ਅਗਲੇ ਸਾਲ ਯਾਨੀ 2022 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਜਿਸ ਲਈ ਇਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਇਸ ਨੂੰ ਦੇਖਦਿਆਂ ਪੰਜਾਬ ਕਾਂਗਰਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਕੈਪਟਨ ਅਮਰਿੰਦਰ ਨੇ ਇਨ੍ਹਾਂ ਚੋਣਾਂ ਵਿਚ ਜਿੱਤ ਲਈ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਸਹਾਰਾ ਲੈਣ ਲਈ ਉਨ੍ਹਾਂ ਨੂੰ ਪ੍ਰਧਾਨ ਸਲਾਹਕਾਰ ਨਿਯੁਕਤ ਕਰ ਲਿਆ ਹੈ। ਕੈਪਟਨ ਵਲੋਂ ਪ੍ਰਸ਼ਾਂਤ ਦੀ ਕੀਤੀ ਗਈ ਨਿਯੁਕਤੀ ਨੂੰ ਲੈ ਕੇ ਵਿਰੋਧੀ ਧਿਰਾਂ ਤਾਂ ਹੈਰਾਨ ਹਨ ਅਤੇ ਕੈਪਟਨ ਦੀ ਆਪਣੀ ਪਾਰਟੀ ਵਿਚ ਵੀ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਜ਼ਬਰਦਸਤ ਜਿੱਤ ਦਿਵਾਉਣ ਲਈ ਚਾਣਕਿਆ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਇਕ ਵਾਰ ਫਿਰ ਕੈਪਟਨ ਅਮਰਿੰਦਰ ਨਾਲ ਜੁੜ ਗਏ ਹਨ। ਇਸ ਵਾਰ ਕੈਪਟਨ ਨੇ ਉਸਦੀ ਸਰਕਾਰੀ ਅਹੁਦੇ ਦੇ ਜ਼ਰੀਏ ਐਂਟਰੀ ਕਰਵਾਈ ਹੈ। ਸੋਮਵਾਰ ਨੂੰ ਸ਼ੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਨੇ ਖੁਦ ਦੱਸਿਆ ਸੀ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਪ੍ਰਧਾਨ ਸਲਾਹਕਾਰ ਬਣਾਇਆ ਗਿਆ ਹੈ। ਨਾਲ ਹੀ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ ਅਤੇ ਤਨਖਾਹ 1 ਰੁਪਏ ਰਹੇਗੀ। ਤਨਖਾਹ ਭਾਵੇਂ 1 ਰੁਪਈਆ ਹੋਵੇ, ਪਰ ਸਹੂਲਤਾਂ ਕੈਬਨਿਟ ਮੰਤਰੀਆਂ ਵਾਲੀਆਂ ਹੀ ਮਿਲਣਗੀਆਂ। 2022 ਦੀਆਂ ਚੋਣਾਂ ਲਈ ਉਹ ਕਾਂਗਰਸ ਦੀ ਰਣਨੀਤੀ ਤਿਆਰ ਕਰਨਗੇ। ਪ੍ਰਸ਼ਾਂਤ ਕਿਸ਼ੋਰ ਨੇ 2017 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਜਿੱਤ ਦਿਵਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ। 10 ਸਾਲਾਂ ਬਾਅਦ ਕਾਂਗਰਸ ਨੇ 117 ਸੀਟਾਂ ਵਿਚੋਂ 77 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ਕੈਪਟਨ ਨੇ ਟਵੀਟ ਕਰਕੇ ਦੱਸਿਆ ਸੀ ਕਿ ਪ੍ਰਸ਼ਾਂਤ ਕਿਸ਼ੋਰ ਮੇਰੇ ਪ੍ਰਿੰਸੀਪਲ ਸਲਾਹਕਾਰ ਬਣੇ ਹਨ। ਪੰਜਾਬ ਦੇ ਲੋਕਾਂ ਦੀ ਭਲਾਈ ਲਈ ਇਕੱਠਿਆਂ ਕੰਮ ਕਰਨ ਲਈ ਤਤਪਰ ਹਾਂ। ਧਿਆਨ ਰਹੇ ਕਿ ਪ੍ਰਸ਼ਾਂਤ ਕਿਸ਼ੋਰ ਇਨ੍ਹੀਂ ਦਿਨੀਂ ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਅਤੇ ਤਾਮਿਲਨਾਡੂ ‘ਚ ਡੀ. ਐਮ. ਕੇ. ਦਾ ਕੰਮਕਾਜ ਦੇਖ ਰਹੇ ਹਨ।
ਪੀਕੇ ਦੀ ਨਿਯੁਕਤੀ ਦੇ ਕੀ ਹਨ ਮਾਅਨੇ :
ੲ ਕੈਬਨਿਟ ਮੰਤਰੀ ਦਾ ਦਰਜਾ ਦਿੱਤੇ ਜਾਣ ਨਾਲ ਰਿਪੋਰਟਿੰਗ ਸਿੱਧੇ ਮੁੱਖ ਮੰਤਰੀ ਨੂੰ ਰਹੇਗੀ। ਕਿਸੇ ਵੀ ਅਫਸਰ ਕੋਲੋਂ ਕਦੀ ਵੀ ਕੋਈ ਜਾਣਕਾਰੀ ਲੈਣਾ ਅਸਾਨ ਹੋਵੇਗਾ।
ੲ 2017 ਵਿਚ ਕੈਪਟਨ ਵਿਦ ਕੌਫੀ ਵਰਗੇ ਸਫਲ ਪ੍ਰੋਗਰਾਮ ਵਾਂਗ ਇਸ ਵਾਰ ਵੀ ਅਜਿਹੀ ਰਣਨੀਤੀ ‘ਤੇ ਕੰਮ ਕਰਨਗੇ।
ੲ ਉਨ੍ਹਾਂ ਖੇਤਰਾਂ ‘ਤੇ ਜ਼ਿਆਦਾ ਫੋਕਸ ਕਰਨਗੇ, ਜਿੱਥੇ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਕਮਜ਼ੋਰ ਰਿਹਾ ਹੈ।
ੲ ਪ੍ਰਸ਼ਾਂਤ ਨੂੰ ਆਪਣੇ ਨਾਲ ਜੋੜਨ ਲਈ ਹੋਰ ਪਾਰਟੀਆਂ ਵੀ ਮੌਕੇ ਦੀ ਭਾਲ ਵਿਚ ਸਨ, ਪਰ ਕੈਪਟਨ ਅਮਰਿੰਦਰ ਨੇ ਇਸ ਵਾਰ ਵੀ ਬਾਜ਼ੀ ਮਾਰ ਲਈ।

ਪੈਸਾ ਸਰਕਾਰੀ ਤੇ ਕੰਮ ਚੋਣਾਂ ਦਾ : ਭਗਵੰਤ ਮਾਨ
ਕੈਪਟਨ ਅਮਰਿੰਦਰ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਮੰਤਰੀ ਦਾ ਦਰਜਾ ਦੇ ਕੇ ਪੂਰੀਆਂ ਸਰਕਾਰੀ ਸਹੂਲਤਾਂ ਦਿੱਤੀਆਂ ਹਨ। ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਖੁਦ ਤਾਂ ਸਰਕਾਰ ਨਹੀਂ ਚੱਲ ਰਹੀ ਅਤੇ ਹੁਣ ਬਾਹਰੀ ਵਿਅਕਤੀ ਲਿਆ ਕੇ ਸਰਕਾਰ ਚਲਾਉਣਗੇ। ਉਨ੍ਹਾਂ ਕਿਹਾ ਕਿ ਯਾਦ ਕਰੋ ਚਾਰ ਸਾਲ ਪਹਿਲਾਂ ਵੀ ਝੂਠੇ ਵਾਅਦੇ ਪ੍ਰਸ਼ਾਂਤ ਨੇ ਹੀ ਕਰਵਾਏ ਸਨ। ਆਪ ਆਗੂ ਨੇ ਕਿਹਾ ਕਿ ਸਰਕਾਰ ਨੇ ਪ੍ਰਸ਼ਾਂਤ ਨੂੰ ਸਹੂਲਤਾਂ ਤਾਂ ਸਾਰੀਆਂ ਸਰਕਾਰੀ ਦੇ ਦਿੱਤੀਆਂ ਹਨ ਅਤੇ ਉਨ੍ਹਾਂ ਕੋਲੋਂ ਕੰਮ ਚੋਣਾਂ ਸਬੰਧੀ ਲਿਆ ਜਾਣਾ ਹੈ। ਇਹ ਸਰਕਾਰੀ ਤੰਤਰ ਅਤੇ ਪੈਸੇ ਦਾ ਦੁਰਉਪਯੋਗ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …