ਚੰਡੀਗੜ੍ਹ : ਇੰਟਰਨੈਸ਼ਨਲ ਏਅਰਪੋਰਟ ਕੌਮਾਂਤਰੀ ਉਡਾਣਾਂ ਵਧਾਉਣ ਦੀ ਮੰਗ ਨੂੰ ਮੈਂ ਗੰਭੀਰਤਾ ਨਾਲ ਲੈ ਰਿਹਾ ਹਾਂ। ਮੈਨੂੰ ਪਤਾ ਹੈ ਕਿ ਚੰਡੀਗੜ੍ਹ ਦੇ ਲੋਕ ਚੰਡੀਗੜ੍ਹ ਤੋਂ ਕੌਮਾਂਤਰੀ ਉਡਾਣਾਂ ਚਾਹੁੰਦੇ ਹਨ। ਇਹ ਗੱਲ ਕੈਬਨਿਟ ਸਿਵਲ ਏਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਭਾਜਪਾ ਦੇ ਦਫਤਰ ਵਿਚ ਆਯੋਜਿਤ ਵਰਚੂਅਲ ਬੈਠਕ ਦੌਰਾਨ ਕਹੀ। ਪੁਰੀ ਨੇ ਕਿਹਾ ਇੰਟਰਨੈਸ਼ਨਲ ਏਅਰਪੋਰਟ ਤੋਂ 2014 ਵਿਚ ਇਕ ਹਫਤੇ ‘ਚ 214 ਘਰੇਲੂ ਉਡਾਣਾਂ ਅਪਰੇਟ ਹੋ ਰਹੀਆਂ ਸਨ। ਉਥੇ ਕੋਵਿਡ ਤੋਂ ਪਹਿਲਾਂ 2020 ਵਿਚ ਇਕ ਹਫਤੇ ਵਿਚ 702 ਉਡਾਣਾਂ ਹੋ ਗਈਆਂ ਸਨ। ਇਸਦੇ ਨਾਲ ਹਫਤੇ ਵਿਚ 6 ਉਡਾਣਾਂ ਦੁਬਈ ਅਤੇ ਸ਼ਾਰਜਾਹ ਵਿਚਕਾਰ ਇਡੀਗੋ ਅਤੇ ਏਅਰ ਇੰਡੀਆ ਐਕਸਪ੍ਰੈਸ ਆਪਰੇਟ ਕਰ ਰਿਹਾ ਸੀ। ਪੁਰੀ ਨੇ ਕਿਹਾ ਕਿ ਇੰਟਰਨੈਸ਼ਨਲ ਉਡਾਣਾਂ ਜੋ ਪੰਜ ਹਜ਼ਾਰ ਕਿਲੋਮੀਟਰ ਦੇ ਦਾਇਰੇ ਵਿਚ ਆਉਂਦੀਆਂ ਹਨ। ਇਨ੍ਹਾਂ ਵਿਚ ਦੁਬਈ, ਸ਼ਾਰਜਾਹ, ਸਿੰਗਾਪੁਰ ਵਰਗੇ ਦੇਸ਼ ਆਉਂਦੇ ਹਨ। ਪੁਰੀ ਨੇ ਕਿਹਾ ਕਿ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਆਸਟਰੇਲੀਆ ਲਈ ਉਡਾਣਾਂ ਸ਼ੁਰੂ ਵਿਚ ਸਾਨੂੰ ਕੋਈ ਦਿੱਕਤ ਨਹੀਂ ਹੈ।
ਕੌਮਾਂਤਰੀ ਉਡਾਣਾਂ 30 ਸਤੰਬਰ ਤੱਕ ਰਹਿਣਗੀਆਂ ਬੰਦ
ਨਵੀਂ ਦਿੱਲੀ : ਕਰੋਨਾ ਕਾਲ ਵਿਚ ਅੰਤਰਰਾਸ਼ਟਰੀ ਉਡਾਣਾਂ ਦੇ ਖੁੱਲ੍ਹਣ ਦੀ ਉਡੀਕ ਕਰ ਰਹੇ ਮੁਸਾਫ਼ਿਰਾਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਕੇਂਦਰ ਸਰਕਾਰ ਵਲੋਂ 1 ਸਤੰਬਰ ਤੋਂ ਸ਼ੁਰੂ ਹੋਏ ਅਨਲੌਕ-4 ਦੌਰਾਨ ਵੀ ਕੌਮਾਂਤਰੀ ਉਡਾਣਾਂ ਨਹੀਂ ਸ਼ੁਰੂ ਹੋ ਸਕੀਆਂ। ਸ਼ਹਿਰੀ ਹਵਾਬਾਜ਼ੀ ਖੇਤਰ ਦੀ ਨੇਮਬੱਧ ਸੰਸਥਾ ‘ਡੀ.ਜੀ.ਸੀ.ਏ.’ ਨੇ ਖੁਦ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ 30 ਸਤੰਬਰ ਰਾਤ 11.59 ਵਜੇ ਤੱਕ ਅੰਤਰਰਾਸ਼ਟਰੀ ਵਪਾਰਕ ਮੁਸਾਫ਼ਰ ਉਡਾਣ ਸੇਵਾ ਬੰਦ ਰਹੇਗੀ। ਡੀ.ਜੀ.ਸੀ.ਏ. ਨੇ ਟਵਿੱਟਰ ‘ਤੇ ਪਾਏ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਡੀ.ਜੀ.ਸੀ.ਏ. ਨੇ ਟਵਿੱਟਰ ‘ਤੇ ਪਾਏ ਸਰਕੂਲਰ ਵਿਚ ਇਹ ਵੀ ਸਪੱਸ਼ਟ ਕੀਤਾ ਕਿ ਇਸ ਪਾਬੰਦੀ ਦਾ ਅਸਰ ਸਾਰੀਆਂ ਕਾਰਗੋ ਉਡਾਣਾਂ ਅਤੇ ਡੀ.ਜੀ.ਸੀ.ਏ. ਵਲੋਂ ਮਨਜ਼ੂਰ ਕੀਤੀਆਂ ਵਿਸ਼ੇਸ਼ ਉਡਾਣਾਂ ‘ਤੇ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ‘ਵੰਦੇ ਭਾਰਤ ਮਿਸ਼ਨ’ ਤਹਿਤ ਕੁਝ ਵਿਸ਼ੇਸ਼ ਉਡਾਣਾਂ ਦੀ ਕੁਝ ਚੋਣਵੇਂ ਰੂਟਾਂ ‘ਤੇ ਹੀ ਕੌਮਾਂਤਰੀ ਉਡਾਣਾਂ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
Home / ਹਫ਼ਤਾਵਾਰੀ ਫੇਰੀ / ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟਰੇਲੀਆ ਲਈ ਕੌਮਾਂਤਰੀ ਉਡਾਣਾਂ ਸ਼ੁਰੂ ਹੋਣ ਵਿਚ ਦਿੱਕਤ ਨਹੀਂ : ਹਰਦੀਪ ਸਿੰਘ ਪੁਰੀ
Check Also
ਕੈਨੇਡਾ ਨੂੰ ਵੀ ਪਸੰਦ ਆਇਆ ਅਮਰੀਕਾ ਦਾ ‘ਗੋਲਡਨ ਡੋਮ’
ਪੀਐਮ ਮਾਰਕ ਕਾਰਨੀ ਮਿਜ਼ਾਈਲ ਰੱਖਿਆ ਪ੍ਰਣਾਲੀ ‘ਚ ਕਰਨਗੇ ਸ਼ਾਮਲ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਪ੍ਰਧਾਨ ਮੰਤਰੀ …