Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਦੇ 8 ਜ਼ਿਲ੍ਹੇ ਰੈਡ ਜ਼ੋਨ ‘ਚ ਤੇ 10 ਜ਼ਿਲੇ ਔਰੇਂਜ ਜ਼ੋਨ ‘ਚ

ਪੰਜਾਬ ਦੇ 8 ਜ਼ਿਲ੍ਹੇ ਰੈਡ ਜ਼ੋਨ ‘ਚ ਤੇ 10 ਜ਼ਿਲੇ ਔਰੇਂਜ ਜ਼ੋਨ ‘ਚ

ਚੰਡੀਗੜ੍ਹ : ਕਰੋਨਾ ਵਾਇਰਸ ਤੋਂ ਪ੍ਰਭਾਵਿਤ ਭਾਰਤ ਦੇ 170 ਜ਼ਿਲ੍ਹਿਆਂ ਨੂੰ ਹੌਟਸਪੌਟ (ਰੈਡ ਜੋਨ) ਐਲਾਨਿਆ ਗਿਆ ਹੈ। ਇਨ੍ਹਾਂ ‘ਚ 6 ਮੈਟਰੋ ਸਿਟੀ ਦਿੱਲੀ, ਮੁੰਬਈ, ਬੇਂਗਲੁਰੂ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਵੀ ਸ਼ਾਮਿਲ ਕੀਤਾ ਗਿਆ। ਪੰਜਾਬ ਦੇ 22 ਜ਼ਿਲ੍ਹਿਆਂ ‘ਚੋਂ ਚਾਰ ਜ਼ਿਲ੍ਹੇ ਸਿੱਧੇ ਰੈਡ ਜ਼ੋਨ ‘ਚ ਹਨ ਜਿਨ੍ਹਾਂ ਵਿਚ ਮੋਹਾਲੀ, ਜਲੰਧਰ, ਨਵਾਂ ਸ਼ਹਿਰ ਤੇ ਪਠਾਨਕੋਟ ਸ਼ਾਮਲ ਹੈ। ਇਸੇ ਤਰ੍ਹਾਂ ਕਲਾਸਟਰ ਰੈਡ ਜ਼ੋਨ ਵਿਚ ਚਾਰ ਹੋਰ ਜ਼ਿਲ੍ਹੇ ਹਨ ਜਿਨ੍ਹਾਂ ਵਿਚ ਅੰਮ੍ਰਿਤਸਰ, ਲੁਧਿਆਣਾ, ਮਾਨਸਾ ਅਤੇ ਮੋਗਾ ਜ਼ਿਲ੍ਹਾ ਹੈ ਜਦੋਂਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਰੈਡ ਜ਼ੋਨ ਵਿਚ ਹੈ। ਕਰੋਨਾ ਕਾਰਨ ਪੰਜਾਬ ਦੇ ਹੋਰ ਪ੍ਰਭਾਵਿਤ ਦਸ ਜ਼ਿਲ੍ਹਿਆਂ ਨੂੰ ਔਰੇਂਜ ਜ਼ੋਨ ਵਿਚ ਰੱਖਿਆ ਗਿਆ ਹੈ ਜਿਨ੍ਹਾਂ ਵਿਚ ਹੁਸ਼ਿਆਰ, ਫਤਿਹਗੜ੍ਹ ਸਾਹਿਬ, ਕਪੂਰਥਲਾ, ਰੋਪੜ, ਬਰਨਾਲਾ, ਫਰੀਦਕੋਟ, ਪਟਿਆਲਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਤੇ ਗੁਰਦਾਸ ਜ਼ਿਲ੍ਹੇ ਦਾ ਨਾਮ ਸ਼ਾਮਲ ਹੈ। ਕਰੋਨਾ ਪੀੜਤ ਤੋਂ ਬਚੇ ਹੋਏ ਪੰਜਾਬ ਦੇ ਚਾਰ ਜ਼ਿਲ੍ਹੇ ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ ਤੇ ਤਰਨ ਤਾਰਨ ਸਾਹਿਬ ਗਰੀਨ ਜੋਨ ‘ਚ ਹਨ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …