ਟੋਰਾਂਟੋ : ਕੈਨੇਡਾ ਵਿਚ ਵੀ ਇਸ ਸਮੇਂ ਕਰੋਨਾ ਵੱਡੀ ਆਫਤ ਬਣਦਾ ਨਜ਼ਰ ਆਉਣ ਲੱਗਾ ਹੈ। ਇਸ ਖਤਰਿਆਂ ਦੇ ਵਿਚ ਕੈਨੇਡਾ ਸਰਕਾਰ ਹੋਰ ਸਮੂਹ ਤੇ ਪੂਰੇ ਕੈਨੇਡਾ ਵਾਸੀ ਪੂਰੀ ਦਲੇਰੀ ਨਾਲ ਜਿੱਥੇ ਇਸ ਵਾਇਰਸ ਖਿਲਾਫ ਲੜਾਈ ਲੜ ਰਹੇ ਹਨ, ਉਥੇ ਅੰਕੜੇ ਥੋੜ੍ਹੇ ਭੈਅਭੀਤ ਵੀ ਕਰ ਰਹੇ ਹਨ। ਇਕ ਹਫ਼ਤੇ ਵਿਚ ਹੀ ਮਰੀਜ਼ਾਂ ਦਾ ਅੰਕੜਾ 10 ਹਜ਼ਾਰ ਤੋਂ ਜ਼ਿਆਦਾ ਵਧਿਆ ਹੈ। ਪਿਛਲੇ ਹਫ਼ਤੇ ‘ਪਰਵਾਸੀ’ ਦੇ ਅੰਕ ਵਿਚ ਖਬਰ ਪ੍ਰਕਾਸ਼ਿਤ ਕਰਨ ਸਮੇਂ ਤੱਕ ਕੈਨੇਡਾ ਵਿਚ ਪੀੜਤ ਮਰੀਜ਼ਾਂ ਦੀ ਗਿਣਤੀ 19 ਤੇ 20 ਹਜ਼ਾਰ ਦੇ ਦਰਮਿਆਨ ਸੀ ਜਦੋਂਕਿ ਹੁਣ ਇਕ ਹਫ਼ਤੇ ਬਾਅਦ ਕਰੋਨਾ ਪੀੜਤਾਂ ਦੀ ਗਿਣਤੀ 30 ਹਜ਼ਾਰ ਨੂੰ ਛੂਹ ਗਈ। ਹੁਣ ਤੱਕ ਕੈਨੇਡਾ ਵਿਚ ਕਰੋਨਾ ਨੇ 1000 ਤੋਂ ਵੱਧ ਵਿਅਕਤੀਆਂ ਦੀ ਜਾਨ ਲੈ ਲਈ ਹੈ। ਇਹ ਮੌਤਾਂ ਦਾ ਅੰਕੜਾ ਵੀ 1200 ਨੂੰ ਛੂਹ ਗਿਆ ਹੈ। ਰਾਹਤ ਵਾਲੀ ਗੱਲ ਇਹ ਹੈ ਕਿ 10 ਹਜ਼ਾਰ ਦੇ ਕਰੀਬ ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਜ਼ਿੰਦਗੀ ਦੀ ਜੰਗ ਜਿੱਤੇ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …