9.4 C
Toronto
Friday, November 7, 2025
spot_img
Homeਹਫ਼ਤਾਵਾਰੀ ਫੇਰੀਟੋਰਾਂਟੋ 'ਚ ਭਾਰੀ ਮੀਂਹ ਨੇ ਜਨ ਜੀਵਨ ਕੀਤਾ ਪ੍ਰਭਾਵਿਤ

ਟੋਰਾਂਟੋ ‘ਚ ਭਾਰੀ ਮੀਂਹ ਨੇ ਜਨ ਜੀਵਨ ਕੀਤਾ ਪ੍ਰਭਾਵਿਤ

ਪ੍ਰਮੁੱਖ ਹਾਈਵੇਅ ਅਤੇ ਹੋਰ ਸੜਕਾਂ ਹੋ ਗਈਆਂ ਸਨ ਬੰਦ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਵਿਚ ਲਗਾਤਾਰ ਪਏ ਮੀਂਹ ਦੌਰਾਨ ਆਏ ਹੜ੍ਹ ਕਾਰਨ ਮੁੱਖ ਹਾਈਵੇਅ ਅਤੇ ਰੋਡ ਬੰਦ ਕਰ ਦਿੱਤੇ ਗਏ ਸਨ। ਹੜ੍ਹ ਕਾਰਨ ਇਥੋਂ ਦੇ ਕਈ ਇਲਕਿਆਂ ਵਿਚ ਆਮ ਜਨਜੀਵਨ ਅਤੇ ਬਿਜਲੀ ਪ੍ਰਭਾਵਿਤ ਹੋਈ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਡੌਨ ਵੈਲੀ ਪਾਰਕਵੇਅ ਦਾ ਇੱਕ ਹਿੱਸਾ ਜੋ ਸ਼ਹਿਰ ਦੇ ਉੱਤਰੀ ਹਿੱਸੇ ਤੋਂ ਡਾਊਨਟਾਊਨ ਖੇਤਰ ਵੱਲ ਜਾਂਦਾ ਹੈ, ਹੜ੍ਹ ਕਾਰਨ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਓਨਟਾਰੀਓ ਝੀਲ ਦੇ ਨਾਲ ਲਗਦੇ ਰੋਡ ਲੇਕਸ਼ੋਰ ਬੁਲੇਵਾਰਡ ਦਾ ਕੁਝ ਹਿੱਸਾ ਪਾਣੀ ਨਾਲ ਭਰ ਗਿਆ ਅਤੇ ਬੰਦ ਹੋ ਗਿਆ। ਜਾਣਕਾਰੀ ਦਿੰਦਿਆਂ ਟੋਰਾਂਟੋ ਫਾਇਰ ਸਰਵਿਸਿਜ਼ ਨੇ ਕਿਹਾ ਕਿ ਉਨ੍ਹਾਂ ਹੜ੍ਹ ਦੌਰਾਨ ਹਾਈਵੇਅ ਤੇ 14 ਵਿਅਕਤੀਆਂ ਨੂੰ ਬਚਾਇਆ। ਡਿਪਟੀ ਫਾਇਰ ਚੀਫ਼ ਜਿਮ ਜੈਸਪ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਕਾਰਾਂ ਸਮੇਤ ਪਾਣੀ ਵਿੱਚ ਫਸੇ ਲੋਕਾਂ ਨੂੰ ਬਚਾਅ ਰਹੇ ਹਾਂ। ਟੋਰਾਂਟੋ ਖੇਤਰ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਹੜ੍ਹਾਂ ਨੇ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਸੂਬਾਈ ਪੁਲਿਸ ਨੇ ਹਾਈਵੇਅ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਆਉਣ ਦੀ ਚੇਤਾਵਨੀ ਦਿੱਤੀ ਹੈ ਅਤੇ ਸਥਾਨਕ ਪੁਲਿਸ ਬਲਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਪੂਰੇ ਟੋਰਾਂਟੋ ਵਿਚ 10 ਸੈਂਮੀ. ਤੋਂ ਵੱਧ ਮੀਂਹ ਪਿਆ ਹੈ। ਉਧਰ ਟੋਰਾਂਟੋ ਅਤੇ ਰੀਜਨ ਕੰਜ਼ਰਵੇਸ਼ਨ ਅਥਾਰਟੀ ਨੇ ਕਿਹਾ ਕਿ ਸਮੁੰਦਰੀ ਕਿਨਾਰਿਆਂ, ਨਦੀਆਂ ਦੇ ਆਸਪਾਸ ਖੇਤਰ ਨੂੰ ਖਤਰੇ ਨਾਲ ਭਰਿਆ ਇਲਾਕਾ ਐਲਾਨ ਕੀਤਾ ਹੈ।

RELATED ARTICLES
POPULAR POSTS