Breaking News
Home / ਹਫ਼ਤਾਵਾਰੀ ਫੇਰੀ / ਦੋ ਦੇਸ਼ਾਂ ਦੇ ਦਿਲਾਂ ਨੂੰ ਮਿਲਾਉਣਦਾ ਫਿਰਤੋਂ ਜ਼ਰੀਆ ਬਣਿਆ ਕਰਤਾਰਪੁਰ ਕੋਰੀਡੋਰ

ਦੋ ਦੇਸ਼ਾਂ ਦੇ ਦਿਲਾਂ ਨੂੰ ਮਿਲਾਉਣਦਾ ਫਿਰਤੋਂ ਜ਼ਰੀਆ ਬਣਿਆ ਕਰਤਾਰਪੁਰ ਕੋਰੀਡੋਰ

74 ਸਾਲਾਂ ਬਾਅਦ ਮਿਲੇ ਦੋ ਵਿਛੜੇ ਭਰਾ
ਦੋਵੇਂ ਭਰਾ ਗਲਵੱਕੜੀ ਪਾ ਕੇ ਹੋਏ ਭਾਵੁਕ
ਇਸਲਾਮਾਬਾਦ/ਬਿਊਰੋ ਨਿਊਜ਼
ਕਰਤਾਰਪੁਰ ਕੌਰੀਡੋਰ ਇਕ ਵਾਰ ਫਿਰ ਲੰਮੇ ਸਮੇਂ ਤੋਂ ਵਿਛੜੇ ਭਰਾਵਾਂ ਨੂੰ ਮਿਲਾਉਣ ਦਾ ਜ਼ਰੀਆ ਬਣਿਆ ਹੈ। ਇਸੇ ਦੌਰਾਨ 74 ਸਾਲਾਂ ਦੇ ਵਿਛੜੇ ਦੋ ਭਰਾਵਾਂ ਦੀ ਮੁਲਾਕਾਤ ਗੁਰਦੁਆਰਾ ਕਰਤਾਰਪੁਰ ਸਾਹਿਬ ‘ਚ ਹੋਈ ਹੈ। ਇਹ ਦੋਵੇਂ ਭਰਾ ਭਾਰਤ-ਪਾਕਿਸਤਾਨ ਬਟਵਾਰੇ ਦੇ ਸਮੇਂ ਇਕ ਦੂਜੇ ਤੋਂ ਵੱਖ ਹੋ ਗਏ ਸਨ। ਦੋਵੇਂ ਭਰਾਵਾਂ ਦੀ ਪਹਿਚਾਣ ਮੁਹੰਮਦ ਸਿਦੀਕ ਅਤੇ ਮੁਹੰਮਦ ਹਬੀਬ ਦੇ ਨਾਮ ਤੋਂ ਹੋਈ ਹੈ।
ਜਾਣਕਾਰੀ ਮੁਤਾਬਕ 80 ਸਾਲਾਂ ਦੇ ਮੁਹੰਮਦ ਸਦੀਕ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਵਿਚ ਰਹਿੰਦੇ ਹਨ। ਉਹ ਬਟਵਾਰੇ ਦੇ ਸਮੇਂ ਆਪਣੇ ਪਰਿਵਾਰ ਨਾਲੋਂ ਵਿਛੜ ਗਏ ਸਨ। ਉਸ ਦੇ ਭਰਾ ਮੁਹੰਮਦ ਹਬੀਬ ਭਾਰਤ ਦੇ ਪੰਜਾਬ ਵਿਚ ਰਹਿੰਦੇ ਹਨ। ਜਦੋਂ ਇਨ੍ਹਾਂ ਦੋਵੇਂ ਭਰਾਵਾਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਇਕ ਦੂਜੇ ਨੂੰ ਇੰਨੇ ਲੰਮੇ ਸਮੇਂ ਬਾਅਦ ਦੇਖਿਆ ਤਾਂ ਇਨ੍ਹਾਂ ਦੋਵਾਂ ਦੀਆਂ ਅੱਖਾਂ ਵਿਚ ਅੱਥਰੂ ਵੀ ਆ ਗਏ ਅਤੇ ਉਹ ਭਾਵੁਕ ਹੋ ਕੇ ਗਲੇ ਮਿਲੇ।
ਇਸੇ ਦੌਰਾਨ ਮੁਹੰਮਦ ਸਦੀਕ ਨੂੰ ਮੁਹੰਮਦ ਹਬੀਬ ਹੌਸਲਾ ਵੀ ਦੇ ਰਹੇ ਹਨ। ਮੁਲਾਕਾਤ ਦੌਰਾਨ ਦੋਵੇਂ ਭਰਾ ਇਕ ਦੂਜੇ ਨੂੰ ਭਾਵੁਕ ਹੋ ਕੇ ਗਲੇ ਮਿਲਦੇ ਨਜ਼ਰ ਆ ਰਹੇ ਹਨ।
ਸ਼ੋਸ਼ਲ ਮੀਡੀਆ ‘ਤੇ ਇਨਾਂ ਦੋਵਾਂ ਭਰਾਵਾਂ ਦੀ ਮੁਲਾਕਾਤ ਦਾ ਇਕ ਵੀਡੀਓ ਵੀ ਸ਼ੇਅਰ ਹੋਇਆ ਹੈ। ਇਸ ਵਿਚ ਦੋਵੇਂ ਭਰਾ ਆਪਣੇ ਰਿਸ਼ਤੇਦਾਰਾਂ ਨਾਲ ਕਰਤਾਰਪੁਰ ਕੌਰੀਡੋਰ ‘ਚ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿਚ ਪਰਿਵਾਰ ਤੋਂ ਇਲਾਵਾ ਹੋਰ ਵਿਅਕਤੀ ਵੀ ਨਜ਼ਰ ਆ ਰਹੇ ਹਨ।
ਕਰਤਾਰਪੁਰ ਕੌਰੀਡੋਰ ਪ੍ਰੋਜੈਕਟ ਦੇ ਸੀਈਓ ਮੁਹੰਮਦ ਲਾਤਿਫ ਨੇ ਦੱਸਿਆ ਕਿ ਜਦ ਦੋਵੇਂ ਭਰਾ ਇਕ ਦੂਜੇ ਨੂੰ ਗਲੇ ਮਿਲੇ ਤਾਂ ਦੋਵਾਂ ਦੀ ਉਚੀ ਉਚੀ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਜ਼ਿਕਰਯੋਗ ਹੈ ਕਿ ਕੌਰੀਡੋਰ ‘ਤੇ ਜੇਕਰ ਕੋਈ ਭਾਰਤੀ ਵਿਅਕਤੀ ਪਾਕਿਸਤਾਨੀ ਵਿਅਕਤੀ ਨਾਲ ਗੱਲਬਾਤ ਕਰਦਾ ਹੈ ਤਾਂ ਪਾਕਿ ਰੇਂਜਰਜ਼ ਉਨ੍ਹਾਂ ਨੂੰ ਟੋਕ ਦਿੰਦੇ ਹਨ, ਪਰ ਇਨ੍ਹਾਂ ਦੋਵਾਂ ਭਰਾਵਾਂ ਨੂੰ ਦੇਖ ਕੇ ਪਾਕਿ ਰੇਂਜਰਜ਼ ਦਾ ਦਿਲ ਵੀ ਪਸੀਜ਼ ਗਿਆ ਅਤੇ ਇਹ ਦੋਵਾਂ ਨੂੰ ਭਰਾਵਾਂ ਨੂੰ ਦੇਖਦੇ ਹੀ ਰਹੇ।
ਇਸ ਤੋਂ ਪਹਿਲਾਂ ਵੀ ਮਿਲ ਚੁੱਕੇ ਹਨ ਦੋ ਦੋਸਤ
ਇਸ ਤੋਂ ਪਹਿਲਾਂ ਵੀ ਦੋ ਵਿਛੜੇ ਦੋਸਤ ਲੰਮੇ ਸਮੇਂ ਬਾਅਦ ਪਿਛਲੇ ਸਾਲ ਕਰਤਾਰਪੁਰ ਕੌਰੀਡੋਰ ਵਿਚ ਮਿਲ ਚੁੱਕੇ ਹਨ। ਭਾਰਤ ਦੇ ਸਰਦਾਰ ਗੋਪਾਲ ਸਿੰਘ ਆਪਣੇ ਬਚਪਨ ਦੇ ਦੋਸਤ ਹੁਣ 91 ਸਾਲ ਦੇ ਮੁਹੰਮਦ ਬਸ਼ੀਰ ਨਾਲੋਂ 1947 ਵਿਚ ਵਿਛੜ ਗਏ ਸਨ। ਇਸ ਸਮੇਂ ਸਰਦਾਰ ਗੋਪਾਲ ਦੀ ਉਮਰ 94 ਸਾਲ, ਜਦਕਿ ਮੁਹੰਮਦ ਬਸ਼ੀਰ ਦੀ ਉਮਰ 91 ਸਾਲ ਹੋ ਚੁੱਕੀ ਹੈ।

 

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …