ਬਰੈਂਪਟਨ : ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਰੈਂਪਟਨ ਤੋਂ ਗਾਇਬ ਹੋਈ 15 ਸਾਲਾ ਕੁੜੀ ਨੂੰ ਲੱਭਣ ‘ਚ ਮਦਦ ਕਰਨ। ਪੀਲ ਪੁਲਿਸ ਦਾ ਕਹਿਣਾ ਹੈ ਕਿ ਹੈਲੇ ਰੈਕਮੈਨ 23 ਅਪ੍ਰੈਲ, ਸੋਮਵਾਰ ਨੂੰ ਸਵੇਰੇ 3.30 ਵਜੇ ਆਪਣੇ ਘਰ ਆਖ਼ਰੀ ਵਾਰ ਵੇਖੀ ਗਈ। ਉਸ ਦਾ ਘਰ ਬਰੈਂਪਟਨ ਦੇ ਸਟਰੀਟ ਖੇਤਰ ‘ਚ ਹੈ। ਰੈਕਮੈਨ, ਵਾੲ੍ਹੀਟ ਫੀਮੇਲ ਹੈ ਅਤੇ ਉਸ ਦਾ ਕੱਦ 5 ਫੁੱਟ 9 ਇੰਚ ਅਤੇ ਵਜ਼ਨ 180 ਪੌਂਡ ਹੈ। ਉਸ ਦੇ ਬਲੋਂਡ ਵਾਲ ਅਤੇ ਨੀਲੀਆਂ ਅੱਖਾਂ ਹਨ। ਪੁਲਿਸ ਅਤੇ ਪਰਿਵਾਰ ਨੂੰ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੈ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਉਸ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਤੋਂ 905 453 2121 2233 ‘ਤੇ ਸੰਪਰਕ ਕਰਨ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …