-6.1 C
Toronto
Sunday, December 14, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ ਅਤੇ ਦੱਖਣੀ ਕੋਰੀਆ ਵਿਚਾਲੇ ਨਵੀਂ ਰੱਖਿਆ ਸਾਂਝੀਦਾਰੀ ਲਈ ਬਣੀ ਸਹਿਮਤੀ

ਕੈਨੇਡਾ ਅਤੇ ਦੱਖਣੀ ਕੋਰੀਆ ਵਿਚਾਲੇ ਨਵੀਂ ਰੱਖਿਆ ਸਾਂਝੀਦਾਰੀ ਲਈ ਬਣੀ ਸਹਿਮਤੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੱਖਣੀ ਕੋਰੀਆ ਦੀ ਪਣਡੁੱਬੀ ਦਾ ਕੀਤਾ ਦੌਰਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੱਖਣੀ ਕੋਰੀਆ ਦੀ ਇੱਕ ਪਣਡੁੱਬੀ ਦਾ ਦੌਰਾ ਕੀਤਾ। ਹਾਨਵਾ ਓਸ਼ੀਅਨ ਕੰਪਨੀ ਕੈਨੇਡਾ ਦੀ ਅਗਲੀ ਸਮੁੰਦਰੀ ਯੋਜਨਾ ਲਈ ਪਣਡੁੱਬੀ ਤਿਆਰ ਕਰਨ ਵਾਲੀ ਦੋ ਦਾਅਵੇਦਾਰ ਕੰਪਨੀਆਂ ਵਿੱਚੋਂ ਇੱਕ ਹੈ।
ਕੈਨੇਡਾ ਅਤੇ ਦੱਖਣੀ ਕੋਰੀਆ ਇੱਕ ਨਵੀਂ ਰੱਖਿਆ ਸਾਂਝੀਦਾਰੀ ਲਈ ਵੀ ਸਹਿਮਤ ਹੋਏ ਹਨ। ਇਸ ਦੌਰੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਰੱਖਿਆ ਮੰਤਰੀ ਡੇਵਿਡ ਮਕਗਿੰਟੀ, ਵਾਈਸ-ਐਡਮਿਰਲ ਐਂਗਸ ਟੌਪਸ਼ੀ ਅਤੇ ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਕਿਮ ਮਿਨ-ਸਿਓਕ ਵੀ ਮੌਜੂਦ ਸਨ। ਟੌਪਸ਼ੀ, ਜੋ ਰੌਇਲ ਕੈਨੇਡੀਅਨ ਨੇਵੀ ਦੇ ਕਮਾਂਡਰ ਹਨ, ਨੇ ਕਿਹਾ ਕਿ ਇਹ ਇੱਕ ਖੂਬਸੂਰਤ ਸਬਮਰੀਨ ਹੈ। ਹਾਨਵਾ ਦੇ ਅਧਿਕਾਰੀ ਨੇ ਆਪਣੀ ਉਤਪਾਦਨ ਸਹੂਲਤ ਦਿਖਾਈ, ਜਿਸ ਵਿੱਚ ਰੋਬੋਟਾਂ ਦੀ ਮਦਦ ਨਾਲ ਆਟੋਮੈਟਿਕ ਵੈਲਡਿੰਗ ਕੀਤੀ ਜਾਂਦੀ ਹੈ।
ਕੈਨੇਡਾ ਆਪਣੀ ਉਮਰ ਦਰਾਜ਼ ਵਿਕਟੋਰੀਆ ਕਲਾਸ ਫਲੀਟ ਨੂੰ ਤਬਦੀਲ ਕਰਨ ਲਈ 12 ਨਵੀਆਂ ਪਣਡੁੱਬੀਆਂ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਇਹ ਇੱਕ ਕੋਸ਼ਿਸ਼ ਹੈ ਜਿਸਦਾ ਮਕਸਦ ਆਰਕਟਿਕ ਵਿੱਚ ਸੈਨਾ ਦੀ ਮੌਜੂਦਗੀ ਨੂੰ ਮਜ਼ਬੂਤ ਕਰਨਾ ਹੈ। ਕਾਰਨੀ ਨੇ 26 ਅਗਸਤ ਨੂੰ ਜਰਮਨੀ ਦੇ ਕੀਅਲ ਵਿਚ ਇੱਕ ਪਣਡੁੱਬੀ ਕੰਪਨੀ ਥਾਈਸਨ ਕਰੂਪ ਮਰੀਨ ਸਿਸਟਮਜ਼ ਦਾ ਦੌਰਾ ਕੀਤਾ ਸੀ।
ਜਰਮਨੀ ਦੀ ਇਹ ਕੰਪਨੀ ਕੈਨੇਡਾ ਦੀ ਪਣਡੁੱਬੀ ਯੋਜਨਾ ਵਿਚ ਦੂਸਰੀ ਦਾਅਵੇਦਾਰ ਹੈ। ਟੌਪਸ਼ੀ ਨੇ ਕਿਹਾ ਕਿ ਅਗਲੇ ਸਾਲ ਤੱਕ ਸ਼ਾਨਦਾਰ ਫ਼ੈਸਲਾ ਹੋ ਜਾਵੇਗਾ। ਇਸ ਪ੍ਰੋਜੈਕਟ ਤਹਿਤ ਕੈਨੇਡਾ 8 ਤੋਂ 12 ਡੀਜ਼ਲ-ਚਲਿਤ 3,000 ਟਨ ਕਲਾਸ ਸਬਮਰੀਨਾਂ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। 2024 ਵਿੱਚ ਕੈਨੇਡਾ ਨੇ ਹਨਵਾ ਓਸ਼ਨ, ਐੱਚ.ਡੀ. ਹਿਊਂਡਾਈ ਹੈਵੀ ਇੰਡਸਟਰੀਜ਼, ਅਤੇ ਜਰਮਨੀ ਦੀ ਕੰਪਨੀ ਨੂੰ ਯੋਗ ਉਮੀਦਵਾਰਾਂ ਵਜੋਂ ਚੁਣਿਆ ਸੀ। ਇਸ ਦੌਰੇ ਦੌਰਾਨ ਕਾਰਨੀ ਨੇ ਹੈਲੀਕਾਪਟਰ ਰਾਹੀਂ ਜਹਾਜ਼ਘਰ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਇਥੇ ਦਾ ਪੈਮਾਨਾ ਅਤੇ ਤਕਨੀਕੀ ਯੋਗਤਾਵਾਂ ਬੇਹੱਦ ਪ੍ਰਭਾਵਸ਼ਾਲੀ ਹਨ। ਉਹਨਾਂ ਨੇ ਦੱਖਣੀ ਕੋਰੀਆਈ ਨੇਵੀ ਦੀ ਨਵੀਂ ਜਾਂਗ ਯੋਂਗ-ਸਿਲ ਕਲਾਸ ਸਬਮਰੀਨ ਦਾ ਅੰਦਰੂਨੀ ਹਿੱਸਾ ਵੀ ਵੇਖਿਆ। ਇਸ ਤੋਂ ਪਹਿਲਾਂ, ਰਾਸ਼ਟਰਪਤੀ ਲੀ ਜੇ-ਮਿਯੰਗ ਨਾਲ ਹੋਈ ਮੀਟਿੰਗ ਦੌਰਾਨ ਦੋਵਾਂ ਨੇ ਰੱਖਿਆ ਉਦਯੋਗ ਸਹਿਯੋਗ ਲਈ ਵਿਸ਼ੇਸ਼ ਸਲਾਹਕਾਰ ਸੰਗਠਨ ਬਣਾਉਣ ‘ਤੇ ਸਹਿਮਤੀ ਜਤਾਈ। ਇਹ ਦੌਰਾ ਦੋਵੇਂ ਦੇਸ਼ਾਂ ਵਿਚਕਾਰ ਰੱਖਿਆ ਅਤੇ ਜਹਾਜ਼ ਨਿਰਮਾਣ ਖੇਤਰ ਵਿੱਚ ਸਹਿਯੋਗ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

RELATED ARTICLES
POPULAR POSTS