6.3 C
Toronto
Friday, October 31, 2025
spot_img
Homeਮੁੱਖ ਲੇਖਸੋਹਣ ਸਿੰਘ ਪੂੰਨੀ ਦੀ ਪੁਸਤਕ 'ਭਾਈ ਮੇਵਾ ਸਿੰਘ ਦੀ ਸ਼ਹੀਦੀ ਤੇ ਹਾਪਕਿਨਸਨ...

ਸੋਹਣ ਸਿੰਘ ਪੂੰਨੀ ਦੀ ਪੁਸਤਕ ‘ਭਾਈ ਮੇਵਾ ਸਿੰਘ ਦੀ ਸ਼ਹੀਦੀ ਤੇ ਹਾਪਕਿਨਸਨ ਦਾ ਕਤਲ’: ਇਕ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼

ਡਾ. ਸੁਖਦੇਵ ਸਿੰਘ ਝੰਡ
(1-647-567-9128)
ਸੋਹਣ ਸਿੰਘ ਪੂੰਨੀ ਦਾ ਨਾਂ ਪੰਜਾਬ ਦੇ ਗਿਣਵੇਂ-ਚੁਣਵੇਂ ਇਤਿਹਾਸਕਾਰਾਂ ਵਿਚ ਸ਼ਾਮਲ ਹੈ। ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਬੀ.ਏ. ਕਰਨ ਤੋਂ ਬਾਅਦ ਉਨ÷ ਾਂ ਨੇ ਉੱਘੇ ਇਤਿਹਾਸਕਾਰ ਡਾ. ਜੇ.ਐੱਸ. ਗਰੇਵਾਲ ਦੀ ਅਗਵਾਈ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ÷ ਤੋਂ 1971 ਵਿਚ ਇਤਿਹਾਸ ਵਿੱਚ ਐੱਮ.ਏ. ਕੀਤੀ। ਉਪਰੰਤ, ਬਟਾਲੇ ਦੇ ਬੇਅਰਿੰਗ ਕਾਲਜ ਬਟਾਲਾ ਵਿਖੇ ਡੇਢ ਕੁ ਸਾਲ ਵਿਦਿਆਰਥੀਆਂ ਨੂੰ ਇਤਿਹਾਸ ਦਾ ਵਿਸ਼ਾ ਪੜ÷ ਾਇਆ ਅਤੇ 1972 ਵਿਚ ਉਹ ਕੈਨੇਡਾ ਆ ਗਏ। ਇੱਥੇ ਆਉਣ ‘ਤੇ ਉਨ÷ ਾਂ ਇਤਿਹਾਸਕ ‘ਗ਼ਦਰ ਲਹਿਰ’ ਤੇ ‘ਕਾਮਾਗਾਟਾਮਾਰੂ ਦੁਖਾਂਤ’ ਦਾ ਡੂੰਘਾ ਅਧਿਐੱਨ ਕੀਤਾ। ਇਨ÷ ਾਂ ਬਾਰੇ ਅਤੇ ਬੱਬਰ ਅਕਾਲੀ ਲਹਿਰ ਤੇ ਭਾਰਤ ਦੀ ਆਜ਼ਾਦੀ ਲਈ ਲੜੇ ਗਏ ਘੋਲ਼ਾਂ ਬਾਰੇ ਉਨ÷ ਾਂ ਦੇ ਲੇਖ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਭਾਰਤ ਦੀਆਂ ਨਾਮਵਰ ਅਖ਼ਬਾਰਾਂ ਵਿੱਚ ਛਪਦੇ ਰਹੇ, ਜਿਨ÷ ਾਂ ਸਦਕਾ ਉਹ ਪਾਠਕਾਂ ਵੱਲੋਂ ਇਤਿਹਾਸਕਾਰ ਵਜੋਂ ਜਾਣੇ ਜਾਣ ਲੱਗੇ। ਇਸ ਦੇ ਨਾਲ ਹੀ ਪੂੰਨੀ ਸਾਹਿਬ ਸਿੱਖ ਇਤਿਹਾਸ ਵਿਚ ਵੀ ਡੂੰਘੀ ਦਿਲਚਸਪੀ ਰੱਖਦੇ ਹਨ ਅਤੇ ਇਸ ਦੇ ਬਾਰੇ ਉਨ÷ ਾਂ ਦੇ ਲੇਖ ਅਖ਼ਬਾਰਾਂ ਵਿੱਚ ਸਮੇਂ-ਸਮੇਂ ਛਪਦੇ ਰਹਿੰਦੇ ਹਨ।
ਹਥਲੀ ਪੁਸਤਕ ‘ਭਾਈ ਮੇਵਾ ਸਿੰਘ ਦੀ ਸ਼ਹੀਦੀ ਤੇ ਹਾਪਕਿਨਸਨ ਦਾ ਕਤਲ’ ਤੋਂ ਪਹਿਲਾਂ ਗ਼ਦਰੀ ਯੋਧਿਆਂ ਬਾਰੇ ਉਨ÷ ਾਂ ਦੀਆਂ ਦੋ ਪੁਸਤਕਾਂ ‘ਕਨੇਡਾ ਦੇ ਗ਼ਦਰੀ ਯੋਧੇ’ 2008 ਵਿਚ ਅਤੇ ‘ਗ਼ਦਰੀ ਯੋਧਾ ਭਾਈ ਰਤਨ ਸਿੰਘ ਰਾਏਪੁਰ ਡੱਬਾ: ਜੀਵਨ ਅਤੇ ਲਿਖ਼ਤਾਂ’ 2013 ਵਿਚ ਛਪ ਚੁੱਕੀਆਂ ਹਨ ਜਿਨ÷ ਾਂ ਨੂੰ ਪਾਠਕਾਂ ਵੱਲੋਂ ਵਧੀਆ ਹੁੰਗਾਰਾ ਮਿਲਿਆ ਹੈ। ਇਨ÷ ਾਂ ਪੁਸਤਕਾਂ ਤੋਂ ਇਲਾਵਾ ਉਨ÷ ਾਂ ਬੰਗਾ ਸ਼ਹਿਰ ਦੇ ਬਾਰੇ ਦਿਲਚਸਪ ਕਿਤਾਬ ‘ਸਲਾਮ ਬੰਗਾ: ਬੰਗਾ ਦੇ ਲੋਕ ਅਤੇ ਮੇਰੀਆਂ ਯਾਦਾਂ’ ਲਿਖੀ ਜੋ 2022 ਵਿਚ ਛਪੀ। ਇਹ ਪੁਸਤਕ ਉਨ÷ ਾਂ ਦੀ ‘ਆਤਮਕਥਾ’ ਹੋਣ ਦੇ ਨਾਲ ਨਾਲ ਬੰਗਾ ਸ਼ਹਿਰ ਅਤੇ ਇਸ ਦੇ ਆਲ਼ੇ-ਦੁਆਲ਼ੇ 12-13 ਕਿਲੋਮੀਟਰ ਘੇਰੇ ਵਿਚ ਆਉਂਦੇ ਪਿੰਡਾਂ, ਉੱਥੋਂ ਦੀਆਂ ਮਹਾਨ ਸ਼ਖ਼ਸੀਅਤਾਂ ਤੇ ਉਨ÷ ਾਂ ਵੱਲੋਂ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਪਾਏ ਗਏ ਯੋਗਦਾਨ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕਰਦੀ ਹੈ।
ਹਥਲੀ ਪੁਸਤਕ ਦੇ ਸਿਰਲੇਖ ਵਿਚ ਦੋ ਸ਼ਬਦ ‘ਸ਼ਹੀਦੀ’ ਤੇ ‘ਕਤਲ’ ਆਉਂਦੇ ਹਨ ਜੋ ਮਨੁੱਖ ਦੇ ਨਾਸ਼ਵਾਨ ਸਰੀਰ ਦੇ ‘ਅੰਤ’ ਨੂੰ ਦਰਸਾਉਂਦੇ ਹਨ। ਇਹ ਦੋਵੇਂ ਸ਼ਬਦ ਇੱਕ ਦੂਸਰੇ ਦੇ ‘ਵਿਰੋਧੀ’ ਸੰਕਲਪ ਹਨ। ਕਿਸੇ ਚੰਗੇ ਤੇ ਨੇਕ-ਕੰਮ ਲਈ ਜਾਨ ਨਿਸ਼ਾਵਰ ਕਰਨਾ ‘ਸ਼ਹੀਦੀ’ ਅਖਵਾਉਂਦਾ ਹੈ ਅਤੇ ਇਸ ਤਰ÷ ਾਂ ਦੇਸ਼ ਤੇ ਕੌਮ ਤੋਂ ਜਾਨਾਂ ਕੁਰਬਾਨ ਕਰਨ ਵਾਲੇ ‘ਸ਼ਹੀਦ’ ਹਨ ਤੇ ਰਹਿੰਦੀ ਦੁਨੀਆਂ ਤੱਕ ਲੋਕ ਉਨ÷ ਾਂ ਨੂੰ ਯਾਦ ਕਰਦੇ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਤੇ ਉਨ÷ ਾਂ ਦੇ ਸਾਥੀ ਰਾਜਗੁਰੂ ਤੇ ਸੁਖਦੇਵ, ਸ਼ਹੀਦ ਊਧਮ ਸਿੰਘ ਤੇ ਹੋਰ ਹਜ਼ਾਰਾਂ ਹੀ ਦੇਸ਼-ਭਗਤ ਜੋ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਗਏ, ਸਾਡੇ ਲਈ ‘ਮਹਾਨ ਸ਼ਹੀਦ’ ਦਾ ਦਰਜਾ ਰੱਖਦੇ ਹਨ।
ਇਸ ਪੁਸਤਕ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ‘ਸ਼ਹੀਦ ਭਾਈ ਮੇਵਾ ਸਿੰਘ’, ‘ਸ਼ਹੀਦ ਭਾਈ ਭਾਗ ਸਿੰਘ’, ਸ਼ਹੀਦ ਭਾਈ ਬਦਨ ਸਿੰਘ ਤੇ ਗ਼ਦਰ ਪਾਰਟੀ ਦੇ ਕਈ ਹੋਰ ਸ਼ਹੀਦਾਂ ਬਾਰੇ ਬਾਖ਼ੂਬੀ ਜ਼ਿਕਰ ਕੀਤਾ ਗਿਆ ਹੈ। ਦੂਸਰੇ ਬੰਨੇ ਵਿਲੀਅਮ ਸੀ. ਹਾਪਕਿਨਸਨ, ਬੇਲਾ ਸਿੰਘ ਜਿਆਣ, ਬਾਬੂ ਸਿੰਘ ਲਿੱਤਰਾਂ, ਨੈਣਾ ਸਿੰਘ ਕੰਦੋਲਾ ਤੇ ਉਨ÷ ਾਂ ਦੇ ਹੋਰ ਸਾਥੀਆਂ ਵਰਗੇ ‘ਗ਼ੱਦਾਰ’ ਹਨ ਜੋ ਦੇਸ਼-ਭਗਤਾਂ ਦੀ ਜਸੂਸੀ ਕਰਦੇ ਸਨ ਅਤੇ ਉਨ÷ ਾਂ ਨੂੰ ਕੈਨੇਡਾ ਤੋਂ ਭਾਰਤ ਵਾਪਸ ਭੇਜਣ ਲਈ ਹਰ ਹੀਲਾ ਵਰਤਦੇ ਹਨ। ਦੇਸ਼-ਭਗਤਾਂ ਵੱਲੋਂ ਇਨ÷ ਾਂ ਗ਼ੱਦਾਰਾਂ ਨੂੰ ਗੋਲ਼ੀਆਂ ਨਾਲ ਉਡਾਉਣਾ ‘ਕਤਲ’ ਹੈ।
ਵੇਖਿਆ ਜਾਏ ਤਾਂ ‘ਸ਼ਹੀਦੀ’ ਤੇ ‘ਕਤਲ’ ਦੋਵੇਂ ਤੁਲਨਾਤਮਿਕ ਟਰਮਾਂ ਹਨ ਅਤੇ ਇਨ÷ ਾਂ ਦੋਹਾਂ ‘ਨਾਮਕਰਨਾਂ’ ਦਾ ਵਖਰੇਵੇਂ ਵਾਲਾ ਸਬੰਧ ਹੈ। ਇਕ ਦੇਸ਼ ਜਾਂ ਕੌਮ ਦੇ ‘ਸ਼ਹੀਦ’ ਦੂਸਰੇ ਦੇਸ਼ ਜਾਂ ਕੌਮ ਲਈ ‘ਕਾਤਲ’ ਹੋ ਸਕਦੇ ਹਨ। ਇਹ ‘ਹੋ ਸਕਦੇ’ ਹੀ ਨਹੀਂ, ਸਗੋਂ ‘ਹੁੰਦੇ’ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਤੇ ਉਨ÷ ਾਂ ਦੇ ਸਾਥੀ ਰਾਜਗੁਰੂ ਤੇ ਸੁਖਦੇਵ ਅਤੇ ਸ਼ਹੀਦ ਊਧਮ ਸਿੰਘ ਸਾਡੇ ਲਈ ਮਹਾਨ ‘ਸ਼ਹੀਦ’ ਹਨ, ਪਰ ਅੰਗਰੇਜ਼ ਸਰਕਾਰ ਦੀਆਂ ਨਜ਼ਰਾਂ ਵਿਚ ਉਹ ‘ਕਾਤਲ’ ਸਨ। ਇਹ ਵੱਖਰੀ ਗੱਲ ਹੈ ਕਿ ਲੋਕਾਂ ਦੀ ਭਾਰੀ ਮੰਗ ਦੇ ਬਾਵਜੂਦ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਭਾਰਤ ਸਰਕਾਰ ਵੱਲੋਂ ਵੀ ਉਨ÷ ਾਂ ਨੂੰ ਅਜੇ ਤੱਕ ‘ਸ਼ਹੀਦ’ ਦਾ ਦਰਜਾ ਨਹੀਂ ਦਿੱਤਾ ਗਿਆ।
ਏਸੇ ਤਰ÷ ਾਂ ਹਾਪਕਿਨਸਨ, ਬੇਲਾ ਸਿੰਘ ਜਿਆਣ ਤੇ ਬਾਬੂ ਸਿੰਘ ਲਿੱਤਰਾਂ ਵਰਗੇ ‘ਜਾਸੂਸ’ ਸਾਡੇ ਲਈ ‘ਕਾਤਲ’ ਹਨ ਪਰ ਕੈਨੇਡੀਅਨ ਅਤੇ ਬ੍ਰਿਟਿਸ਼ ਸਰਕਾਰ ਲਈ ਉਹ ‘ਦੇਸ਼-ਭਗਤ’ ਤੇ ‘ਸ਼ਹੀਦ’ ਹਨ। ਕੈਨੇਡਾ ਦੇ ਸ਼ਹਿਰ ਵਿਕਟੋਰੀਆ ਵਿਚ ਬ੍ਰਿਟਿਸ਼ ਕੋਲੰਬੀਆ ਸੂਬਾ ਅਸੈਂਬਲੀ ਹਾਲ ਦੇ ਪਿਛਲੇ ਪਾਸੇ ਬਣੇ ਪਾਰਕ ਵਿੱਚ ਲੱਗੇ ਹੋਏ ‘ਸ਼ਿਲਾਲੇਖ’ ਵਿਚਲੇ 40 ਸ਼ਹੀਦਾਂ ਦੇ ਨਾਵਾਂ ਵਿਚ ਹਾਪਕਿਨਸਨ ਦਾ ਨਾਂ ਸੱਭ ਤੋਂ ਉੱਪਰ ਦਰਜ ਕੀਤਾ ਗਿਆ ਹੈ। ਉਸ ਸਮੇਂ ਦੀ ਕੈਨੇਡੀਅਨ ਸਰਕਾਰ ਜੋ ਕਿ ਬ੍ਰਿਟਿਸ਼ ਸਰਕਾਰ ਦੇ ਅਧੀਨ ਕੰਮ ਕਰਦੀ ਸੀ, ਦੇ ਲਈ ਹਾਪਕਿਨਸਿਨ ‘ਹੀਰੋ’ ਸੀ। ਏਸੇ ਲਈ ਉਸ ਦਾ ਨਾਂ ਸ਼ਹੀਦਾਂ ਦੀ ਇਸ ਲਿਸਟ ਵਿੱਚ ਉਸ ਸਮੇਂ ਸੱਭ ਤੋਂ ਉੱਪਰ ਰੱਖਿਆ ਗਿਆ ਹੋਵੇਗਾ। ਪੁਸਤਕ ਦੇ ਲੇਖਕ ਸੋਹਣ ਸਿੰਘ ਪੂੰਨੀ ਵੱਲੋਂ ਹਾਪਕਿਨਸਨ ਦਾ ਨਾਂ ਇਸ ਲਿਸਟ ਵਿੱਚੋਂ ਕਢਵਾਉਣ ਦੀ ਗੱਲ ਕੀਤੀ ਗਈ ਹੈ। ਉਨ÷ ਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਫ਼ੈੱਡਰਲ ਸਰਕਾਰ ਜੇਕਰ 102 ਸਾਲ ਬਾਅਦ ਕੈਨੇਡਾ ਵਿਚ ਵਾਪਰੇ ‘ਕਾਮਾਗਾਟਾ ਮਾਰੂ ਦੁਖਾਂਤ’ ਦੀ ਮੁਆਫ਼ੀ ਮੰਗ ਸਕਦੀ ਹੈ ਤਾਂ ਬੀ.ਸੀ. ਦੀ ਪ੍ਰੋਵਿੰਸ਼ੀਅਲ ਸਰਕਾਰ ਕੀ ਏਨਾ ਵੀ ਨਹੀਂ ਕਰ ਸਕਦੀ? ਕਈ ਹੋਰ ਦੇਸ਼-ਭਗਤ ਸੰਸਥਾਵਾਂ ਵੱਲੋਂ ਵੀ ਇਹ ਜਾਇਜ਼ ਮੰਗ ਉਠਾਈ ਜਾ ਰਹੀ ਹੈ।
ਪੁਸਤਕ ਵਿਚ ਸ਼ਹੀਦ ਭਾਈ ਮੇਵਾ ਸਿੰਘ ਅਤੇ ਹਾਪਕਿਨਸਿਨ ਦੀਆਂ ਜੀਵਨੀਆਂ ਤੇ ‘ਕਾਰਨਾਮੇ’ ਦੋਵੇਂ ਨਾਲੋ-ਨਾਲ ਚੱਲਦੇ ਹਨ। ਇਸ ਦੇ ਪਹਿਲੇ ਦੋ ਅਧਿਆਵਾਂ ਵਿਚ ਭਾਈ ਮੇਵਾ ਸਿੰਘ ਦੇ ਪਿਛੋਕੜ ਅਤੇ ਉਨ÷ ਾਂ ਦੇ ਕੈਨੇਡਾ ਆਉਣ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਦਕਿ ਇਸ ਦੇ ਅਗਲੇ ਤੀਸਰੇ ਅਧਿਆਏ ਵਿਚ ਹਾਪਕਿਨਸਨ ਜੋ ਭਾਰਤ ਵਿਚ ਪਹਿਲਾਂ ਪੰਜਾਬ ਵਿਚ ਇਕ ਪੁਲਿਸ ਅਫ਼ਸਰ ਸੀ ਤੇ ਫਿਰ ਕੁਝ ਸਮਾਂ ਉਹ ਕਲਕੱਤਾ ਪੁਲਿਸ ਵਿਚ ਵੀ ਰਿਹਾ, ਦੇ ਪਿਛੋਕੜ ਤੇ ਉਸ ਦੇ ਕੈਨੇਡਾ ਆਉਣ ਬਾਰੇ ਦੱਸਿਆ ਗਿਆ ਹੈ। ਇਸ ਤੋਂ ਅਗਲੇ ਦੋ ਛੋਟੇ-ਛੋਟੇ ਦੋ ਅਧਿਆਵਾਂ ਵਿੱਚ ਹਿੰਦੋਸਤਾਨੀਆਂ ਨੂੰ ਹਾਂਡੂਰਸ ਭੇਜੇ ਜਾਣ ਵਿਚ ਹਾਪਕਿਨਸਿਨ ਦੀ ਭੂਮਿਕਾ ਅਤੇ ਉਸ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੌਕਰੀ ਮਿਲਣ ਬਾਰੇ ਜ਼ਿਕਰ ਕੀਤਾ ਗਿਆ ਹੈ। ਇੱਥੇ ਹੀ ਉਹ ਭਾਰਤੀਆਂ ਵਿਰੁੱਧ ਜਾਸੂਸੀ ਦੇ ਕੰਮ ਦੀ ਸ਼ੁਰੂਆਤ ਕਰਦਾ ਹੈ। ਉਹ ਤਾਰਕਨਾਥ, ਭਗਵਾਨ ਸਿੰਘ ਅਤੇ ਹਰਨਾਮ ਸਿੰਘ ਸਾਹਰੀ ਵਰਗੇ ਦੇਸ਼-ਭਗਤਾਂ ਨੂੰ ਭਾਰਤ ਵਾਪਸ ਭੇਜਣ ਲਈ ਪੂਰਾ ਟਿੱਲ ਲਾਉਂਦਾ ਹੈ ਅਤੇ ਇਸ ਵਿਚ ਕਾਫ਼ੀ ਹੱਦ ਤੀਕ ਕਾਮਯਾਬ ਵੀ ਹੋ ਹੁੰਦਾ ਹੈ।
ਹਾਪਕਿਨਸਨ ਅਕਤੂਬਰ 1911 ਵਿਚ ਪਹਿਲੀ ਵਾਰ ਅਮਰੀਕਾ ਜਾਂਦਾ ਹੈ ਅਤੇ ਉੱਥੇ ਸੀਆਟਲ, ਪੋਰਟਲੈਂਡ, ਸਾਨਫ਼ਰਾਂਸਿਸਕੋ, ਬਰਕਲੇ ਤੇ ਸਟੈਨਫੋਰਡ, ਆਦਿ ਸ਼ਹਿਰਾਂ ਵਿਚ ਰਹਿ ਰਹੇ ਭਾਰਤੀਆਂ ਬਾਰੇ ਜਾਣਕਾਰੀ ਅਮਰੀਕਨ ਸਰਕਾਰ ਨੂੰ ਦਿੰਦਿਆਂ ਹੋਇਆਂ ਦੱਸਦਾ ਹੈ ਕਿ ਉਹ ਅਮਰੀਕਾ ਦੀ ਸਰਕਾਰ ਲਈ ਕਿੰਨੇ ਖ਼ਤਰਨਾਕ ਸਾਬਤ ਹੋ ਸਕਦੇ ਹਨ। ਅਮਰੀਕਾ ਦਾ ਦੂਸਰਾ ਦੌਰਾ ਉਹ ਦੋ ਸਾਲ ਬਾਅਦ ਜਨਵਰੀ 1913 ਨੂੰ ਕਰਦਾ ਹੈ ਅਤੇ ਬਰਕਲੇ ਯੂਨੀਵਰਸਿਟੀ ਵਿਚ ਪੜ÷ ਰਹੇ ਵਿਦਿਆਰਥੀਆਂ ਬਾਰੇ ਜਾਸੂਸੀ ਕਰਦਾ ਹੋਇਆ ਅਮਰੀਕਨ ਸਰਕਾਰ ਨੂੰ ਸੂਚਿਤ ਕਰਦਾ ਹੈ ਕਿ ਇੱਥੇ ਹਰਦਿਆਲ ਨਾਂ ਦਾ ਹਿੰਦੂ ਲੜਕਾ ਯੂਨੀਵਰਸਿਟੀ ਵਿਚ ਪ੍ਰਚਾਰ ਕਰਕੇ ਵਿਦਿਆਰਥੀਆਂ ਨੂੰ ਹਿੰਦੋਸਤਾਨ ਦੀ ਅੰਗਰੇਜ਼ ਸਰਕਾਰ ਵਿਰੁੱਧ ਭੜਕਾ ਰਿਹਾ ਹੈ। ਇਸ ਦੌਰਾਨ ਉਹ ਬ੍ਰਿਟਿਸ਼ ਸਰਕਾਰ ਦੀਆਂ ਨਜ਼ਰਾਂ ਵਿਚ ਆਪਣੇ ਨੰਬਰ ਬਨਾਉਣ ਲਈ ਇੰਗਲੈਂਡ ਵੀ ਜਾਂਦਾ ਹੈ।
ਹਾਪਕਿਨਸਨ ਵੱਲੋਂ ਬੇਹੱਦ ਘਟੀਆ ਭੂਮਿਕਾ ‘ਕਾਮਾਗਾਟਾ ਮਾਰੂ ਦੁਖਾਂਤ’ ਕੇਸ ਵਿਚ ਨਿਭਾਈ ਗਈ ਹੈ। ‘ਕਾਮਾਗਾਟਾਮਾਰੂ ਜਹਾਜ਼’ ਨੂੰ ਜਦੋਂ 23 ਮਈ ਨੂੰ ਵਿਕਟੋਰੀਆ ਤੋਂ ਵੈਨਕੂਵਰ ਲਿਆਂਦਾ ਗਿਆ ਤਾਂ ਇਮੀਗ੍ਰੇਸ਼ਨ ਡੀਪਾਰਟਮੈਂਟ ਦੇ ਮੁਖੀ ਮੈਕਾਲਮ ਰੀਡ ਤੇ ਹੋਰ ਕਾਨੂੰਨੀ ਸਲਾਹਕਾਰਾਂ ਦੀ ਡਿਊਟੀ ਲਗਾਈ ਗਈ ਕਿ ਉਹ ਕੈਨੇਡਾ ਸਰਕਾਰ ਦੇ ਉਸ ਸਮੇਂ ਬਣਾਏ ਗਏ ਨਿਯਮਾਂ ਅਨੁਸਾਰ ਭਾਰਤ ਤੋਂ ਸਿੱਧਾ ਕੈਨੇਡਾ ਆਏ ਇਸ ਜਹਾਜ਼ ਦੇ ਮੁਸਾਫ਼ਰਾਂ ਨੂੰ ਕਿਸੇ ਵੀ ਹਾਲਤ ਵਿਚ ਉੱਤਰਨ ਨਾ ਦੇਣ ਅਤੇ ਉਹ ਇਸ ਕੰਮ ਲਈ ਹਰੇਕ ਹਰਬਾ ਵਰਤ ਰਹੇ ਸਨ। ਪੁਸਤਕ ਲੇਖਕ ਸੋਹਣ ਸਿੰਘ ਪੂੰਨੀ ਅਨੁਸਾਰ, ”ਉਹ ਹਰ ਹਾਲਤ ਵਿਚ ਮੁਸਾਫ਼ਰਾਂ ਦੇ ਵਕੀਲ ਮਿਸਟਰ ਬਰਡ ਨੂੰ ਸੁਪਰੀਮ ਕੋਰਟ ਵਿਚ ‘ਰਿਟ ਆਫ਼ ਹੇਬੀਕਸ ਕਾਰਪਸ’ ਲਈ ਅਰਜ਼ੀ ਦੇਣ ਵਿਚ ਕਾਮਯਾਬ ਨਹੀਂ ਸੀ ਹੋਣ ਦੇਣਾ ਚਾਹੁੰਦੇ।” (ਪੰਨਾ-70)
ਓਧਰ ਹਾਪਕਿਨਸਨ ਤੇ ਦੂਸਰੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇਹ ਵੀ ਪਤਾ ਸੀ ਕਿ ਜਹਾਜ਼ ਦੇ ਕਿਰਾਏ ਦੀ ਅਗਲੀ ਕਿਸ਼ਤ ਭਰਨ ਦੀ ਆਖ਼ਰੀ ਤਰੀਕ 11 ਜੂਨ ਹੈ ਅਤੇ ਇਸ ਦੇ ਮੁਸਾਫ਼ਰ ਜੇਕਰ ਇਹ ਕਿਸ਼ਤ ਇਸ ਦਿਨ ਤੱਕ ਨਹੀਂ ਤਾਰਦੇ ਤਾਂ ਕੈਨੇਡਾ ਸਰਕਾਰ ਬਿਨਾਂ ਕਿਸੇ ਕਾਨੂੰਨੀ ਝਮੇਲੇ ਵਿਚ ਪੈਣ ਦੇ ਜਹਾਜ਼ ਅਤੇ ਇਸ ਦੇ ਮੁਸਾਫ਼ਰਾਂ ਤੋਂ ਖਹਿੜਾ ਛੁਡਾ ਸਕਦੀ ਹੈ। ਹਾਪਕਿਨਸਨ ਤੇ ਉਸ ਦੇ ਸਾਥੀਆਂ ਨੂੰ ਪੂਰੀ ਆਸ ਸੀ ਕਿ ਹਿੰਦੋਸਤਾਨੀ ਇਹ ਕਿਸ਼ਤ ਨਹੀਂ ਤਾਰ ਸਕਣਗੇ ਅਤੇ ਜਾਪਾਨੀ ਆਪਣਾ ਜਹਾਜ਼ ਵਾਪਸ ਲੈ ਜਾਣਗੇ, ਪਰ ਵੈਨਕੂਵਰ-ਵਾਸੀ ਭਾਰਤੀਆਂ ਨੇ ਉਨ÷ ਾਂ ਦੀ ਇਸ ਆਸ ਉੱਪਰ ਪਾਣੀ ਫੇਰ ਦਿੱਤਾ। ਭਾਈ ਮੇਵਾ ਸਿੰਘ ਦੇ ਦੋਸਤ ਖ਼ਾਲਸਾ ਦੀਵਾਨ ਸੋਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਯੂਨਾਈਟਿਡ ਇੰਡੀਆ ਲੀਗ ਦੇ ਪ੍ਰਧਾਨ ਹੁਸੈਨ ਰਹੀਮ ਨੇ ਮਿਲ ਕੇ ਭਾਰਤੀਆਂ ਨੂੰ ਇਸ ਕੰਮ ਲਈ ਮਾਇਕ-ਸਹਾਇਤਾ ਦੇਣ ਬਾਰੇ ਚਿੱਠੀ ਲਿਖੀ। ਸਿੱਟੇ ਵਜੋਂ 18,000 ਡਾਲਰ ਇਕੱਠੇ ਹੋ ਗਏ ਅਤੇ ਇਨ÷ ਾਂ ਵਿੱਚੋਂ ਜਹਾਜ਼ ਦੀ 15, 000 ਡਾਲਰ ਦੀ ਕਿਸ਼ਤ ਸਮੇਂ-ਸਿਰ ਤਾਰ ਦਿੱਤੀ ਗਈ। ਓਧਰ ‘ਕਾਮਾਗਾਟਾ ਮਾਰੂ’ ਨੂੰ ਸਮੁੰਦਰ ਵਿਚ ਖੜੇ ਨੂੰ ਇਕ ਮਹੀਨੇ ਤੋਂ ਉੱਪਰ ਹੋ ਗਿਆ ਸੀ ਅਤੇ ਇਮੀਗ੍ਰੇਸ਼ਨ ਅਧਿਕਾਰੀ, ਹਾਪਕਿਨਸਨ ਦੀ ਸਲਾਹ ‘ਤੇ ਜਾਣ-ਬੁੱਝ ਕੇ ਦੇਰੀ ਕਰਨ ਦੀ ਪਾਲਿਸੀ ਅਪਨਾਉਂਦਿਆਂ ਹੋਇਆਂ, ਇਸ ਜਹਾਜ਼ ਦੇ ਮੁਸਾਫ਼ਰਾਂ ਦੀ ‘ਲੈਂਡਿੰਗ’ ਜਾਂ ‘ਡਿਪੋਰਟੇਸ਼ਨ’ ਬਾਰੇ ਕੋਈ ਫ਼ੈਸਲਾ ਨਹੀਂ ਕਰ ਰਹੇ ਸਨ। 18 ਅਤੇ 19 ਜੁਲਾਈ ਵਿਚਲੀ ਰਾਤ ਨੂੰ ਹਾਪਕਿਨਸਨ ਤੇ ਕੈਨੇਡੀਅਨ ਅਧਿਕਾਰੀਆਂ ਨੇ ਆਪਣੇ ਨਾਲ 150 ਪੁਲਸੀਏ ਲੈ ਕੇ ‘ਸਮੁੰਦਰੀ ਸ਼ੇਰ’ ਨਾਂ ਦੇ ਜਹਾਜ਼ ‘ਤੇ ਸਵਾਰ ਹੋ ਕੇ ‘ਕਾਮਾਗਾਟਾ ਮਾਰੂ’ ‘ਤੇ ਹਮਲਾ ਕੀਤਾ। (ਪੰਨਾ-75)
ਦਰਅਸਲ, ਹਾਪਕਿਨਸਨ ਦੀ ਸਕੀਮ ਕਾਮਾਗਾਟਾ ਮਾਰੂ ਜਹਾਜ਼ ‘ਤੇ ਧੱਕੇ ਨਾਲ ਕਬਜ਼ਾ ਕਰਕੇ ਉਸ ਨੂੰ ਕੈਨੇਡੀਅਨ ਪਾਣੀਆਂ ਵਿੱਚੋਂ ਬਾਹਰ ਕੱਢਣ ਦੀ ਸੀ, ਪਰ ਜਹਾਜ਼ ਦੇ ਮੁਸਾਫ਼ਰਾਂ ਨੇ ਇਸ ਦੀ ਡੱਟ ਕੇ ਵਿਰੋਧਤਾ ਕਰਦਿਆਂ ਹੋਇਆਂ ਉਸ ਦੀ ਇਹ ਯੋਜਨਾ ਫ਼ੇਲ÷ ਕਰ ਦਿੱਤੀ। ਇਸ ਪਿੱਛੋਂ ਕੈਨੇਡੀਅਨ ਨੇਵੀ ਦਾ ਸੱਭ ਤੋਂ ਵੱਡਾ ਜਹਾਜ਼ ‘ਰੇਨਬੋ’ ਮੰਗਵਾਇਆ ਗਿਆ। ‘ਕਾਮਾਗਾਟਾ ਮਾਰੂ’ ਦੇ ਨਿਹੱਥੇ ਮੁਸਾਫ਼ਰਾਂ ਲਈ ਇਸ ਸ਼ਕਤੀਸ਼ਾਲੀ ਜਹਾਜ਼ ਦਾ ਮੁਕਾਬਲਾ ਕਰਨਾ ਸੰਭਵ ਨਹੀਂ ਸੀ। ਨਤੀਜੇ ਵਜੋਂ, 23 ਜੁਲਾਈ 1914 ਨੂੰ ‘ਕਾਮਾਗਾਟਾ ਮਾਰੂ’ ਨੂੰ ਭਾਰਤ ਵਾਪਸ ਮੋੜ ਦਿੱਤਾ ਗਿਆ ਅਤੇ ਕਲਕੱਤੇ ਪਹੁੰਚ ਕੇ ‘ਬੱਜਬੱਜ ਘਾਟ’ ਦਾ ਜੋ ਖ਼ੂਨੀ ਸਾਕਾ ਹੋਇਆ, ਉਸ ਤੋਂ ਅਸੀਂ ਸਾਰੇ ਭਲੀ-ਭਾਂਤ ਵਾਕਿਫ਼ ਹਾਂ।
ਇਸ ਦੌਰਾਨ ਭਾਈ ਮੇਵਾ ਸਿੰਘ ਤੇ ਉਨ÷ ਾਂ ਦੇ ਦੋ ਸਾਥੀ ਭਾਈ ਭਾਗ ਸਿੰਘ ਭਿੱਖੀਵਿੰਡ ਤੇ ਭਾਈ ਬਲਵੰਤ ਸਿੰਘ ਖ਼ੁਰਦਪੁਰ ਹਥਿਆਰ ਖ਼ਰੀਦਣ ਲਈ 16 ਜੁਲਾਈ ਨੂੰ ਅਮਰੀਕਾ ਦੇ ਸ਼ਹਿਰ ‘ਸੂਮਾਸ’ ਪਹੁੰਚਦੇ ਹਨ ਅਤੇ ਉੱਥੋਂ ‘ਰੀਜ਼ ਥੌਮਸ’ ਨਾਂ ਦੇ ਹਾਰਡਵੇਅਰ ਸਟੋਰ ਤੋਂ ਚਾਰ ਰਿਵਾਲਵਰ ਖ਼ਰੀਦਦੇ ਹਨ। ਇੱਥੋਂ ਭਾਈ ਮੇਵਾ ਸਿੰਘ ਇਕੱਲੇ ਹੀ ਕੈਨੇਡਾ ਵਾਪਸ ਆਉਣ ਦਾ ਫ਼ੈਸਲਾ ਕਰਦੇ ਹਨ। ਉਹ ਆਪਣਾ ਰਿਵਾਲਵਰ ਤੇ ਗੋਲ਼ੀਆਂ ਦੇ ਤਿੰਨ ਵੱਡੇ ਪੈਕਟ ਜੁਰਾਬ ਅਤੇ ਆਪਣੀ ਝੱਗੀ ਦੀ ਅੰਦਰਲੀ ਜੇਬ ਵਿਚ ਲੁਕਾ ਲੈਂਦੇ ਹਨ, ਪਰ ਕੈਨੇਡਾ ਵਿਚ ਦਾਖ਼ਲ ਹੋਣ ਸਮੇਂ ਬ੍ਰਿਟਿਸ਼ ਕੋਲੰਬੀਆ ਦੀ ਪੋਲੀਸ ਦੇ ਕਾਬੂ ਆ ਜਾਂਦੇ ਹਨ। ਤਲਾਸ਼ੀ ਦੌਰਾਨ ਉਨ÷ ਾਂ ਕੋਲੋਂ ਫੜਿ÷ ਆ ਗਿਆ ਰਿਵਾਲਵਰ ਅਤੇ ਉਸ ਦੇ ਨਾਲ ਫੜੀਆਂ ਗਈਆਂ 500 ਗੋਲ਼ੀਆਂ ਉਨ÷ ਾਂ ਤਿੰਨਾਂ ਰਿਵਾਲਵਰਾਂ ਲਈ ਸਨ ਜੋ ਭਾਈ ਬਲਵੰਤ ਸਿੰਘ ਹੁਰਾਂ ਨੇ ਬਾਅਦ ਵਿਚ ਲੈ ਕੇ ਆਉਣੇ ਸਨ। ਭਾਈ ਮੇਵਾ ਸਿੰਘ ਨੂੰ ਕੈਨੇਡੀਅਨ ਪੁਲਿਸ ਵੱਲੋਂ ਨਿਊ ਵੈੱਸਟਮਨਿਸਟਰ ਜੇਲ÷ ਵਿਚ ਡੱਕ ਦਿੱਤਾ ਜਾਂਦਾ ਹੈ।
ਓਧਰ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ ਤੇ ਬਾਬੂ ਹਰਨਾਮ ਸਿੰਘ ਸਾਹਰੀ ਨੂੰ ਅਮਰੀਕਾ ਵਾਲੇ ਪਾਸੇ ਗ੍ਰਿਫ਼ਤਾਰ ਕਰਕੇ ‘ਸੂਮਾਸ ਜੇਲ÷ ‘ ਵਿਚ ਭੇਜਿਆ ਜਾਂਦਾ ਹੈ। ਅਮਰੀਕਾ ਵਿੱਚ ਹਥਿਆਰ ਖ਼ਰੀਦਣੇ ਤੇ ਰੱਖਣੇ ਉੱਥੋਂ ਦੇ ਕਾਨੂੰਨ ਮੁਤਾਬਿਕ ਜੁਰਮ ਨਹੀਂ ਹੈ। ਇਸ ਲਈ ਇਨ÷ ਾਂ ਤਿੰਨਾਂ ਨੂੰ ਦੋ ਹਫ਼ਤੇ ਬਾਦ ਰਿਹਾ ਕਰ ਦਿੱਤਾ ਜਾਂਦਾ ਹੈ ਪਰ ਇਸ ਦੇ ਨਾਲ ਹੀ ਹਰਨਾਮ ਸਿੰਘ ਸਾਹਰੀ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਜਾਂਦਾ ਹੈ। ਕੈਨੇਡਾ ਵਿੱਚੋਂ ਫੜ÷ ੇ ਗਏ ਭਾਈ ਮੇਵਾ ਸਿੰਘ ਉੱਪਰ ਪਿਸਤੌਲ ਅਤੇ 500 ਗੋਲ਼ੀਆਂ ਸਮੱਗਲ ਕਰਨ ਦੇ ਦੋਸ਼ ਵਿੱਚ ਉਨ÷ ਾਂ ਉੱਪਰ ਦੋ ਵੱਖ-ਵੱਖ ਮੁਕੱਦਮੇ ਦਰਜ ਕਰ ਲਏ ਜਾਂਦੇ ਹਨ ਜਿਨ÷ ਾਂ ਨਾਲ ਉਨ÷ ਾਂ ਨੂੰ 10 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ।
ਹਾਪਕਿਨਸਨ ਤੇ ਮੈਕਾਲਮ ਰੀਡ ਦੋਵੇਂ ਮਿਲ ਕੇ ਭਾਈ ਮੇਵਾ ਸਿੰਘ ਨੂੰ ਪੇਸ਼ਕਸ਼ ਕਰਦੇ ਹਨ ਕਿ ਜੇਕਰ ਉਹ ਇਹ ਸਟੇਟਮੈਂਟ ਦੇ ਦੇਣ ਕਿ ਉਨ÷ ਾਂ ਕੋਲੋਂ ਫੜ÷ ੇ ਗਏ ਹਥਿਆਰ ਭਾਈ ਬਲਵੰਤ ਸਿੰਘ, ਭਾਈ ਭਾਗ ਸਿੰਘ ਤੇ ਬਾਬੂ ਹਰਨਾਮ ਸਿੰਘ ਸਾਹਰੀ ਦੇ ਹਨ, ਅਤੇ ਉਨ÷ ਾਂ ਨੇ ਇਹ ਹਥਿਆਰ ਵੈਨਕੂਵਰ ਰਹਿੰਦੇ ਗੁਜਰਾਤੀ ਇਨਕਲਾਬੀ ਹੁਸੈਨ ਰਹੀਮ ਲਈ ਭੇਜੇ ਹਨ ਤਾਂ ਉਨ÷ ਾਂ ਨੂੰ ਮਾਮੂਲੀ ਸਜ਼ਾ ਦਿਵਾ ਕੇ ਛੱਡਿਆ ਜਾ ਸਕਦਾ ਹੈ, ਵਰਨਾ ਉਨ÷ ਾਂ ਨੂੰ ਪੰਜ ਤੋਂ ਦਸ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਭਾਈ ਮੇਵਾ ਸਿੰਘ ਵੱਲੋਂ ਇਹ ਸਟੇਟਮੈਂਟ ਦੇਣ ਤੋਂ ਸਾਫ਼ ਇਨਕਾਰ ਕਰਨ ‘ਤੇ ਹਾਪਕਿਨਸਨ ਡਾਹਡਾ ਖ਼ਫ਼ਾ ਹੁੰਦਾ ਹੈ।
ਹਾਪਕਿਨਸਨ ਦੀ ਸੱਭ ਤੋਂ ‘ਘਿਨਾਉਣੀ ਕਰਤੂਤ’ ਬੇਲਾ ਸਿੰਘ ਜਿਆਣੀ ਕੋਲੋਂ ਭਾਈ ਭਾਗ ਸਿੰਘ ਦਾ ਕਤਲ ਕਰਵਾਉਣ ਦੀ ਹੈ। ਦਰਅਸਲ, ਭਾਈ ਭਾਗ ਸਿੰਘ ਚਾਹੁੰਦੇ ਸਨ ਕਿ ਬੇਲਾ ਸਿੰਘ ਹਾਪਕਿਨਸਨ ਲਈ ‘ਟਾਊਟਪੁਣਾ’ ਨਾ ਕਰੇ ਅਤੇ ਉਨ÷ ਾਂ ਨੇ ਉਸ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਕੇਵਲ ਬਜ਼ਿਦ ਸੀ ਨਹੀਂ, ਸਗੋਂ ਦੇਸ਼-ਭਗਤਾਂ ਨੂੰ ਮੰਦੇ ਸ਼ਬਦ ਬੋਲ ਕੇ ਉਲਟਾ ਉਨ÷ ਾਂ ਦਾ ਮਖ਼ੌਲ ਉਡਾਉਂਦਾ ਸੀ। ਹਾਪਕਿਨਸਨ ਦੀ ਸ਼ਹਿ ‘ਤੇ ਬੇਲਾ ਸਿੰਘ ਨੇ ਭਾਈ ਭਾਗ ਸਿੰਘ ਦਾ ਕਤਲ ਉਸ ਸਮੇਂ ਕੀਤਾ ਜਦੋਂ ਉਹ ਵੈਨਕੂਵਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਵਾਲੇ ਤਖ਼ਤਪੋਸ਼ ਦੇ ਕੋਲ ਬੈਠੇ ਸਨ। ਭਾਈ ਬਲਵੰਤ ਸਿੰਘ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਨ।
ਪੁਸਤਕ ਵਿਚ ਪੂੰਨੀ ਸਾਹਿਬ ਭਾਈ ਭਾਗ ਸਿੰਘ ਦੀ ਸ਼ਹੀਦੀ ਇੰਜ ਬਿਆਨ ਕਰਦੇ ਹਨ, ”ਬੇਲਾ ਸਿੰਘ ਮੱਥਾ ਟੇਕ ਕੇ ਭਾਈ ਭਾਗ ਸਿੰਘ ਦੇ ਪਿੱਛੇ ਚਾਰ-ਪੰਜ ਫੁੱਟ ਦੀ ਦੂਰੀ ‘ਤੇ ਬੈਠ ਗਿਆ। 20-25 ਮਿੰਟ ਬਾਅਦ, ਜਦੋਂ ਸਾਰੇ ਅਰਦਾਸ ਲਈ ਖੜੇ ਸਨ ਤਾਂ ਬੇਲਾ ਸਿੰਘ ਨੇ ਬੜੀ ਕਾਹਲ਼ੀ ਨਾਲ ਪਿਸਤੌਲ ਕੱਢ ਕੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੱਭ ਤੋਂ ਪਹਿਲਾਂ ਉਸ ਨੇ ਭਾਈ ਭਾਗ ਸਿੰਘ ਦੇ ਗੋਲ਼ੀਆਂ ਮਾਰੀਆਂ। ਜਦੋਂ ਉਹ ਇਹ ‘ਕੁਕਰਮ’ ਕਰ ਰਿਹਾ ਸੀ ਤਾਂ ਭਾਈ ਬਦਨ ਸਿੰਘ ‘ਦਲੇਲ ਸਿੰਘ ਵਾਲਾ’ ਜਦੋਂ ਉਸਦੇ ਵੱਲ ਆਇਆ ਤਾਂ ਉਸਨੇ ਆਪਣੇ ਦੋਵੇਂ ਪਿਸਤੌਲ ਉਸ ਵੱਲ ਸੇਧ ਦਿੱਤੇ ਅਤੇ ਭਾਈ ਬਦਨ ਸਿੰਘ ਦੇ ਉੱਪਰਲੇ ਹਿੱਸੇ ਵਿੱਚ ਚਾਰ ਗੋਲ਼ੀਆਂ ਲੱਗੀਆਂ। ਪਰ ਫਿਰ ਵੀ ਜ਼ਖ਼ਮੀ ਭਾਈ ਬਦਨ ਸਿੰਘ ਨੇ ਉਸਨੂੰ ਗਲ਼ੋਂ ਜਾ ਫੜਿ÷ ਆ। ਜੇ ਭਾਈ ਬਦਨ ਸਿੰਘ ਆਪਣੀ ਜਾਨ ‘ਤੇ ਖੇਡ ਕੇ ਬੇਲਾ ਸਿੰਘ ਨੂੰ ਗਲ਼ੋਂ ਨਾ ਫੜ÷ ਦੇ ਤਾਂ ਉਸਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਭਾਈ ਬਲਵੰਤ ਸਿੰਘ ਨੂੰ ਵੀ ਜ਼ਰੂਰ ਗੋਲ਼ੀ ਮਾਰ ਦੇਣੀ ਸੀ। ਉਸ ਦੇ ਵੱਲੋਂ ਚਲਾਈਆਂ ਗਈਆਂ ਗੋਲ਼ੀਆਂ ਨਾਲ ਉੱਥੇ ਕਈ ਹੋਰ ਵੀ ਜ਼ਖ਼ਮੀ ਹੋਏ।” (ਪੰਨਾ-89)
ਉਪਰੰਤ, ਬੇਲਾ ਸਿੰਘ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਭਾਗ ਸਿੰਘ ਤੇ ਭਾਈ ਬਦਨ ਸਿੰਘ ਕੋਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ÷ ਾਂ ਦੋਹਾਂ ਨੇ ਹਾਪਕਿਨਸਨ ਤੇ ਰੀਡ ਦੇ ਸਾਹਮਣੇ ਦਿੱਤੇ ਗਏ ਬਿਆਨਾਂ ਵਿਚ ਬੇਲਾ ਸਿੰਘ ਦੀ ਇਸ ਖ਼ੂਨੀ ਕਾਂਡ ਦੇ ਦੋਸ਼ੀ ਵਜੋਂ ਪਹਿਚਾਣ ਕੀਤੀ। ਫਿਰ ਅਚਾਨਕ ਹੀ ਭਾਈ ਭਾਗ ਸਿੰਘ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਹ 6 ਸਤੰਬਰ 1914 ਨੂੰ ਉਨ÷ ਾਂ ਵੈਨਕੂਵਰ ਦੇ ਉਸ ਹਸਪਤਾਲ ਵਿਚ ਆਖ਼ਰੀ ਸਾਹ ਲਿਆ। ਇਸ ਤੋਂ ਥੋੜ÷ ੀ ਦੇਰ ਬਾਅਦ ਭਾਈ ਬਦਨ ਸਿੰਘ ਵੀ ਚਲਾਣਾ ਕਰ ਗਏ ਅਤੇ ਦੋਹਾਂ ਦਾ ਸਸਕਾਰ ਇੱਕੋ ਚਿਖ਼ਾ ਵਿਚ ਕੀਤਾ ਗਿਆ।
ਪੁਸਤਕ ਦਾ ਸੱਭ ਤੋਂ ਰੌਚਕ ਤੇ ਦਿਲਚਸਪ ਅਧਿਆਇ ਭਾਈ ਮੇਵਾ ਸਿੰਘ ਵੱਲੋਂ ਹਾਪਕਿਨਸਨ ਦਾ ਕਤਲ ਕਰਨ ਵਾਲਾ ਹੈ। ਭਾਈ ਮੇਵਾ ਸਿੰਘ ਤੇ ਉਨ÷ ਾਂ ਦੇ ਸਾਥੀਆਂ ਨੂੰ ਪੂਰਾ ਯਕੀਨ ਸੀ ਕਿ ਭਾਈ ਭਾਗ ਸਿੰਘ ਦੇ ਕਤਲ ਵਿੱਚ ਉਨ÷ ਾਂ ਨੂੰ ਇਨਸਾਫ਼ ਨਹੀਂ ਮਿਲੇਗਾ, ਕਿਉਂਕਿ ਹਾਪਕਿਨਸਨ ਦੀ ਪਹੁੰਚ ਸਰਕਾਰ ਵਿਚ ‘ਦੂਰ’ ਤੱਕ ਹੈ ਅਤੇ ਉਹ ਪੂਰੀ ਤਰ÷ ਾਂ ਬੇਲਾ ਸਿੰਘ ਦੀ ਪਿੱਠ ਪੂਰ ਰਿਹਾ ਸੀ। ਸੰਤ-ਸੁਭਾਅ ਦੇ ਮਾਲਕ ਭਾਈ ਮੇਵਾ ਸਿੰਘ ਬੜੇ ਸਾਊ ਇਨਸਾਨ ਸਨ ਅਤੇ ਹਾਪਕਿਨਸਨ ਉਨ÷ ਾਂ ਦੇ ਇਸ ‘ਸਾਊਪੁਣੇ’ ਦਾ ਨਾਜਾਇਜ਼ ਫ਼ਾਇਦਾ ਉਠਾਉਣਾ ਚਾਹੁੰਦਾ ਸੀ। ਉਹ ਉਨ÷ ਾਂ ਨੂੰ ਮਜਬੂਰ ਕਰ ਰਿਹਾ ਸੀ ਕਿ ਭਾਈ ਭਾਗ ਸਿੰਘ ਦੇ ਕਤਲ ਕੇਸ ਵਿਚ ਉਹ ਆਪਣੀ ਗਵਾਹੀ ਬੇਲਾ ਸਿੰਘ ਦੇ ਹੱਕ ਵਿਚ ਦੇਣ। ਇਸ ਦੇ ਨਾਲ ਹੀ ਉਸ ਨੇ ਭਾਈ ਮੇਵਾ ਸਿੰਘ ਨੂੰ ਇਹ ਧਮਕੀ ਵੀ ਦਿੱਤੀ, ”ਹੁਣ ਤੂੰ ਬੇਲਾ ਸਿੰਘ ਬਾਰੇ ਗਵਾਹੀ ਦੇਣੀ ਹੈ। ਤੂੰ ਪਾਸਾ ਬਦਲ ਕੇ ਬੇਲਾ ਸਿੰਘ ਦੇ ਹੱਕ ਵਿਚ ਗਵਾਹੀ ਦੇ, ਵਰਨਾ ਤੈਨੂੰ ਵੀ ਓਸੇ ਰਸਤੇ ਜਾਣਾ ਪਵੇਗਾ ਜਿਸ ਰਸਤੇ ਭਾਗ ਸਿੰਘ ਤੇ ਬਦਨ ਸਿੰਘ ਗਏ ਹਨ।” (ਪੰਨਾ-93)
ਹਾਪਕਿਨਸਨ ਦੇ ਸੂਹੀਏ ਬਾਬੂ ਸਿੰਘ ਲਿੱਤਰਾਂ ਨੇ ਵੀ ਭਾਈ ਮੇਵਾ ਸਿੰਘ ਨੂੰ ਬੇਲਾ ਸਿੰਘ ਦੇ ਹੱਕ ਵਿਚ ਗਵਾਹੀ ਦੇਣ ਲਈ ਕਿਹਾ, ਪਰ ਗੁਰੂ ਦੇ ਸੱਚੇ-ਸੁੱਚੇ ਸਿੱਖ ਭਾਈ ਮੇਵਾ ਸਿੰਘ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਭਾਗ ਸਿੰਘ ਦੇ ਕਤਲ ਬਾਰੇ ਡੱਟ ਕੇ ਗਵਾਹੀ ਦਿੱਤੀ। ਆਪਣੇ ਬਿਆਨ ਵਿਚ ਉਨ÷ ਾਂ ਓਹੀ ਕੁਝ ਕਿਹਾ ਜੋ ਉਨ÷ ਾਂ ਨੇ ਗੁਰਦੁਆਰਾ ਸਾਹਿਬ ਵਿਚ ਅੱਖੀਂ ਡਿੱਠਾ ਸੀ। ਉਨ÷ ਾਂ ਕਿਹਾ ਕਿ ਗੁਰਦੁਆਰੇ ਵਿਚ ਬੇਲਾ ਸਿੰਘ ਨੇ ਬਿਨਾਂ ਕਿਸੇ ਭੜਕਾਹਟ ਦੇ ਗੋਲ਼ੀਆਂ ਚਲਾਈਆਂ ਅਤੇ ਸ਼ਰੇਆਮ ਕਤਲ ਕੀਤੇ।
ਭਾਈ ਭਾਗ ਸਿੰਘ ਦੇ ਕਾਤਲ ਬੇਲਾ ਸਿੰਘ ਉੱਤੇ ਵੈਨਕੂਵਰ ਦੀ ਪ੍ਰੋਵਿੰਸ਼ੀਅਲ ਕੋਰਟ ਵਿਚ ਮੁਕੱਦਮਾ ਚੱਲ ਰਿਹਾ ਸੀ। 21 ਅਕਤੂਬਰ 1914 ਦੇ ਦਿਨ ਹਾਪਕਿਨਸਨ ਬੇਲਾ ਸਿੰਘ ਦੇ ਹੱਕ ਵਿਚ ਜਿਊਰੀ ਦੇ ਅੱਗੇ ਬਿਆਨ ਦੇਣ ਲਈ ਪਹੁੰਚਿਆ ਹੋਇਆ ਸੀ। ਸੋਹਣ ਸਿੰਘ ਪੂੰਨੀ ਦੀ ਇਸ ਲਿਖ਼ਤ ਅਨੁਸਾਰ, ੨ਸਵੇਰ ਦੇ ਦਸ ਵੱਜ ਕੇ ਬਾਰਾਂ ਮਿੰਟ ‘ਤੇ ਹਾਪਕਿਨਸਨ ਆਪਣੇ ਦੋਵੇਂ ਹੱਥ ਪਤਲੂਣ ਦੀਆਂ ਜੇਬਾਂ ਵਿਚ ਪਾ ਕੇ ਪ੍ਰੋਵਿੰਸ਼ੀਅਲ ਕੋਰਟ ਦੀ ਦੂਸਰੀ ਮੰਜ਼ਲ ‘ਤੇ ਕੋਰਟ-ਰੂਮ ਵਿਚ ਦਾਖ਼ਲ ਹੋਣ ਵਾਲੇ ਦਰਵਾਜ਼ੇ ਦੇ ਬਿਲਕੁਲ ਕੋਲ਼, ਬਰਾਂਡੇ ਵਿਚ ਕੰਧ ਨਾਲ ਢੋਅ ਲਾਈ ਖੜਾ ਸੀ। ਭਾਈ ਮੇਵਾ ਸਿੰਘ ਘੁੰਮੇਰਦਾਰ ਪੌੜੀਆਂ ਚੜ÷ ਕੇ ਦੂਸਰੀ ਮੰਜ਼ਲ ‘ਤੇ ਪਹੁੰਚ ਗਏ ਅਤੇ ਬਰਾਂਡੇ ਵਿੱਚੋਂ ਦੀ ਤੁਰਦੇ ਹੋਏ ਹਾਪਕਿਨਸਨ ਦੇ ਨੇੜੇ ਪਹੁੰਚ ਗਏ। ਉਨ÷ ਾਂ ਆਪਣਾ ਪਿਸਤੌਲ ਕੱਢਿਆ ਤੇ ਇਕ ਕਦਮ ਅੱਗੇ ਵੱਧ ਕੇ ਸੱਜੇ ਹੱਥ ਨਾਲ ਉਸ ਦੇ ਗੋਲ਼ੀ ਮਾਰੀ। ਹਾਪਕਿਨਸਨ ਨੇ ਮੇਵਾ ਸਿੰਘ ਨੂੰ ਫੜ÷ ਨ ਦੀ ਕੋਸ਼ਿਸ਼ ਕੀਤੀ ਪਰ ਉਨ÷ ਾਂ ਬੜੀ ਫੁਰਤੀ ਨਾਲ ਉਸ ਦੇ ਹੋਰ ਗੋਲ਼ੀਆਂ ਮਾਰ ਦਿੱਤੀਆਂ। ਭਾਈ ਮੇਵਾ ਸਿੰਘ ਨੇ ਸੱਜੇ ਹੱਥ ਵਿਚ ਫੜ÷ ੇ ਰਿਵਾਲਵਰ ਦੀ ਹੱਥੀ ਕਈ ਵਾਰ ਹਾਪਕਿਨਸਨ ਦੇ ਸਿਰ ਵਿਚ ਮਾਰੀ ਅਤੇ ਨਾਲ ਹੀ ਖ਼ਾਲੀ ਹੋਇਆ ਇਹ ਰਿਵਾਲਵਰ ਭੁੰਜੇ ਸੁੱਟ ਕੇ ਖੱਬੇ ਹੱਥ ਵਿਚ ਫੜ÷ ੇ ਰਿਵਾਲਵਰ ਨੂੰ ਸੱਜੇ ਵਿਚ ਕਰਦਿਆਂ ਦੋ ਹੋਰ ਗੋਲ਼ੀਆਂ ਮਾਰੀਆਂ। ਇਸ ਤਰ÷ ਾਂ ਹਾਪਕਿਨਸਨ ਦੇ ਚਾਰ ਗੋਲ਼ੀਆਂ ਲੱਗੀਆਂ ਤੇ ਉਹ ਥਾਂ ‘ਤੇ ਹੀ ਮਰ ਗਿਆ। (ਪੰਨਾ-94)
ਹਾਪਕਿਨਸਨ ਦਾ ਕਤਲ ਕਰਕੇ ਭਾਈ ਮੇਵਾ ਸਿੰਘ ਨੇ ਦੌੜਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਬੜੇ ਆਰਾਮ ਨਾਲ ਰਿਵਾਲਵਰ ਸਫ਼ਾਈ ਕਰਨ ਵਾਲੇ ਕਰਮਚਾਰੀ ਨੂੰ ਫੜਾਉਂਦੇ ਹੋਏ ਬੋਲੇ, ”ਆਈ ਸ਼ੂਟ, ਆਈ ਗੋ ਸਟੇਸ਼ਨ”। ਪੁਲਿਸ ਦੇ ਆਉਣ ‘ਤੇ ਉਨ÷ ਾਂ ਬਿਨਾਂ ਕਿਸੇ ਵਿਰੋਧ ਦੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਨੌਂ ਦਿਨ ਬਾਅਦ 30 ਅਕਤੂਬਰ ਨੂੰ ਵੈਨਕੂਵਰ ਵਿਚ ਭਾਈ ਮੇਵਾ ਸਿੰਘ ਵਿਰੁੱਧ ਮੁਕੱਦਮੇ ਦੀ ਕਾਰਵਾਈ ਆਰੰਭ ਹੋਈ। ਅਦਾਲਤ ਵੱਲੋਂ ਉਨ÷ ਾਂ ਨੂੰ ਦੱਸਿਆ ਗਿਆ ਕਿ ਉਨ÷ ਾਂ ਉੱਪਰ ਹਾਪਕਿਨਸਨ ਨੂੰ ਕਤਲ ਕਰਨ ਦਾ ਦੋਸ਼ ਹੈ ਜੋ ਉਨ÷ ਾਂ ਨੇ ਹੱਸ ਕੇ ਕਬੂਲ ਕਰ ਲਿਆ। ਅਦਾਲਤ ਵਿਚ ਦਿੱਤੀ ਗਈ ਆਪਣੀ ਲੰਮੀ-ਚੌੜੀ ਸਟੇਟਮੈਂਟ ਵਿਚ ਭਾਈ ਭਾਗ ਸਿੰਘ ਨੇ ਕਿਹਾ, ”ਇਸ ਸਾਰੇ ‘ਪਵਾੜੇ’ ਅਤੇ ਕਤਲੋ-ਗਾਰਤ ਲਈ ਮਿਸਟਰ ਰੀਡ ਤੇ ਮਿਸਟਰ ਹਾਪਕਿਨਸਨ ਜ਼ਿੰਮੇਵਾਰ ਹਨ। ਮੈਂ ਆਪਣੇ ਧਰਮ ਅਤੇ ਆਪਣੇ ਭਾਈਚਾਰੇ ਦੀ ਅਣਖ ਲਈ ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ‘ਮੁਸੀਬਤਾਂ’ ਹੋਰ ਬਰਦਾਸ਼ਤ ਨਹੀਂ ਸੀ ਕਰ ਸਕਦਾ। (ਪੰਨਾ-115) ਹਾਪਕਿਨਸਨ ਦੇ ਕਤਲ ਦੇ ਦੋਸ਼ ਵਿੱਚ ਭਾਈ ਮੇਵਾ ਸਿੰਘ ਨੂੰ 11 ਜਨਵਰੀ 1915 ਨੂੰ ਫ਼ਾਂਸੀ ਦਿੱਤੀ ਗਈ। ਫ਼ਾਂਸੀ ਲਾਏ ਜਾਣ ਸਮੇਂ ਅੰਤਿਮ ਰਸਮਾਂ ਨਿਭਾਉਣ ਲਈ ਭਾਈ ਮਿੱਤ ਸਿੰਘ ਪੰਡੋਰੀ ਉੱਥੇ ਪਹੁੰਚੇ ਸਨ।
ਇਸ ਦੇ ਨਾਲ ਹੀ ਪੁਸਤਕ ਦੇ ਆਖ਼ਰੀ ਅਧਿਆਇ ‘ਬਾਅਦ ਵਿਚ ਬੇਲਾ ਸਿੰਘ ਦਾ ਕੀ ਬਣਿਆ?’ ਵੀ ਖ਼ਾਸਾ ਦਿਲਚਸਪ ਹੈ। ਲੇਖਕ ਦੱਸਦਾ ਹੈ ਕਿ ਬੇਲਾ ਸਿੰਘ ਦੀ ਹਾਪਕਿਨਸਨ ਨਾਲ ‘ਗੂੜ÷ ੀ ਨੇੜਤਾ’ ਹੋਣ ਕਾਰਨ ਜਿਊਰੀ ਨੇ ਸਰਕਾਰੀ ਵਕੀਲ ਦੀ ‘ਦਲੀਲ’ ਕਿ ”ਬੇਲਾ ਸਿੰਘ ਦੀ ਜਾਨ ਨੂੰ ਖ਼ਤਰਾ ਸੀ ਤੇ ਗੋਲ਼ੀ ਉਸ ਨੇ ‘ਸੈਲਫ਼-ਡਿਫ਼ੈਂਸ’ ਵਜੋਂ ਚਲਾਈ ਸੀ” ਨੂੰ ਸਵੀਕਾਰਦਿਆਂ ਹੋਇਆਂ ਭਾਈ ਭਾਗ ਸਿੰਘ ਦੇ ਕਤਲ ਵਾਲੇ ਮੁਕੱਦਮੇ ਵਿੱਚੋਂ ਸਾਫ਼ ਬਰੀ ਕਰ ਦਿੱਤਾ। ਮੁਕੱਦਮੇ ਵਿੱਚੋਂ ਬਰੀ ਹੋ ਕੇ ਉਹ ਉਹ ਬੜਾ ਹੰਕਾਰੀ ਹੋ ਗਿਆ ਸੀ ਅਤੇ ਵੈਨਕੂਵਰ ਦੀਆਂ ਸੜਕਾਂ ‘ਤੇ ਆਕੜ-ਆਕੜ ਤੁਰਦਾ ਸੀ। ਬਹੁਤ ਸਾਰੇ ਗ਼ਦਰੀਆਂ ਦੇ ਗ਼ਦਰ ਮਚਾਉਣ ਦੇ ਇਰਾਦੇ ਨਾਲ ਭਾਰਤ ਚਲੇ ਜਾਣ ਕਾਰਨ ‘ਦੇਸ਼-ਭਗਤ ਧੜਾ’ ਭਾਵੇਂ ਪਹਿਲਾਂ ਜਿੰਨਾ ਸ਼ਕਤੀਸ਼ਾਲੀ ਨਹੀਂ ਰਿਹਾ ਸੀ, ਪਰ ਇਹ ਮੂਲੋਂ ਖ਼ਤਮ ਨਹੀਂ ਸੀ ਹੋਇਆ। ਗ਼ਦਰੀ ਯੋਧੇ ਜਗਤ ਸਿੰਘ ਮਹਿਰਾ ਭੂਤਵਿੰਡ ਨੇ 18 ਮਾਰਚ 1915 ਨੂੰ ਗਰੈਨਵਿਲ ਸਟਰੀਟ ‘ਤੇ ਸਥਿਤ ਹਿੰਦੂ ਸਟੋਰ ਵਿਚ ਬੇਲਾ ਸਿੰਘ ਤੇ ਉਸ ਦੇ ਸਾਥੀਆਂ ‘ਤੇ ਫ਼ਾਇਰ ਖੋਲ÷ ਦਿੱਤਾ। ਗੋਲੀ ਬੇਲਾ ਸਿੰਘ ਦੇ ਕੋਟ ਵਿਚ ਦੀ ਲੰਘ ਗਈ ਤੇ ਉਹ ਉੱਥੋਂ ਭੱਜ ਕੇ ਬਚ ਗਿਆ ਪਰ ਉਸ ਦੇ ਦੋ ਸਾਥੀ ਉੱਥੇ ਥਾਂ ‘ਤੇ ਮਾਰੇ ਗਏ।
ਜਾਨ ਬਚਾਅ ਕੇ ਬੇਲਾ ਸਿੰਘ 1 ਜੂਨ 1916 ਨੂੰ ‘ਮੌਂਟਈਗਲ’ ਨਾਂ ਦੇ ਜਹਾਜ਼ ‘ਤੇ ਭਾਰਤ ਚਲੇ ਗਿਆ। ਭਾਰਤ ਆ ਕੇ ਵੀ ਉਸ ਨੇ ‘ਟਾਊਟਪੁਣਾ’ ਨਹੀਂ ਛੱਡਿਆ। ‘ਸੈਕਿੰਡ ਸਪਲੀਮੈਂਟਰੀ ਲਾਹੌਰ ਕਾਂਸਪੀਰੇਸੀ ਕੇਸ’ ਵਿਚ ਉਸਨੇ ਭਾਈ ਬਲਵੰਤ ਸਿੰਘ ਖ਼ੁਰਦਪੁਰ ਵਿਰੁੱਧ ਗਵਾਹੀ ਦਿੱਤੀ ਜੋ ਭਾਈ ਸਾਹਿਬ ਨੂੰ ਫ਼ਾਂਸੀ ਦੀ ਸਜ਼ਾ ਦਿਵਾਉਣ ਦਾ ਕਾਰਨ ਬਣੀ। ਅੰਗਰੇਜ਼ ਸਰਕਾਰ ਵੱਲੋਂ ਬੇਲਾ ਸਿੰਘ ਨੂੰ ਸਕਿਉਰਿਟੀ ਦਿੱਤੀ ਗਈ ਸੀ ਤੇ ਪੁਲਿਸ ਦਾ ਹਥਿਆਰਬੰਦ ਸਿਪਾਹੀ ਹਰ ਵੇਲੇ ਉਸ ਦੇ ਨਾਲ ਰਹਿੰਦਾ ਸੀ। ਉਸ ਨੂੰ ਲਾਇਸੈਂਸੀ ਹਥਿਆਰ ਵੀ ਮਿਲੇ ਹੋਏ ਸਨ। ਉਸ ਨੂੰ ਲੱਗਦਾ ਸੀ, ਜਿਵੇਂ ਰਾਵਣ ਵਾਂਗ ‘ਕਾਲ਼’ ਉਸਨੇ ਪਾਵੇ ਨਾਲ ਬੰਨਿ÷ ਆ ਹੋਵੇ। ਪਰ ਵੈਨਕੂਵਰ ਦੇ ਪੁਰਾਣੇ ਗ਼ਦਰੀਆਂ ਨੇ ਬੇਲਾ ਸਿੰਘ ਤੇ ਉਸਦੇ ਯਾਰ ਬਾਬੂ ਸਿੰਘ ਲਿੱਤਰਾਂ ਦਾ ਪਿੱਛਾ ਨਹੀਂ ਛੱਡਿਆ। ਭਾਈ ਜਵਾਲਾ ਸਿੰਘ ਠੱਠੀਆਂ ਨੇ ਬੇਲਾ ਸਿੰਘ ਨੂੰ ਖ਼ਤਮ ਕਰਨ ਦੀ ਡਿਊਟੀ ਕਾਮਰੇਡ ਇੰਦਰ ਸਿੰਘ ਮੁਰਾਰੀ ਅਤੇ ਕੈਨੇਡਾ ਤੋਂ ਗਏ ਹਰੀ ਸਿੰਘ ਸੂੰਢ ਵਰਗੇ ਦੇਸ਼-ਭਗਤਾਂ ਦੀ ਲਾਈ। ਇਨ÷ ਾਂ ਨੇ ਬੇਲਾ ਸਿੰਘ ਨੂੰ ਮਾਰਨ ਦੀ ਦੋ-ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਉਹ ਹਰ ਵਾਰ ਬਚ ਜਾਂਦਾ ਰਿਹਾ।
ਅਖ਼ੀਰ ਇੱਕ ਰਾਤ ਉਹ ਇਨ÷ ਾਂ ਦੇ ਅੜਿੱਕੇ ਆ ਹੀ ਗਿਆ। ਬੇਲਾ ਸਿੰਘ ਹੁਸ਼ਿਆਰਪੁਰ ਤੋਂ ਟਾਂਗੇ ਵਿਚ ਸਵਾਰ ਹੋ ਕੇ, ਸ਼ਾਮ ਨੂੰ ਹਨੇਰੇ ਹੋਏ ਆਪਣੇ ਪਿੰਡ ਜਿਆਣ ਦੇ ਨੇੜੇ ਪੈਂਦੇ ਚੱਬੇਵਾਲ ਟਾਂਗੇ ਤੋਂ ਉੱਤਰਿਆ ਤਾਂ ਗ਼ਦਰੀਆਂ ਦੇ ਹਮਦਰਦ ਬਖ਼ਸ਼ੀਸ਼ ਸਿੰਘ ਚੱਬੇਵਾਲ ਤੋਂ ਮਿਲੀ ਸੂਹ ‘ਤੇ ਹਰੀ ਸਿੰਘ ਸੂੰਢ ਅਤੇ ਈਸ਼ਰ ਸਿੰਘ ਜੰਡੋਲੀ ਨੇ ਇਸ ਨੂੰ ਸਾਹਮਣਿਉਂ ਆ ਘੇਰਿਆ। ਬੇਲਾ ਸਿੰਘ ਉਸ ਸਮੇਂ ਨਸ਼ੇ ਨਾਲ ਧੁੱਤ ਸੀ ਤੇ ਗ਼ਦਰੀਆਂ ਨੂੰ ਗਾਹਲਾਂ ਕੱਢਦਾ ਹੋਇਆ ‘ਅਬਾ-ਤਬਾ’ ਬੋਲ ਰਿਹਾ ਸੀ। ਮੌਕੇ ਦੇ ਚਸ਼ਮਦੀਦ ਗਵਾਹ ਇੰਦਰ ਸਿੰਘ ਮੁਰਾਰੀ ਦੇ ਸ਼ਬਦਾਂ ਵਿਚ, ”ਹਰੀ ਸਿੰਘ ਸੂੰਢ ਨੇ ਉਸ ਦੇ ਦੋਵੇਂ ਹੱਥ ਫੜ ਲਏ ਤੇ ਈਸ਼ਰ ਸਿੰਘ ਨੇ ਪਿੱਛੋਂ ਉਸ ਦੀ ਧੌਣ ਕਾਬੂ ਕਰ ਲਈ। ਨਾਲ ਹੀ ਉਸ ਨੇ ਆਪਣੀ ਕਿਰਚ ਕੱਢੀ ਉਸ ਦੇ ਕੁੜਤੇ ਦਾ ਪੱਲਾ ਫੜਕੇ ਖੱਬੀ ਵੱਖੀ ਤੋਂ ਲੈ ਕੇ ਸੱਜੇ ਪੱਟ ਤੱਕ ਹਿੱਸਾ ਪੱਕੇ ਹੋਏ ਤਰਬੂਜ਼ ਵਾਂਗ ਪਾੜ ਕੇ ਰੱਖ ਦਿੱਤਾ। ਉਹ ਬੁਰੀ ਤਰ÷ ਾਂ ਤੜਫਣ ਲੱਗਾ ਤੇ ਫਿਰ ਢਿੱਲਾ ਪੈ ਗਿਆ ਪਰ ਜਾਨ ਉਸਦੀ ਅਜੇ ਨਹੀਂ ਸੀ ਨਿਕਲੀ। ਤੇ ਫਿਰ ਵੱਡੀ ਕਿਰਪਾਨ ਨਾਲ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਗਿਆ। ਇਸ ਤਰ÷ ਾਂ ਇਸ ਬੇ-ਰਹਿਮ ਗ਼ੱਦਾਰ ਦਾ ਅੰਤ ਵੀ 9 ਦਸੰਬਰ 1933 ਨੂੰ ਬੇ-ਰਹਿਮੀ ਨਾਲ ਹੋਇਆ। (ਪੰਨਾ-129)
‘ਸਿੰਘ ਬ੍ਰਦਰਜ਼ ਅੰਮ੍ਰਿਤਸਰ’ ਵੱਲੋਂ ਬੜੇ ਰੂਹ ਨਾਲ ਪ੍ਰਕਾਸ਼ਿਤ ਕੀਤੀ ਗਈ 134 ਪੰਨਿਆਂ ਦੀ ਇਸ ਪੁਸਤਕ ਦੀ ਤਿਆਰੀ ਲਈ ਲੇਖਕ ਨੇ ਸਬੰਧਿਤ ਜਾਣਕਾਰੀ ਬਹੁਤ ਸਾਰੇ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕੀਤੀ ਹੈ ਜਿਨ÷ ਾਂ ਦੀ ਸੂਚੀ ਪੁਸਤਕ ਦੇ ਆਖ਼ਰੀ ਪੰਨਿਆਂ ਪੰਨਾ 131 ਤੋਂ 134 ਉੱਪਰ ਦਰਜ ਕੀਤੀ ਗਈ ਹੈ। ਜਾਣਕਾਰੀ ਨੂੰ ਪ੍ਰਮਾਣਿਕ ਤੇ ਅਰਥ-ਭਰਪੂਰ ਬਨਾਉਣ ਲਈ ਥਾਂ-ਪਰ-ਥਾਂ ਰੈਫ਼ਰੈੱਸਾਂ, ਟਿੱਪਣੀਆਂ ਤੇ ‘ਫੁੱਟ-ਨੋਟਸ’ ਦਿੱਤੇ ਗਏ ਹਨ। ਵਧੀਆ ਕੁਆਲਿਟੀ ਦੇ ਮੋਮੀ ਕਾਗਜ਼ ਉੱਪਰ ਛਪੀ ਇਸ ਪੁਸਤਕ ਦੇ ਹਰੇਕ ਅਧਿਆਇ ਵਿਚ ਦਰਜ ਜਾਣਕਾਰੀ ਦੇ ਨਾਲ ਸਬੰਧਿਤ ਤਸਵੀਰਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ ਜੋ ਉਸ ਨੂੰ ਹੋਰ ਵੀ ਸਾਰਥਿਕ ਤੇ ਦਿਲ-ਖਿਚਵੀਂ ਬਣਾਉਂਦੀਆਂ ਹਨ। ਭਾਰਤ ਦੀ ਆਜ਼ਾਦੀ ਦੇ ਇਤਿਹਾਸ ਨਾਲ ਸਬੰਧਿਤ ਇਸ ਪੁਸਤਕ ਨੂੰ ਪਾਠਕ ਇਕ ਰੌਚਕ ਨਾਵਲ ਵਾਂਗ ਪੜ÷ ਦਾ ਹੋਇਆ ਅੱਗੇ ਵੱਧਦਾ ਜਾਂਦਾ ਹੈ। ਅਤੀ ਸਰਲ ਤੇ ਦਿਲਚਸਪ ਸ਼ਬਦਾਵਲੀ ਵਿਚ ਲਿਖੀ ਗਈ ਇਸ ਪੁਸਤਕ ਲਈ ਮੈਂ ਇਸ ਦੇ ਲੇਖਕ ਸੋਹਣ ਸਿੰਘ ਪੂੰਨੀ ਨੂੰ ਹਾਰਦਿਕ ਮੁਬਾਕਬਾਦ ਦਿੰਦਾ ਹੋਇਆ ਉਨ÷ ਾਂ ਦਾ ਧੰਨਵਾਦ ਕਰਦਾ ਹਾਂ ਕਿ ਉਨ÷ ਾਂ ਨੇ ਬਹੁ-ਮੁੱਲੀ ਇਤਿਹਾਸਕ ਜਾਣਕਾਰੀ ਭਰਪੂਰ ਇਹ ਪੁਸਤਕ ਪੰਜਾਬੀ ਪਾਠਕਾਂ ਦੀ ਝੋਲ਼ੀ ਪਾਈ ਹੈ। ਇਸ ਦੇ ਨਾਲ ਹੀ ਪਾਠਕਾਂ ਨੂੰ ਇਹ ਪੁਸਤਕ ਪੜ÷ ਨ ਦੀ ਜ਼ੋਰਦਾਰ ਸਿਫ਼ਾਰਸ਼ ਵੀ ਕਰਦਾ ਹਾਂ।
***

RELATED ARTICLES
POPULAR POSTS