16.6 C
Toronto
Sunday, September 28, 2025
spot_img
Homeਮੁੱਖ ਲੇਖਕੌਣ ਕੰਟਰੋਲ ਕਰ ਰਿਹਾ ਹੈ ਅਰਥਚਾਰੇ ਨੂੰ?

ਕੌਣ ਕੰਟਰੋਲ ਕਰ ਰਿਹਾ ਹੈ ਅਰਥਚਾਰੇ ਨੂੰ?

ਕਿਸ਼ਤ ਪਹਿਲੀ
ਜੋਗਿੰਦਰ ਸਿੰਘ ਤੂਰ, 437-230-9681
ਅਰਥਚਾਰਾ ਸੰਸਾਰ ਭਰ ਵਿੱਚ ਚੀਜ਼ਾਂ ਜਾਂ ਸੇਵਾਵਾਂ ਦੇ ਲੈਣ ਦੇਣ ਦੀ ਇਕ ਵਿਵਸਥਾ ਹੈ ਜਿਹੜੀ ਸੋਨੇ ਚਾਂਦੀ ਜਾਂ ਕਰੰਸੀ ਦੇ ਮਾਧਿਅਮ ਨਾਲ ਵਿਚਰਦੀ ਹੈ। ਸੰਸਾਰ ਭਰ ਦੀਆਂ ਕਰੰਸੀਆਂ ਵਿਚੋਂ ਯੂ.ਐਸ.ਡਾਲਰ ਪ੍ਰਧਾਨ ਹੈ। ਕਿਉਂ? ਯੁ.ਐਸ. ਡਾਲਰ ਦਾ ਮੁਲ ਕਿਉਂ ਵਧ ਰਿਹਾ ਹੈ? ਉਸ ਦੇ ਮੁਕਾਬਲੇ ਰੁਪਇਆ ਕਿਉਂ ਥੱਲੇ ਨੂੰ ਤਿਲਕ ਰਿਹਾ ਹੈ, ਸਾਰੀ ਦੁਨੀਆਂ ਦੀਆਂ ਕਰੰਸੀਆਂ ਦਾ ਮੁਲਅੰਕਣ ਡਾਲਰ ਨਾਲ ਕਿਉਂ ਹੁੰਦਾ ਹੈ ਤੇ ਡਾਲਰ ਦੀ ਕੀਮਤ ਵਧਣ ਘਟਣ ਨਾਲ ਮਾਰਕਿਟ ਕਿਉਂ ਲਚਕਦੀ ਹੈ, ਤੇ ਅਰਥ ਚਾਰੇ ਨੂੰ ਕੋਣ ਕੰਟਰੋਲ ਕਰ ਰਿਹਾ ਹੈ।ਕਿਸਾਨ ਕਿਉਂ ਮਰ ਰਿਹਾ ਹੈ?ਮਜ਼ਦੂਰ ਦੀ ਹਾਲਤ ਏਨੀ ਕਿਉਂ ਮਾੜੀ ਹੈ? ਗਰੀਬ ਕਿਉਂ ਗਰੀਬ ਹੈ?ਗਰੀਬ ਅਮੀਰ ਦਾ ਪਾੜਾ ਕਿਉਂ ਵੱਧ ਰਿਹਾ ਹੈ? ਦਾ ਜਵਾਬ ਲੱਭਣ ਲਈ ਸਾਨੂੰ ਇਸ ਦੇ ਬੁਨਿਆਦੀ ਕਾਰਣਾਂ ਤੇ ਇਸ ਪਿੱਛੇ ਪਰਤੱਖ ਤੇ ਲੁਕੀਆਂ ਹੋਈਆਂ ਕਿਹੜੀਆਂ ਸਥਿਤੀਆਂ ਤੇ ਕਿਹੜੀਆਂ ਸ਼ਕਤੀਆਂ ਹਨ ਜੋ ਅਰਥ ਚਾਰੇ ਨੂੰ ਕੰਟਰੋਲ ਕਰ ਰਹੀਆਂ ਹਨ, ਦਾ ਜਾਇਜ਼ਾ ਲੈਣਾ ਜਰੂਰੀ ਬਣ ਜਾਂਦਾ ਹੈ।
ਇਹ ਹੈ ਤਾਂ ਲੰਬੀ ਬਹਿਸ। ਫਿਲ ਹਾਲ, ਇਸ ਸਰਮਾਏਦਾਰੀ ਸਿਸਟਮ ਵਿੱਚ ਰਹਿੰਦਿਆਂ ਕਿਹੜੀਆਂ ਘਟਨਾਵਾਂ ਨੇ, ਦੁਨੀਆਂ ਭਰ ਦੇ ਲੋਕਾਂ ਤੇ ਦੁਨੀਆਂ ਭਰ ਦੇ ਅਰਥਚਾਰੇ, ਜਿਸ ਵਿੱਚ ਖੇਤੀਬਾੜੀ ਵੀ ਸ਼ਾਮਲ ਹੈ, ਤੇ ਅਸਰ ਪਾਇਆ, ਦਾ ਜਾਇਜ਼ਾ ਲੈ ਲਿਆ ਜਾਵੇ।
ਆਮ ਕਰਕੇ ਅਸੀਂ ਅਮੈਰਿਕਾ, ਤੇ ਸੰਸਾਰੀਕਰਨ (Globalization) ਦੋਸ਼ ਦੇਂਦੇ ਰਹੇ ਹਾਂ। ਪਰ ਹੁਣ ਅਮੈਰਿਕਾ ਵੀ ਗਲੋਬੇਲਾਈਜੇਸ਼ਨ ਤੋਂ ਤੰਗ ਆ ਚੁੱਕਾ ਹੈ। ਕੀ ਅਮੈਰਿਕਾ ਤੇ ਉਸ ਦੇ ਅਰਥਚਾਰੇ ਨੂੰ ਵੀ ਕੋਈ ਹੋਰ ਸ਼ਕਤੀਆਂ ਚਲਾ ਰਹੀਆਂ ਹਨ, ਤੇ ਉਥੋਂ ਦੇ ਸ਼ਾਸ਼ਕ, ਸਣੇ ਪ੍ਰਧਾਨ, ਇਕ ਮੁਹਰਾ ਬਣੇ ਹੋਏ ਹਨ। ਕੀ ਕਾਰਨ ਸੀ ਕਿ ਅਮੈਰਿਕਾ ਦੇ ਚਾਰ ਪ੍ਰਧਾਨਾਂ ‘ਤੇ ਗੋਲੀਆਂ ਨਾਲ ਹਮਲਾ ਹੋਇਆ, ਤਿੰਨ ਮਾਰੇ ਗਏ ਇਕ ਬਚ ਗਿਆ। ਦੋ ਨੂੰ ਜ਼ਹਿਰ ਦਿੱਤੀ ਗਈ। ਇੱਕ ਮਰ ਗਿਆ ਇਕ ਬਚ ਗਿਆ।
ਕਿਉਂ?ਤੇ ਕੌਣ ਸਨ ਮਾਰਨ ਜਾਂ ਮਰਵਾਉਣ ਵਾਲੇ। ਇਹ ਜਾਨਣ ਵਾਸਤੇ ਥੋੜ੍ਹਾ ਪਿਛੇ ਜਾਣਾ ਪਵੇਗਾ। ਕੀ ਉਨ੍ਹਾਂ ਦਾ ਸੰਸਾਰ ਦੇ ਅਰਥਚਾਰੇ ਨਾਲ ਕੋਈ ਸਬੰਧ ਸੀ?
ਜਦੋਂ ਕਰੰਸੀ ਨੋਟ ਨਹੀਂ ਸਨ ਤੇ ਚੀਜ਼ਾਂ ਦੇ ਵਟਾਂਦਰੇ ਨਾਲ ਵਪਾਰ ਹੁੰਦਾ ਸੀ। ਫਿਰ ਉਸ ਤੋਂ ਪਿਛੋਂ ਸਿੱਕੇ ਤੇ ਸੋਨੇ ਦੀਆਂ ਮੁਹਰਾਂ ਵਪਾਰ ਦਾ ਮਾਧਿਅਮ ਬਣੀਆਂ ਤੇ ਇਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਔਖਾ ਵੀ ਸੀ ਤੇ ਲੁੱਟ-ਖੋਹ ਦੇ ਡਰੋਂ ਜੋਖਮ ਭਰਿਆ ਵੀ ਸੀ। ਇਸ ਵਿੱਚੋਂ ਆਰਥਿਕ ਅਦਾਨ ਪ੍ਰਦਾਨ ਦੀ ਇਕ ਨਵੀਂ ਪ੍ਰਥਾ ਨਿਕਲੀ। ਜਿਸ ਨੂੰ ਹੁੰਡੀ ਸਿਸਟਮ ਕਿਹਾ ਜਾਂਦਾ ਸੀ। ਇਹ ਹੁੰਡੀ ਸਿਸਟਮ ਕੀ ਸੀ? ਹੁੰਡੀ ਦਾ ਕਾਰੋਬਾਰ ਧਨਾਢ ਵਪਾਰੀਆਂ ਨੇ ਸ਼ੁਰੂ ਕੀਤਾ ਸੀ ਜਿਨ੍ਹਾਂ ਦਾ ਇੱਕ ਦੂਜੇ ਨਾਲ ਵਪਾਰਕ ਸਬੰਧ ਤੇ ਵਿਸ਼ਵਾਸ ਬਣਿਆ ਹੋਇਆ ਸੀ। ਉਹ ਸਿੱਕੇ ਜਾਂ ਮੁਹਰਾਂ ਭੇਜਣ ਦੀ ਬਜਾਏ; ਇਕ ਪਰਚੀ ਲਿਖ ਕੇ ਭੇਜਦੇ ਸਨ ਜਿਸ ਨੂੰ ਹੁੰਡੀ ਕਿਹਾ ਜਾਂਦਾ ਸੀ। ਜਦੋਂ ਉਹ ਪਰਚੀ ਦੂਜੀ ਧਿਰ ਨੂੰ ਦਿੱਤੀ ਜਾਂਦੀ ਤਾਂ ਉਸ ਦੇ ਬਦਲੇ ਉਹ ਜੇਕਰ ਪਰਚੀ ਦੇਣ ਵਾਲਾ ਧਨ ਦੀ ਮੰਗ ਕਰੇ ਤਾਂ ਉਸ ਨੂੰ ਸਿੱਕੇ ਜਾਂ ਮੁਹਰਾਂ ਜਿੰਨੀਆਂ ਬਣਦੀਆਂ ਹੋਣ ਦੇ ਦਿੱਤੀਆਂ ਜਾਂਦੀਆਂ ਸਨ। ਹੁੰਡੀ ਦੀਆਂ ਵੀ 6 ਕਿਸਮਾਂ ਸਨ। ਦਰਸ਼ਨੀ ਹੁੰਡੀ ਭਾਵ ਹੁੰਡੀ ਵੇਖਦਿਆਂ ਹੀ ਤੁਰੰਤ ਪੇਮੈਂਟ ਕਰਨਾ ਜਾਂ ਮਾਲ ਦੇਣਾ। ਮਿਆਦੀ ਹੁੰਡੀ। ਹੁੰਡੀ ਵਿੱਚ ਲਿਖੀ ਮਿਆਦ ਅੰਦਰ ਪੈਸੇ ਜਾਂ ਮਾਲ ਦੇਣਾ। ਜੋਖਮੀ ਹੁੰਡੀ ਭਾਵ ਕੰਡੀਸ਼ਨਲ ਹੁੰਡੀ ਜਿਸ ਵਿੱਚ ਕੋਈ ਸ਼ਰਤ ਲਿਖੀ ਹੁੰਦੀ ਸੀ ਆਦਿਕ। ਇਹ ਪ੍ਰਵਾਨਤ ਤਰੀਕਾ ਸੀ। ਪਰ ਜਦੋਂ ਬੈਂਕ ਹੋਂਦ ਵਿੱਚ ਆਏ ਤੇ ਕਰੰਸੀ ਨੋਟ ਚਲ ਪਏ। ਇਹ ਤਰੀਕਾ ਕਿਸੇ ਹੱਦ ਤੱਕ ਬੰਦ ਹੋ ਗਿਆ। ਇਹ ਥਾਂ ਕਰੰਸੀ ਨੋਟਾਂ ਨੇ ਲੈ ਲਈ।
ਇਸੇ ਤਰ੍ਹਾਂ ਇੰਗਲੈਂਡ ਵਿੱਚ ਇਹ ਕੰਮ ਉਥੋਂ ਦਾ ਗੋਲਡਸਮਿਥ ਘਰਾਣਾ ਜਿਹੜਾ ਸਦੀਆਂ ਤੋਂ ਸੋਨੇ ਦਾ ਭੰਡਾਰੀ ਸੀ ਕਰੀ ਜਾਂਦੇ ਸਨ। ਉਹ ਇਸੇ ਤਰ੍ਹਾਂ ਦੀਆਂ ਪਰਚੀਆਂ ਦੇਂਦੇ ਸਨ ਤੇ ਸਰਕਾਰ ਨੂੰ ਵੀ ਕਰਜ਼ਾ ਦੇਂਦੇ ਸਨ। 1688 ਦੇ ਗੋਲਡਨ ਇਨਕਲਾਬ ਪਿਛੋਂ ਇੰਗਲੈਂਡ ਫਰਾਂਸ ਦੇ ਨਾਲ ਜੰਗ ਵਿੱਚ ਉਲਝ ਗਿਆ ਤੇ ਦੇਸ਼ ਏਨਾ ਕਰਜ਼ਾਈ ਹੋ ਗਿਆ ਕਿ ਗੋਲਡਸਮਿਥ ਇਹ ਭਾਰ ਨਹੀਂ ਚੁੱਕ ਸਕਦੇ ਸਨ। ਵਿਲੀਅਮ ਪੀਟਰਸਨ ਜਿਹੜਾ ਉਸ ਵੇਲੇ ਦਾ ਬੜਾ ਵੱਡਾ ਧਨੀ, ਪੜ੍ਹਿਆ-ਲਿਖਿਆ, ਬਹੁਤ ਸਿਆਣਾ ਤੇ ਸਰਕਾਰ ਵਿੱਚ ਅਸਰ-ਰਸੂਖ ਰੱਖਣ ਵਾਲਾ ਸ਼ਖਸ ਸੀ, ਨੇ ਇਹ ਕਾਢ ਕੱਢੀ ਕਿ ਇਕ ਬੈਂਕਿੰਗ ਕੰਪਣੀ ਬਣਾਈ ਜਾਵੇ ਜਿਹੜੀ ਲੋਕਾਂ ਨੂੰ ਆਪਣੇ ਸ਼ੇਅਰ ਵੇਚ ਕੇ ਪੈਸੇ ਕੱਠੇ ਕਰੇ ਤੇ ਉਸ ਕੰਪਨੀ ਨੂੰ ਕਰੰਸੀ ਨੋਟ ਛਾਪਣ ਦਾ ਅਧਿਕਾਰ ਦਿੱਤਾ ਜਾਵੇ। ਇਸ ਤਰ੍ਹਾਂ ਸਰਕਾਰੀ ਹੁਕਮਾਂ ਅਧੀਨ ਇੱਕ ਪ੍ਰਾਈਵੇਟ ਕੰਪਣੀ ਨੂੰ ਬੈਂਕ ਆਫ ਇੰਗਲੈਡ ਖੋਲਣ ਦਾ ਅਧਿਕਾਰ 1694 ਵਿੱਚ ਮਿਲਿਆ। ਹੌਲੀ-ਹੌਲੀ ਇਹ ਕੰਪਨੀ ਬਹੁਤ ਤਾਕਤਵਰ ਹੋ ਗਈ ਕਿਉਂਕਿ ਛਾਪੇ ਗਏ ਕਰੰਸੀ ਨੋਟ ਇਸ ਕੰਪਨੀ ਦੀ ਮਲਕੀਅਤ ਸਨ ਤੇ ਬੈਂਕ ਆਫ ਇੰਗਲੈਂਡ (ਇਕ ਪ੍ਰਾਈਵੇਟ ਕੰਪਨੀ) ਸਰਕਾਰ ਨੂੰ ਨੋਟ ਛਾਪ ਕੇ ਵਿਆਜ ਤੇ ਦੇਂਦੀ ਸੀ। ਸਰਕਾਰ ਏਨ੍ਹਾਂ ਪੈਸਿਆਂ ਨਾਲ ਆਪਣਾ ਕੰਮ, ਲੋਕਾਂ ਦਾ, ਤੇ ਵਪਾਰੀਆਂ ਦਾ ਕਰਜ਼ਾ ਮੋੜਨ ਵਿੱਚ ਤਾਂ ਕਾਮਯਾਬ ਹੋ ਗਈ ਪਰ ਖੁਦ ਬੈਂਕ ਦੀ ਕਰਜ਼ਾਈ ਹੋ ਗਈ।
ਇਸ ਸਬੰਧ ਵਿੱਚ ਜਰਮਨੀ ਦਾ ਇਕ ਘਰਾਨਾ ਜਿਸਨੂੰ ਰੌਥਸ ਚਾਈਡ (Rothschild) ਨਾਂ ਨਾਲ ਪੁਕਾਰਿਆ ਜਾਂਦਾ ਹੈ ਦਾ ਜ਼ਿਕਰ ਜ਼ਰੂਰੀ ਹੈ। ਇਹ ਘਰਾਣਾ ਜਰਮਨੀ ਤੋਂ ਸ਼ੁਰੂ ਹੋ ਕੇ ਦੁਨੀਆ ਭਰ ਦੇ ਸੈਂਟਰਲ ਬੈਂਕਾਂ ਤੇ ਕਾਬਜ਼ ਹੈ। ਸਾਰੀ ਦੁਨੀਆ ਵਿੱਚ ਜਿੰਨਾ ਪੈਸਾ ਹੈ ਉਸ ਦਾ 80 ਫੀਸਦੀ ਇਨ੍ਹਾਂ ਦੇ ਬੈਂਕਾਂ ਵਿੱਚ ਜਮ੍ਹਾ ਹੈ। 2000 ਤੱਕ 7 ਦੇਸ਼, ਅਫਗਾਨਿਸਤਾਨ, ਇਰਾਕ, ਇਰਾਨ, ਸੁਡਾਨ, ਲਿਬੀਆ, ਕਿਊਬਾ ਤੇ ਨਾਰਥ ਕੋਰੀਆ ਹੀ ਬਚੇ ਸਨ ਜਿਥੇ ਇਨ੍ਹਾਂ ਦੇ ਬੈਂਕ ਨਹੀਂ ਸਨ। ਹੁਣ ਸਿਰਫ ਤਿੰਨ ਦੇਸ਼ ਹੀ ਹਨ। ਕਿਉਬਾ, ਨਾਰਥ ਕੋਰੀਆ ਤੇ ਇਰਾਨ। ਰੌਥਸਚਾਈਲਡ ਦੇ ਨਾਲ ਅਮੈਰਿਕਾ ਦੇ ਦੋ ਘਰਾਨੇ ਰਾਕਫੈਲਰ ਤੇ ਮੋਰਗਨਜ਼ ਸ਼ਾਮਲ ਹਨ।
ਬੈਂਕ ਆਫ ਇੰਗਲੈਂਡ ਤੇ ਰੌਥਸਚਾਈਲਡ ਦਾ ਪੂਰਾ ਕਬਜ਼ਾ ਹੋ ਗਿਆ। ਇਹ ਕੰਪਨੀ ਨੋਟ (ਪਾਉਂਡ) ਛਾਪ ਕੇ ਸਰਕਾਰ ਨੂੰ ਵਿਆਜ ਤੇ ਦੇਂਦੀ ਸੀ ਤੇ ਸਰਕਾਰੀ ਤੇ ਪ੍ਰਾਈਵੇਟ ਕਾਰੋਬਾਰ ਇਸ ਕੰਪਨੀ ਵਲੋਂ ਛਾਪੇ ਗਏ ਉਧਾਰ ਲਏ ਨੋਟਾਂ ਨਾਲ ਹੁੰਦਾ ਸੀ।
ਇੰਗਲੈਂਡ ਦੀ ਸਰਕਾਰ ਨੇ ਅਮਰੀਕਾ, ਜੋ ਉਸ ਵੇਲੇ ਉਸ ਦੀ ਕਾਲੌਨੀ ਸੀ, ਵਿੱਚ ਜਾ ਕੇ ਵਸੇ ਇੰਗਲੈਂਡ ਵਾਸੀਆਂ ਤੇ ਹੋਰ ਯੂਰਪੀ ਦੇਸ਼ਾਂ ਤੋਂ ਗਏ ਉਥੇ ਵੱਸੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਵੀ ਆਪਣਾ ਕਾਰੋਬਾਰ ਬੈਂਕ ਆਫ ਇੰਗਲੈਂਡ ਤੋਂ ਪੌਂਡ ਵਿਆਜ ਤੇ ਲੈ ਕੇ ਉਸ ਰਾਹੀਂ ਕਰਨ। ਅਮਰੀਕਾ ਵਾਸੀਆਂ ਨੇ ਇਹ ਕਰਨ ਤੋਂ ਨਾਂਹ ਕਰ ਦਿੱਤੀ ਤੇ ਇਹ ਵੀ ਅਮੈਰੀਕਾ ਦੀ ਇੰਗਲੈਂਡ ਤੋਂ ਅਜ਼ਾਦੀ ਦਾ ਇੱਕ ਕਾਰਨ ਗਿਣਿਆ ਜਾਂਦਾ ਹੈ। ਅਮਰੀਕਾ ਦੇ ਅਜ਼ਾਦ ਹੋਣ ਤੋਂ ਬਾਅਦ ਬੈਂਕ ਆਫ ਇੰਗਲੈਂਡ ਦੇ ਮਾਲਕ ਅਮਰੀਕਾ ਪਹੁੰਚ ਗਏ ਤੇ ਉਥੇ ਬੈਂਕ ਆਫ ਯੂ.ਐਸ.ਏ ਖੋਲ੍ਹਣ ਦੀ ਇਜਾਜ਼ਤ ਲੈ ਲਈ ਤੇ ਫਸਟ ਬੈਂਕ ਆਫ ਯੂ.ਐਸ.ਏ ਖੋਲ੍ਹ ਕੇ, ਨੋਟ ਛਾਪਣੇ ਸ਼ੁਰੂ ਕਰ ਦਿੱਤੇ, ਜੋ ਅਮੈਰਿਕਾ ਦੀ ਸਰਕਾਰ ਨੂੰ ਵਿਆਜ ‘ਤੇ ਲੈਣੇ ਪੈਂਦੇ ਸਨ।
1791 ਵਿੱਚ ਬਣੇ ਇਸ ਬੈਂਕ ਦੀ ਮਨਜੂਰੀ 20 ਸਾਲ ਵਾਸਤੇ ਸੀ ਜਿਸਦੇ ਖਤਮ ਹੋਣ ਤੇ ਬੈਂਕ ਨੇ ਦੁਬਾਰਾ ਮੰਗ ਕੀਤੀ। ਯੂ.ਐਸ.ਏ. ਦੀ ਪਾਰਲੀਮੈਂਟ ਨੇ ਇਹ ਮੰਗ ਮੰਨਣ ਤੋਂ ਨਾਂਹ ਨੁੱਕਰ ਕੀਤੀ ਤਾਂ ਮੇਅਰ ਰੌਥਸਚਾਈਲਡ Mayer Roths Child ਨੇ ਧਮਕੀ ਦਿੱਤੀ “ਕਿ ਜਾਂ ਤਾਂ ਬੈਂਕ ਆਫ ਯੂਨਾਈਟਿਡ ਸਟੇਟਸ ਦੀ ਮਿਆਦ ਵਧਾੳਣ ਦੀ ਅਰਜ਼ੀ ਮਨਜ਼ੂਰ ਕੀਤੀ ਜਾਵੇ ਜਾਂ ਫਿਰ ਅਮੈਰਿਕਾ ਆਪਣੇ ਆਪ ਨੂੰ ਇਕ ਭਿਆਨਕ ਜੰਗ ਵਿੱਚ ਲਿਪਤ ਪਾਏਗਾ।
ਪਾਰਲੀਮੈਂਟ ਨੇ ਫਿਰ ਵੀ ਇਹ ਮਹਿਸੂਸ ਕਰਦਿਆਂ ਕਿ ਇਸ ਬੈਂਕ ਨੇ ਦੇਸ਼ ਦੀ ਆਰਥਕਤਾ ਨੂੰ ਤਬਾਹ ਕਰ ਦਿੱਤਾ ਹੈ ਤੇ ਆਪਣੇ ਆਪ ਨੂੰ ਧਨੀ ਬਣਾ ਲਿਆ ਹੈ, ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ। ਇਸ ਉਪਰੰਤ ਰੌਥਸਚਾਈਲਡ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਸਪੈਂਸਰ ਪਰਸਵੈਲ Spencer Perceval ਤੇ ਜ਼ੋਰ ਪਾਇਆ ਕਿ ਉਹ ਅਮੈਰਿਕਾ ਦੇ ਖਿਲਾਫ ਮੁੜ ਜੰਗ ਸ਼ੁਰੂ ਕਰੇ ਤੇ ਅਮੈਰਿਕਾ ਨੂੰ ਦੁਬਾਰਾ ਆਪਣੀ ਕਾਲੋਨੀ ਬਣਾ ਲਏ। ਪਰ ਇੰਗਲੈਂਡ ਪਹਿਲਾਂ ਹੀ ਨੈਪੋਲੀਅਨ ਨਾਲ ਜੰਗ ਵਿੱਚ ਉਲਝਿਆ ਰਹਿਣ ਕਾਰਨ ਦੁਬਾਰਾ ਜੰਗ ਲਾਉਣਾ ਵਾਜਬ ਨਹੀਂ ਸੀ ਸਮਝਦਾ। ਪ੍ਰਧਾਨ ਮੰਤਰੀ ਨੇ ਜੰਗ ਲਾਉਣ ਤੋਂ ਇਨਕਾਰੀ ਕਰ ਦਿੱਤੀ ਤਾਂ ਪ੍ਰਧਾਨ ਮੰਤਰੀ ਦਾ ਕਤਲ ਕਰਾ ਦਿੱਤਾ ਗਿਆ ਤੇ ਉਸ ਦਾ ਉਤਰਾਅਧਿਕਾਰੀ ਉਸ ਸ਼ਖਸ ਨੂੰ ਬਣਾਇਆ ਗਿਆ ਜਿਹੜਾ ਕਾਲੋਨੀਆਂ ਨੂੰ ਦੁਬਾਰਾ ਕਬਜ਼ੇ ‘ਚ ਲੈਣ ਦੇ ਹੱਕ ਵਿੱਚ ਸੀ। ਉਸ ਦੇ ਕਤਲ ਦੇ ਕਈ ਹੋਰ ਕਾਰਨ ਗਿਣੇ ਜਾ ਰਹੇ ਹਨ। 2012 ਦੀ ਇਕ ਸਟੱਡੀ ਉਸ ਦੀ ਮੌਤ ਨੂੰ ਲਿਬਰਪੂਲ ਦੇ ਵਪਾਰੀਆਂ ਦੇ ਕੰਸੋਟੀਅਮ ਦੀ ਸਾਜਿਸ਼ ਨਾਲ ਜੋੜਦੀ ਹੈ।
ਦੱਸਿਆ ਜਾਂਦਾ ਹੈ ਕਿ ਰਾਥਸਚਾਈਲਡ ਦੀ ਘਰਵਾਲੀ ਜਿਹੜੀ 5 ਮੁੰਡਿਆਂ ਤੇ 5 ਕੁੜੀਆਂ ਦੀ ਮਾਂ ਸੀ, ਨੇ ਇਕ ਵਾਰ ਕਿਹਾ ਸੀ “ਜੇ ਮੇਰੇ ਲੜਕੇ ਇਹ ਚਾਹੁਣ ਕਿ ਜੰਗ ਨਾ ਲੱਗੇ ਤਾਂ ਜੰਗ ਨਹੀਂ ਲੱਗੇਗੀ। 1812 ‘ਚ ਜਿਹੜੀ ਅਮੈਰਿਕਾ ਦੇ ਖਿਲਾਫ ਜੰਗ ਹੋਈ ਉਸ ਨੂੰ ਵੀ ਬੈਂਕਾਂ ਵਲੋਂ ਪਲਾਨ ਕੀਤਾ ਦੱਸਿਆ ਜਾਂਦਾ ਹੈ। ਭਾਵੇਂ ਅਮੈਰਿਕਾ ਇਹ ਜੰਗ ਜਿੱਤ ਗਿਆ ਸੀ ਫਿਰ ਵੀ ਉਹਨੂੰ ਪ੍ਰਾਈਵੇਟ ਬੈਂਕ ਨੂੰ ਮਨਜੂਰੀ ਦੇਣ ਲਈ ਮਜਬੂਰ ਹੋਣਾ ਪਿਆ ਸੀ ਤੇ ਦੂਜਾ ਬੈਂਕ ਆਫ ਯੂ.ਐਸ.ਏ ਹੋਂਦ ਵਿੱਚ ਆ ਗਿਆ। ਇਸ ਦਾ ਵਿਰੋਧ ਪ੍ਰੈਜ਼ੀਡੈਂਟ ਐਂਡਰਿਊ ਜੈਕਸਨ ਨੇ ਕੀਤਾ। ਫਿਰ ਵੀ ਬੈਂਕ ਵਾਲਿਆਂ ਨੇ ਪਾਰਲੀਮੈਂਟ ਦੇ ਮੈਂਬਰਾਂ ਤੇ ਆਪਣਾ ਰਸੂਖ ਵਰਤ ਕੇ ਪਾਰਲੀਮੈਂਟ ਤੋਂ ਮਨਜ਼ੂਰੀ ਲੈ ਲਈ। ਐਂਡਰਿਊ ਜੈਕਸਨ ਨੇ ਆਪਣੇ ਵੀਟੋ ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਨਜ਼ੂਰੀ ਨੂੰ ਰੱਦ ਕਰ ਦਿੱਤਾ। ਪ੍ਰੈਜੀਡੈਂਟ ਜੈਕਸਨ ਨੂੰ ਮਾਰਨ ਵਾਸਤੇ ਇਕ ਸ਼ਖਸ਼ ਨੂੰ ਦੋ ਪਿਸਤੌਲ ਦੇ ਕੇ ਭੇਜਿਆ ਗਿਆ ਪਰ ਜੈਕਸਨ ਦੀ ਖੁਸ਼ਕਿਸਮਤੀ ਦੋਨਾਂ ਦੇ ਕਾਰਤੂਸ ਫੇਲ੍ਹ ਹੋ ਗਏ। ਪ੍ਰੈਜ਼ੀਡੈਂਟ ਜੈਕਸਨ ਬੱਚ ਗਏ। ਕਿਉਂਕਿ ਕੰਪਨੀ ਨੂੰ ਪਹਿਲਾਂ ਮਿਲੀ ਮਨਜ਼ੂਰੀ ਦੀ ਮਿਆਦ ਅਜੇ 5 ਸਾਲ ਬਾਕੀ ਸੀ ਇਸ ਕਰਕੇ ਇਹ ਕੰਪਨੀ ਚਲਦੀ ਰਹੀ।
1850 ਵਿੱਚ ਪ੍ਰੈਜ਼ੀਡੈਂਟ ਜ਼ਾਚਾਰੀ ਟੇਲਰ ਦੇ ਪ੍ਰਧਾਨ ਬਨਣ ਤੋਂ 16 ਮਹੀਨੇ ਬਾਅਦ ਹੀ ਜ਼ਹਿਰੀਲਾ ਦੁੱਧ ਪੀਣ ਨਾਲ ਮੌਤ ਹੋਈ। ਉਸ ਨੇ ਕਿਹਾ ਸੀ ਕਿ “The idea of National Bank is dead. It will not be revived in my time.” ”ਨੈਸ਼ਨਲ ਬੈਂਕ (ਅਸਲ ਵਿੱਚ ਪ੍ਰਾਈਵੇਟ ਬੈਂਕ) ਦਾ ਸਮਾਂ ਖਤਮ ਹੋ ਚੁੱਕਾ ਹੈ ਇਹ ਮੇਰੇ ਕਾਲ ਵਿੱਚ ਮੁੜ ਸੁਰਜੀਤ ਨਹੀਂ ਹੋ ਸਕੇਗਾ।”
ਕਿਉਂਕਿ ਦੂਜੇ ਬੈਂਕ ਦੀ ਮਿਆਦ ਖਤਮ ਹੋਣ ਨਾਲ ਤੇ ਸਰਕਾਰ ਵਲੋਂ ਮਨਜੂਰੀ ਨਾ ਦਿਤੇ ਜਾਣ ਕਾਰਨ ਇਹ ਬੈਂਕ ਇਕ ਨਾਰਮਲ ਬੈਂਕ ਵਜੋਂ ਕੰਮ ਕਰਨ ਲੱਗ ਪਿਆ ਸੀ ਤੇ 5 ਸਾਲ ਵਿਚ ਫੇਲ੍ਹ ਹੋ ਗਿਆ ਸੀ ਤੇ National Bank ਭਾਵ ਪਹਿਲਾਂ ਵਾਂਗ ਪ੍ਰਾਈਵੇਟ ਬੈਂਕ ਜਿਸ ਨੂੰ ਨੋਟ ਛਾਪਣ ਦਾ ਅਧਿਕਾਰ ਹੋਵੇ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਦੀ ਪ੍ਰੈਜੀਡੈਂਟ ਟੇਲਰ ਵਿਰੋਧਤਾ ਕਰ ਰਿਹਾ ਸੀ।
(ਬਾਕੀ ਅਗਲੇ ਹਫ਼ਤੇ)

RELATED ARTICLES
POPULAR POSTS