ਕਿਹਾ – ਮੈਂ ਤੋੜਿਆ ਸੀ ਬਾਬਰੀ ਮਸਜਿਦ ਦਾ ਢਾਂਚਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪਰੱਗਿਆ ਠਾਕੁਰ ਦੇ ਬਿਆਨ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ। ਉਨ੍ਹਾਂ ਦਾਅਵਾ ਕੀਤਾ ਕਿ 6 ਦਸੰਬਰ 1992 ਨੂੰ ਉਨ੍ਹਾਂ ਅਯੁੱਧਿਆ ‘ਚ ਗੁੰਬਦ ‘ਤੇ ਚੜ੍ਹ ਕੇ ਵਿਵਾਦਤ ਢਾਂਚਾ ਤੋੜਿਆ ਸੀ। ਇਸ ਬਿਆਨ ਤੋਂ ਬਾਅਦ ਸਾਧਵੀ ਪਰੱਗਿਆ ਦੀ ਉਮਰ ‘ਤੇ ਸਵਾਲ ਉਠਣ ਲੱਗੇ ਹਨ। ਕਈ ਨੇਤਾਵਾਂ ਅਤੇ ਮੀਡੀਆ ਨੇ ਦਾਅਵਾ ਕੀਤਾ ਕਿ ਜਿਸ ਸਮੇਂ ਬਾਬਰੀ ਢਾਂਚਾ ਢਾਹਿਆ ਗਿਆ, ਉਸ ਸਮੇਂ ਸਾਧਵੀ ਦੀ ਉਮਰ 4 ਸਾਲ ਸੀ।
ਇਸੇ ਦੌਰਾਨ ਪਰੱਗਿਆ ਨੇ ਕਿਹਾ ਕਿ ਉਹ ਬਾਬਰੀ ਮਸਜਿਦ ਦਾ ਢਾਂਚਾ ਢਾਹੁਣ ਗਈ ਸੀ ਅਤੇ ਮਸਜਿਦ ‘ਤੇ ਚੜ੍ਹ ਕੇ ਉਸਨੇ ਢਾਂਚਾ ਤੋੜਿਆ। ਉਨ੍ਹਾਂ ਕਿਹਾ ਕਿ ਅਜਿਹਾ ਢਾਂਚਾ ਤੋੜਨ ‘ਤੇ ਉਸ ਨੂੰ ਮਾਣ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਰ ਨਿਸ਼ਚਿਤ ਰੂਪ ਵਿਚ ਬਣਾਇਆ ਜਾਵੇਗਾ। ਉਸ ਦੇ ਇਸ ਬਿਆਨ ਤੋਂ ਬਾਅਦ ਚੋਣ ਕਮਿਸ਼ਨ ਨੇ ਸਾਧਵੀ ਪਰੱਗਿਆ ਨੂੰ ਨੋਟਿਸ ਭੇਜ ਕੇ ਜਵਾਬ ਵੀ ਮੰਗਿਆ ਹੈ।
Check Also
ਕਾਂਗਰਸ ਪਾਰਟੀ ਦਾ ਦੋ ਦਿਨਾ 84ਵਾਂ ਸੈਸ਼ਨ ਗੁਜਰਾਤ ਦੇ ਅਹਿਮਦਾਬਾਦ ’ਚ ਹੋਇਆ ਸ਼ੁਰੂ
ਮਲਿਕਾ ਅਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਕੀਤੀ ਸ਼ਮੂਲੀਅਤ ਅਹਿਮਦਾਬਾਦ/ਬਿਊਰੋ ਨਿਊਜ਼ : ਕਾਂਗਰਸ …