ਡਾ. ਮਨਮੋਹਨ ਸਿੰਘ, ਵਿਜੇ ਸਾਂਪਲਾ, ਸੁਖਬੀਰ ਬਾਦਲ, ਸੁਖਪਾਲ ਖਹਿਰਾ ਅਤੇ ਪ੍ਰੋ. ਬਡੂੰਗਰ ਵੀ ਸ਼ਰਧਾਂਜਲੀ ਸਮਾਗਮ ਵਿਚ ਪਹੁੰਚੇ
ਪਟਿਆਲਾ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਮਹਿੰਦਰ ਕੌਰ (ਰਾਜਮਾਤਾ) ਨਮਿਤ ਸ਼ਰਧਾਂਜਲੀ ਸਮਾਗਮ ਐਤਵਾਰ ਨੂੰ ‘ਨਿਊ ਮੋਤੀ ਬਾਗ ਪੈਲੇਸ’ ਕਰਾਇਆ ਗਿਆ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਪੰਜਾਬ ਦੇ ਮੰਤਰੀਆਂ, ਵਿਧਾਇਕਾਂ, ਕਾਂਗਰਸੀ ਆਗੂਆਂ ਤੋਂ ਇਲਾਵਾ ਹੋਰ ਪਾਰਟੀਆਂ ਦੇ ਨੇਤਾ ਵੀ ਪੁੱਜੇ। ਬੁਲਾਰਿਆਂ ਨੇ ਰਾਜਮਾਤਾ ਦੀਆਂ ਸਮਾਜ ਪੱਖੀ ਸੇਵਾਵਾਂ ਨੂੰ ਚੇਤੇ ਕਰਦਿਆਂ, ਉਨ੍ਹਾਂ ਨੂੰ ਬਹੁਪੱਖੀ ਸ਼ਖ਼ਸੀਅਤ ਦੀ ਮਾਲਕ ਦੱਸਿਆ। ਉਨ੍ਹਾਂ ਦੇ ਚਲਾਣੇ ਨੂੰ ਇਕ ਯੁੱਗ ਦਾ ਅੰਤ ਵੀ ਦੱਸਿਆ। ਸੰਸਦ ਮੈਂਬਰ ਰਹੇ ਮਾਤਾ ਮਹਿੰਦਰ ਕੌਰ ਪਟਿਆਲਾ ਦੇ ਅੰਤਲੇ ਮਹਾਰਾਜਾ ਯਾਦਵਿੰਦਰ ਸਿੰਘ ਦੀ ਪਤਨੀ ਸਨ। ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਸ਼ੋਕ ਸੰਦੇਸ਼ ਵੀ ਪਰਿਵਾਰ ਨਾਲ ਸਾਂਝੇ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਐਸਜੀਪੀਸੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਵੀ ਰਾਜ ਮਾਤਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪੰਜਾਬ ਦੀ ਸਮੁੱਚੀ ਕੈਬਨਿਟ ਅਤੇ ਹੋਰ ਬਹੁਤ ਸਾਰੇ ਆਗੂ ਪਹੁੰਚੇ ਹੋਏ ਸਨ। ਸਮਾਗਮ ਦੇ ਅਖੀਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।
Check Also
ਐਸਜੀਪੀਸੀ ਨੇ ਭਾਰਤੀ ਫੌਜ ਦਾ ਬਿਆਨ ਕੀਤਾ ਖਾਰਜ
ਕਿਹਾ : ਗੁਰੂ ਘਰ ’ਤੇ ਹਮਲੇ ਬਾਰੇ ਕੋਈ ਵੀ ਫੌਜ ਸੋਚ ਹੀ ਨਹੀਂ ਸਕਦੀ ਅੰਮਿ੍ਰਤਸਰ/ਬਿਊਰੋ …