ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿੱਚ ਬਿਜਲੀ ਮਹਿੰਗੀ ਕਰਨ ਦਾ ਸਿਲਸਲਾ ਜਾਰੀ ਹੈ। ਪਾਵਰਕਾਮ ਦੀ ਨਵੀਂ ਹਦਾਇਤ ਮੁਤਾਬਿਕ ਨਿਗਮਾਂ ਕਮੇਟੀਆਂ ਦੀ ਹੱਦ ਵਿਚ ਬਿਜਲੀ ਦੇ ਬਿੱਲਾਂ ਦੀ ਬਣਦੀ ਰਕਮ ਵਿਚ 2 ਫ਼ੀਸਦੀ ਮਿਊਂਸਪਲ ਟੈਕਸ 1 ਨਵੰਬਰ ਤੋਂ ਹੀ ਵਸੂਲ ਕੀਤਾ ਜਾਵੇਗਾ। ਇਹ ਵਾਧਾ ਮਿਉਂਸਪਲ ਕਮੇਟੀਆਂ, ਨਿਗਮਾਂ, ਮਿਉਂਸਪਲ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਹੱਦ ਵਿਚ ਸਾਰੇ ਤਰ੍ਹਾਂ ਦੇ ਖ਼ਪਤਕਾਰਾਂ ਤੋਂ ਵਸੂਲ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਜਿਸ ਤਰ੍ਹਾਂ ਪਾਵਰਕਾਮ ਨੇ ਵਿੱਤੀ ਵਰ੍ਹੇ ਦੀਆਂ ਵਧੀਆਂ 9.33 ਫ਼ੀਸਦੀ ਦੇ ਕਰੀਬ ਦਰਾਂ ਦੀ ਪਿਛਲੀ ਰਕਮ ਇਸ ਸਾਲ ਦੇ ਅਪ੍ਰੈਲ ਮਹੀਨੇ ਤੋਂ ਕਿਸ਼ਤਾਂ ਵਿਚ ਵਸੂਲਣ ਦਾ ਫ਼ੈਸਲਾ ਕੀਤਾ ਹੈ। ਉਸੇ ਤਰ੍ਹਾਂ ਬਿਜਲੀ ਦੇ ਬਿੱਲਾਂ ਦੀ ਰਕਮ ਵਿਚ 2 ਫ਼ੀਸਦੀ ਮਿਉਂਸਪਲ ਕਰ ਪਿਛਲੀ ਤਰੀਕ 1 ਨਵੰਬਰ ਤੋਂ ਲਾਗੂ ਹੋਇਆ ਸਮਝਿਆ ਜਾਵੇਗਾ। ਜਦਕਿ ਇਸ ਬਾਰੇ ਪਾਵਰਕਾਮ ਨੇ ਆਪਣਾ ਸਰਕੁਲਰ 22 ਨਵੰਬਰ ਨੂੰ ਜਾਰੀ ਕੀਤਾ । ਸਾਲ ਦੇ ਆਖ਼ਰੀ ਮਹੀਨਿਆਂ ਵਿਚ ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਵਲੋਂ ਮੌਜੂਦਾ ਵਿੱਤੀ ਵਰ੍ਹੇ ਦੀ ਬਿਜਲੀ ਮਹਿੰਗੀ ਕਰਨ ਤੋਂ ਬਾਅਦ ਬਿਜਲੀ ਦੇ ਮਾਮਲੇ ‘ਚ ਖ਼ਪਤਕਾਰਾਂ ਨੂੰ ਲਗਾਤਾਰ ਝਟਕਾ ਮਿਲ ਰਿਹਾ ਹੈ।