19.4 C
Toronto
Friday, September 19, 2025
spot_img
Homeਪੰਜਾਬਲੰਡਨ ਤੋਂ ਬੁੱਕ ਆਫ਼ ਵਰਲਡ ਰਿਕਾਰਡਸ ਦੀ ਟੀਮ ਪਹੁੰਚੀ ਸ੍ਰੀ ਅੰਮ੍ਰਿਤਸਰ

ਲੰਡਨ ਤੋਂ ਬੁੱਕ ਆਫ਼ ਵਰਲਡ ਰਿਕਾਰਡਸ ਦੀ ਟੀਮ ਪਹੁੰਚੀ ਸ੍ਰੀ ਅੰਮ੍ਰਿਤਸਰ

ਸ੍ਰੀ ਦਰਬਾਰ ਸਾਹਿਬ ਨੂੰ ‘ਮੋਸਟ ਵਿਜੀਟਡ ਪਲੇਸ ਆਫ਼ ਦਾ ਵਰਲਡ”‘ ਦਾ ਸਰਟੀਫਿਕੇਟ
ਅੰਮ੍ਰਿਤਸਰ/ਬਿਊਰੋ ਨਿਊਜ਼
ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੁਨੀਆਂ ਭਰ ਵਿਚ ਸਭ ਤੋਂ ਵੱਧ ਦਰਸ਼ਨ ਕਰਨ ਵਾਲਾ ਸਥਾਨ ਬਣ ਚੁੱਕਿਆ ਹੈ। ਲੰਡਨ ਤੋਂ ਬੁੱਕ ਆਫ਼ ਵਰਲਡ ਰਿਕਾਰਡਸ ਦੀ ਟੀਮ ਅੱਜ ਅੰਮ੍ਰਿਤਸਰ ਵਿਖੇ ਪਹੁੰਚੀ। ਜਿਸ ਨੇ “‘ਮੋਸਟ ਵਿਜੀਟਡ ਪਲੇਸ ਆਫ਼ ਦਾ ਵਰਲਡ”‘ ਦਾ ਸਰਟੀਫਿਕੇਟ ਸ੍ਰੀ ਹਰਿਮੰਦਰ ਸਾਹਿਬ ਦੇ ਨਾਂ ਉੱਤੇ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ। ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਵਾਲਾ ਸ੍ਰੀ ਦਰਬਾਰ ਸਾਹਿਬ ਬੇਸ਼ੱਕ ਧਾਰਮਿਕ ਸਥਾਨ ਵਜੋਂ ਜਾਣਿਆ ਜਾਂਦਾ ਹੈ, ਪਰ ਇਕਸਾਰਤਾ, ਇਕਸਮਾਨਤਾ ਤੇ ਮਾਨਵਤਾ ਦੀ ਭਲਾਈ ਦੀ ਗੱਲ ਕਰਨ ਵਾਲਾ ਇਹ ਸਥਾਨ ਅੱਜ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਦਰਸ਼ਨ ਕਰਨ ਵਾਲੇ ਸਥਾਨਾਂ ਵਜੋਂ ਨੰਬਰ ਇੱਕ ਉੱਤੇ ਹੈ। ਸ਼੍ਰੋਮਣੀ ਕਮੇਟੀ ਵੱਲੋਂ ਲੰਡਨ ਟੀਮ ਦਾ ਸਿਰੋਪਾਉ ਭੇਂਟ ਕਰਕੇ ਸਨਮਾਨ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਤੀ ਦਿਨ ਔਸਤਨ 1 ਲੱਖ 50 ਹਜ਼ਾਰ ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਪਹੁੰਚਦੇ ਹਨ ਅਤੇ ਔਸਤਨ 1 ਲੱਖ ਤੋਂ ਵੱਧ ਸੰਗਤਾਂ ਹਰ ਰੋਜ਼ ਗੁਰੂ ਘਰ ਦਾ ਲੰਗਰ ਛਕਦੀਆਂ ਹਨ।

RELATED ARTICLES
POPULAR POSTS