ਦੇਸ਼ ਭਰ ਵਿਚ ਸਿੱਖ ਧਾਰਮਿਕ ਸਥਾਨਾਂ ਦੇ ਕਰਵਾਏਗੀ ਦਰਸ਼ਨ
ਅੰਮਿ੍ਰਤਸਰ/ਬਿਊਰੋ ਨਿਊਜ਼
ਭਾਰਤ ਵਿਚਾਲੇ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਣ ਲਈ ‘ਗੁਰੂ ਕ੍ਰਿਪਾ’ ਯਾਤਰਾ ਟਰੇਨ ਰਵਾਨਾ ਹੋ ਗਈ ਹੈ। ਇਹ ਟਰੇਨ ਅੱਜ ਸੋਮਵਾਰ ਸਵੇਰੇ ਅੰਮਿ੍ਰਤਸਰ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਹੈ। ਇਹ ਟਰੇਨ ਕਰੀਬ 7 ਦਿਨ ਦਾ ਸਫਰ ਕਰੇਗੀ ਅਤੇ 5100 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਇਸ ਟਰੇਨ ਨੂੰ ਲੈ ਕੇ ਸਿੱਖ ਯਾਤਰੀਆਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਰੇਲਵੇ ਵਲੋਂ ਭਾਰਤ ਗੌਰਵ ਡੀਲਕਸ ਟੂਰਿਸਟ ਟਰੇਨ ਦੇ ਪਹਿਲੇ ਟੂਰ ਵਿਚ ਸਿੱਖ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤੇ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਨਗੇ। ਇਸ ਮੌਕੇ ਰੇਲਵੇ ਦੇ ਸੀਨੀਅਰ ਅਧਿਕਾਰੀ ਬੀਪੀ ਸਿੰਘ, ਸ਼ੁਭਮ ਕੁਮਾਰ, ਰਾਜੇਸ਼ ਖਰੇ, ਆਰ.ਕੇ. ਰਾਣਾ ਹਾਜ਼ਰ ਸਨ। ਭਾਰਤੀ ਰੇਲਵੇ ਵਲੋਂ ‘ਦੇਖੋ ਆਪਣਾ ਦੇਸ਼’ ਦੇ ਤਹਿਤ ਦੇਸ਼ ਵਿਚ ਘਰੇਲੂ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਤੀਰਥ ਸਥਾਨਾਂ ਲਈ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸ ਦੇ ਤਹਿਤ ਹੀ ਅੱਜ ਭਾਰਤ ਗੌਰਵ ਯਾਤਰਾ ਟਰੇਨ ਰਵਾਨਾ ਹੋਈ ਹੈ। ਇਸ ਰੇਲ ਗੱਡੀ ਵਿਚ ਯਾਤਰੀ ਬਿਆਸ, ਜਲੰਧਰ ਕੈਂਟ, ਲੁਧਿਆਣਾ, ਨਿਊ ਮੋਰਿੰਡਾ ਜੰਕਸ਼ਨ, ਚੰਡੀਗੜ੍ਹ, ਅੰਬਾਲਾ, ਕੁਰੂਕਸ਼ੇਤਰ ਅਤੇ ਦਿੱਲੀ ਸਫਦਰਜੰਗ ਸਟੇਸ਼ਨਾਂ ਤੋਂ ਵੀ ਸਵਾਰ ਹੋ ਸਕਣਗੇ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …