ਭਾਰਤ ਅਤੇ ਅਮਰੀਕਾ ਦੇ ਸਾਂਝੇ ਯਤਨਾਂ ਨਾਲ ਹੋ ਰਿਹਾ ਬਿਜਨਸ ਸੰਮੇਲਨ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਭਾਰਤ ਆ ਰਹੀ ਹੈ। ਉਹ ਭਲਕੇ 28 ਨਵੰਬਰ ਤੋਂ 30 ਨਵੰਬਰ ਤੱਕ ਹੈਦਰਾਬਾਦ ਵਿਚ ਹੋ ਰਹੇ ਬਿਜਨਸ ਨਾਲ ਸਬੰਧਤ ਅੰਤਰਰਾਸ਼ਟਰੀ ਸਮਾਗਮ ਵਿਚ ਸ਼ਾਮਲ ਹੋਣਗੇ। ਇਸ ਸਮਾਗਮ ਦਾ ਆਯੋਜਨ ਭਾਰਤ ਵਿਚ ਪਹਿਲੀ ਵਾਰ ਹੋ ਰਿਹਾ ਹੈ। ਅਮਰੀਕਾ ਅਤੇ ਭਾਰਤ ਦੇ ਸਾਂਝੇ ਯਤਨਾਂ ਨਾਲ ਹੈਦਰਾਬਾਦ ਵਿਚ ਆਯੋਜਿਤ ਹੋ ਰਹੇ ਇਸ ਸਮਾਗਮ ਵਿਚ ਇਵਾਂਕਾ ਨਾਲ 1500 ਅਮਰੀਕੀ ਬਿਜਨਸ ਡੈਲੀਗੇਟ ਹਿੱਸਾ ਲੈਣਗੇ। ਹੈਦਰਾਬਾਦ ਪੁਲਿਸ ਨੇ ਇਵਾਂਕਾ ਸਮੇਤ 150 ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਸੁਰੱਖਿਆ ਲਈ ਬਹੁਤ ਸਖਤ ਇੰਤਜ਼ਾਮ ਕੀਤੇ ਹੋਏ ਹਨ। ਸੁਰੱਖਿਆ ਲਈ 10 ਹਜ਼ਾਰ ਜਵਾਨ ਤੈਨਾਤ ਕੀਤੇ ਗਏ ਹਨ। ਇਵਾਂਕਾ ਦੇ ਕਾਫਲੇ ਲਈ ਅਮਰੀਕਾ ਨੇ ਤਿੰਨ ਬੁਲੇਟ ਪਰੂਫ ਲਿਮੋਜ਼ਿਨ ਕਾਰਾਂ ਭਾਰਤ ਭੇਜੀਆਂ ਹਨ।