ਸਰਕਾਰ ਨੇ 5 ਕਰੋੜ ਰੁਪਏ ਰੱਖੀ ਮੁੱਢਲੀ ਕੀਮਤ
ਮੁੰਬਈ/ਬਿਊਰੋ ਨਿਊਜ਼
1993 ਮੁੰਬਈ ਬੰਬ ਧਮਾਕਿਆਂ ਦੇ ਮਾਸਟਰ ਮਾਈਂਡ ਦਾਊਦ ਇਬਰਾਹਿਮ ਦੀਆਂ ਮੁੰਬਈ ਸਥਿਤ ਚਾਰ ਜਾਇਦਾਦਾਂ ਦੀ ਨਿਲਾਮੀ 14 ਨਵੰਬਰ ਨੂੰ ਕੀਤੀ ਜਾਵੇਗੀ। ਵਿੱਤ ਮੰਤਰਾਲੇ ਨੇ ਇਸਦਾ ਇਸ਼ਤਿਹਾਰ ਅਖਬਾਰਾਂ ਵਿਚ ਵੀ ਦਿੱਤਾ ਹੈ। ਇਸ ਵਿਚ ਹਰ ਜਾਇਦਾਦ ਦੀ ਮੁੱਢਲੀ ਕੀਮਤ ਇਕ ਤੋਂ ਡੇਢ ਕਰੋੜ ਹੈ। ਇਸ ਤਰ੍ਹਾਂ ਕੁੱਲ ਮੁੱਢਲੀ ਕੀਮਤ ਤਕਰੀਬਨ ਪੰਜ ਕਰੋੜ ਰੁਪਏ ਹੈ। ਦਾਊਦ ਦੀ ਜਾਇਦਾਦ ਦੇ ਨਾਲ ਤਿੰਨ ਹੋਰ ਜਾਇਦਾਦਾਂ ਦੀ ਵੀ ਨਿਲਾਮੀ ਹੋਣੀ ਹੈ। ਜਾਣਕਾਰੀ ਅਨੁਸਾਰ, ਮੁੰਬਈ ਵਿਚ ਭਿੰਡੀ ਬਜ਼ਾਰ, ਯਾਕੂਬ ਸਟਰੀਟ, ਪਕਮੇਡੀਆ ਸਟਰੀਟ ਅਤੇ ਦਾਦਰੀ ਵਾਲਾ ਵਿਚ ਦਾਊਦ ਦੀ ਜਾਇਦਾਦ ਨੂੰ ਨਿਲਾਮ ਕੀਤਾ ਜਾਵੇਗਾ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …